ਪਟਿਆਲਾ

ਪੀ ਆਰ ਟੀ ਸੀ ਡਰਾਇਵਰ ਕੰਡਕਟਰਾਂ ਨੇ ਸਿੱਖੇ ਫਸਟ ਏਡ ਜਿੰਦਗੀ ਬਚਾਓ ਗੁਰ।

ਪਟਿਆਲਾ (ਮਧੂਸਾਰ ਬਿਊਰੋ) ਪੀ ਆਰ ਟੀ ਸੀ ਪਟਿਆਲਾ ਦੇ 9 ਡਿਪੂਆਂ ਤੋਂ ਡਰਾਈਵਿੰਗ ਸਕੂਲ ਵਿਖੇ ਆਏ ਡਰਾਈਵਰ ਕੰਡਕਟਰਾਂ ਨੂੰ ਸ੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜ਼ਿਲ੍ਹਾ ਟ੍ਰੇਨਿੰਗ ਅਫਸਰ ਰੈਡ ਕਰਾਸ ਨੇ ਕਿਸੇ ਘਰ ਸੜਕ ਕੰਮ ਵਾਲੀ ਥਾਂ ਜਖਮੀ ਅਚਾਨਕ ਬੇਹੋਸ਼ ਹੋਕੇ ਡਿਗੇ ਇਨਸਾਨ ਬੱਚੇ ਨੋਜਵਾਨ ਬਜੁਰਗ ਨੂੰ ਸਾਹ ਬੰਦ ਹੋਣ ਦਿਲ ਦਿਮਾਗ ਦੇ ਰੁਕਣ ਤੋਂ ਬਚਾਕੇ ਹਸਪਤਾਲ ਤੱਕ ਫਸਟ ਏਡ ਦੀ ਏ ਬੀ ਸੀ ਡੀ ਰਿਕਵਰੀ ਪੁਜੀਸ਼ਨ ਕਰਕੇ ਮਰਨ ਤੋਂ ਬਚਾਉਣ ਅਤੇ ਠੀਕ ਤਰੀਕੇ ਨਾਲ ਪਹੁੰਚਾਉਣ ਬਾਰੇ ਟ੍ਰੇਨਿੰਗ ਦਿੱਤੀ। ਇੰਸਪੈਕਟਰ ਸ੍ਰੀ ਜਸਪਾਲ ਸਿੰਘ ਇੰਚਾਰਜ ਟਰੇਨਿੰਗ ਸਕੂਲ ਨੇ ਦੱਸਿਆ ਕਿ ਸ੍ਰੀ ਕਾਕਾ ਰਾਮ ਵਰਮਾ ਨੇ ਕਰਮਚਾਰੀਆਂ ਨੂੰ ਤਰਾਂ ਤਰਾਂ ਦੇ ਪ੍ਰੈਕਟੀਕਲ ਕਰਵਾਕੇ ਬਣਾਉਟੀ ਸਾਹ ਦੇਣ,

ਨਬਜ ਸਾਹ ਕਿਰਿਆ ਦੀ ਜਾਚ ਕਰਨ ਵੈਂਟੀਲੇਟਰ ਬਣਾਉਟੀ ਸਾਹ ਬਲੱਡ ਪ੍ਰੈਸ਼ਰ ਸੂਗਰ ਆਕਸੀਜਨ ਲੇਵਲ ਘੱਟ ਹੋਣ, ਸਿਰ ਦੀ ਸੱਟ ਵਗਦੇ ਖੂਨ ਨੂੰ ਬੰਦ ਕਰਨ ਅੰਦਰੂਨੀ ਰਤਵਾਹ ਦੇ ਨਾਲ ਨਾਲ ਸੇਫਟੀ ਨਿਯਮਾਂ ਅਸਲਾ ਦੀ ਟ੍ਰੇਨਿੰਗ ਦਿੱਤੀ ਅਤੇ ਕਸਮ ਚੁਕਾਈ ਕਿ ਉਹ ਟਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਰਹਿਣ ਅਤੇ ਹਾਦਸਾ ਗ੍ਰਸਤ ਲੋਕਾਂ ਨੂੰ ਬਚਾਉਣ ਹਿਤ 112 ਨੰਬਰ ਜਾ ਨੈਸਨਲ ਹਾਈਵੇਜ਼ ਤੇ 1033 ਨੰਬਰ ਤੇ ਪੁਰੀ ਜਾਣਕਾਰੀ ਦੇਣ। ਪਰ ਹਾਦਸੇ ਹੋਣ ਤੇ ਭੱਜਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਸ੍ਰੀ ਵਰਮਾ ਜੀ ਨੇ ਦੱਸਿਆ ਕਿ ਸਬਰ ਸਹਿਣਸ਼ੀਲਤਾ ਧੰਨਵਾਦ ਸਤੁੰਸਟਤੀ ਅਨੰਦ ਨਿਮਰਤਾ ਪ੍ਰੇਮ ਇਨਸਾਨੀਅਤ ਹਮਦਰਦੀ ਵਾਲੇ ਇਨਸਾਨ ਬਣਕੇ ਆਪਣੀ ਆਪਣੇ ਪਰਿਵਾਰ ਸੰਸਥਾ ਅਤੇ ਦੇਸ ਸਮਾਜ ਦੀ ਸੇਵਾ ਸੰਭਾਲ ਕੀਤੀ ਜਾਵੇ। ਸ੍ਰੀ ਜਸਪਾਲ ਸਿੰਘ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਜਿੰਦਗੀ ਬਚਾਓ ਟ੍ਰੇਨਿੰਗ ਹਰੇਕ ਵਿਦਿਆਰਥੀ ਅਧਿਆਪਕ ਕਰਮਚਾਰੀ ਪੁਲਿਸ ਜਵਾਨ ਲਈ ਬਹੁਤ ਲਾਹੇਵੰਦ ਰਹਿੰਦੀ ਹੈ ਕਿਉਂਕਿ ਹਾਦਸੇ ਜਾ ਸੰਕਟ ਸਮੇਂ ਐਬੂਲੈਂਸ ਫਾਇਰ ਬ੍ਰਿਗੇਡ ਪੁਲਿਸ 20/30 ਮਿੰਟਾਂ ਬਾਅਦ ਘਟਨਾ ਵਾਲੀ ਥਾਂ ਪਹੁੰਚਦੇ ਹਨ।

Leave a Reply

Your email address will not be published. Required fields are marked *