ਮਾਡਲ ਟਾਊਨ ਸਕੂਲ ਵਿਖੇ ਸਲਾਨਾ ਸਮਾਗਮ ਦਾ ਆਯੋਜਨ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮਾਡਲ ਟਾਊਨ ਵਿਖੇ ਸਲਾਨਾ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਉੱਪ ਜਿਲਾ ਸਿੱਖਿਆ ਅਫਸਰ, ਸ੍ਰੀਮਤੀ ਮਨਵੀਰ ਕੌਰ ਭੁੱਲਰ ਨੇ ਕੀਤੀ ਅਤੇ ਸਮਾਗਮ ਵਿੱਚ ਪਟਿਆਲਾ ਸ਼ਹਿਰੀ ਹਲਕੇ ਦੇ ਐਮ.ਐਲ.ਏ. ਅਜੀਤਪਾਲ ਸਿੰਘ ਕੌਹਲੀ ਦੇ ਪੀ.ਏ. ਸ੍ਰ. ਹਰਸ਼ਪਾਲ ਸਿੰਘ ਜੀ ਬਤੌਰ ਮੁੱਖ ਮਹਿਮਾਨ ਹਾਜਰ ਹੋਏ। ਸਮਾਗਮ ਦੇ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ ਮੁਲਾਜਮ ਵਿੰਗ ਦੇ ਸੂਬਾ ਪ੍ਰਧਾਨ ਸ੍ਰੀ ਜੇ.ਪੀ. ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਸਮਾਗਮਾਂ ਦੀ ਬਦੌਲਤ ਵਿਦਿਆਰਥੀਆਂ ਅੰਦਰ ਛੁੱਪੀ ਪ੍ਰਤਿਭਾ ਬਾਹਰ ਨਿਕਲਦੀ ਹੈ ਉਹਨਾਂ ਕਿਹਾ ਕਿ ਸਕੂਲ ਦਾ ਸਮੁੱਚਾ ਸਟਾਫ ਇਸ ਸਮਾਗਮ ਲਈ ਵਧਾਈ ਦਾ ਪਾਤਰ ਹੈ। ਜਿਨ੍ਹਾਂ ਬਹੁਤ ਮੇਹਨਤ ਨਾਲ ਇਸ ਫੰਕਸ਼ਨ ਦਾ ਆਯੋਜਨ ਕੀਤਾ।
ਸ੍ਰੀ ਹਰਸ਼ਪਾਲ ਸਿੰਘ ਨੇ ਸੰਬੋਧਨ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਏਜੰਡਾ ਸਿੱਖਿਆ ਨੂੰ ਬਿਹਤਰ ਬਣਾਉਣਾ ਹੈ। ਉਪ ਜਿਲਾ ਸਿੱਖਿਆ ਅਫਸਰ ਮੈਡਮ ਭੁੱਲਰ ਨੇ ਸਕੂਲ ਦੇ ਸਮੁੱਚੇ ਸਟਾਫ ਦੀ ਸਰਾਹਨਾ ਕਰਦਿਆਂ ਕਿਹਾ ਕਿ ਜਿੱਥੇ ਇਸ ਸਕੂਲ ਦੇ ਵਿਦਿਆਰਥੀ ਪੜਾਈ ਦੇ ਖੇਤਰ ਵਿੱਚ ਹਮੇਸ਼ਾਂ ਅੱਵਲ ਆਉਂਦੇ ਹਨ ਉੱਥੇ ਸਹਾਇਕ ਵਿੱਦਿਅਕ ਕਿਰਿਆਵਾ ਵਿੱਚ ਵੀ ਮੋਹਰੀ ਰੋਲ ਅਦਾ ਕਰਦੇ ਹਨ। ਬੀ.ਪੀ.ਈ.ਓ. ਪਟਿਆਲਾ—3, ਸ੍ਰ. ਜਸਵਿੰਦਰ ਸਿੰਘ ਨੇ ਸਮੁੱਚੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਬਲਾਕ ਦੇ ਸਮੁੱਚੇ ਅਧਿਆਪਕ ਸਖਤ ਮਿਹਨਤ ਕਰ ਰਹੇ ਹਨ। ਇਸ ਮੌਕੇ ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਸੋਲੋ ਡਾਂਸ, ਮੋਨੋ ਐਕਟਿੰਗ ਅਤੇ ਨਾਟਕ ਵੀ ਕੀਤੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਸ੍ਰੀਮਤੀ ਬਲਜੀਤ ਕੌਰ ਬੀ.ਪੀ.ਈ.ਓ., ਮੁਖਤਿਅਰ ਸਿੰਘ ਗਿੱਲ, ਸ੍ਰੀ ਹਨੀ ਲੁੱਥਰਾ, ਮੈਡਮ ਜਸਪ੍ਰੀਤ ਕੌਰ ਸੀ.ਐਚ.ਟੀ., ਪਰਵੀਨ ਲਤਾ, ਮੈਡਮ ਪ੍ਰਤੀਬਾ, ਕੁਲਵਿੰਦਰ ਕੌਰ, ਸ੍ਰੀਮਤੀ ਪਰਮਜੀਤ ਕੌਰ, ਸ੍ਰੀਮਤੀ ਰੀਮਾ ਪਾਠੀ, ਕੁਲਵਿੰਦਰ ਕੌਰ, ਰਿੰਪੀ ਸ਼ਰਮਾ, ਰਾਜਿੰਦਰ ਕੌਰ, ਬਬਲੀ ਰਾਣੀ, ਐਨਾ ਰਾਣੀ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਮਾਪੇ ਅਤੇ ਵੱਖ—ਵੱਖ ਸਕੂਲਾਂ ਦੇ ਅਧਿਆਪਕ ਵੀ ਹਾਜਰ ਸਨ।

