ਪਟਿਆਲਾ

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੰਘਰਸ਼ ਸਦਕਾ ਚਮਾਰਹੇੜੀ ਦੇ ਧਨਾਂੜਾ ਖਿਲਾਫ ਐਸ.ਸੀ/ਐਸ.ਟੀ ਤਹਿਤ ਪਰਚਾ ਦਰਜ

ਧਰਨਾ ਐਫ.ਆਰ.ਆਈ ਦੀ ਕਾਪੀ ਮਿਲਣ ‘ਤੇ ਰਾਤ 12.30 ਵਜੇ ਧਰਨਾ ਕੀਤਾ ਸਮਾਪਤ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਧਰਮਵੀਰ ਹਰੀਗੜ੍ਹ ਕਿਹਾ ਕਿ ਪਿੰਡ ਚਮਾਰਹੇੜੀ ਵਿਚ ਕੁਝ ਉੱਚ ਜਾਤੀ ਧਨਾਂਡਾ ਵੱਲੋਂ ਐਸ.ਸੀ ਪਰਿਵਾਰ ਨਾਲ ਕੀਤੇ ਜਾ ਰਹੇ ਖਿਲਾਫ ਪ੍ਰਸ਼ਾਸਨ ਪਿਛਲੇ ਕਈ ਦਿਨਾਂ ਤੋਂ ਕਾਰਵਾਈ ਕਰਨ ਦਾ ਭਰੋਸਾ ਦੇ ਰਿਹਾ, ਜਿਸ ਦੀ ਜ਼ਿੰਮੇਵਾਰੀ ਐਸ.ਐਸ.ਪੀ ਪਟਿਆਲਾ ਵੱਲੋਂ ਡੀ.ਐਸ.ਪੀ ਰੂਰਲ ਦੀ ਲਗਾਈ ਸੀ ਪਰ ਡੀ.ਐਸ.ਪੀ.ਰੂਰਲ ਵੱਲੋਂ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਐਫ.ਆਈ.ਆਰ ਕਰਨ ਵਿਚ ਆਨਾਕਾਨੀ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਲਗਭਗ ਸ਼ਾਮ ਪੰਜ ਵਜੇ ਐਸ.ਐਸ.ਪੀ ਦੇ ਦਫਤਰ ਅੱਗੇ ਧਰਨਾ ਸ਼ੁਰੂ ਕੀਤਾ ਗਿਆ ਤਾਂ ਤਕਰੀਬਨ ਰਾਤ 10 ਵਜੇ ਐਫ਼.ਆਈ.ਆਰ ਨੰ.0185 3(1)ਐਸ.ਸੀ/ਐਸ.ਟੀ ਐਕਟ 1989 ਅਤੇ 427,506 ਆਈ.ਪੀ.ਸੀ ਤਹਿਤ ਪਰਚਾ ਦਰਜ਼ ਕਰਕੇ ਕਾਪੀ ਦਿੱਤੀ

ਜਿਸ ਵਿਚ ਪ੍ਰਸ਼ਾਸਨ ਵੱਲੋਂ ਸਿਆਸੀ ਦਬਾਅ ਕਾਰਨ ਦੋਸ਼ੀਆਂ ਨੂੰ ਬਚਾਉਣ ਲਈ ਹਰਵਿੰਦਰ ਸਿੰਘ, ਹਰਜੀਤ ਸਿੰਘ ਦਾ ਐਫ਼.ਆਈ.ਆਰ ਵਿਚੋ ਨਾਮ ਗਾਇਬ ਕਰਨ ਗੁਰਪ੍ਰੀਤ ਸਿੰਘ ਦੇ ਪਿਤਾ ਦਾ ਨਾਮ ਗਲਤ ਲਿਖਣ ਦੀ ਕੋਸ਼ਿਸ਼ ਕੀਤੀ ਕੀਤੀ ਤਾਂ ਆਗੂਆਂ ਵੱਲੋਂ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਤਾਂ ਡੀ.ਐਸ.ਪੀ ਹਰਚੰਦ ਸਿੰਘ ਵੱਲੋਂ ਤਫਤੀਸ਼ ਕਰਕੇ ਸਾਰੇ ਦੋਸ਼ੀਆਂ ਦੇ ਨਾਮ ਐਫ.ਆਈ.ਆਰ ਵਿੱਚ ਸ਼ਾਮਲ ਕਰਨ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ। ਰਵਿਦਾਸ ਟਾਈਗਰ ਫੋਰਸ ਦੇ ਆਗੂ ਦਰਸ਼ਨ ਸਿੰਘ ਕਟਾਰੀਆ ਨੇ ਕਿਹਾ ਕਿ ਧਨਾਡਾ ਵੱਲੋਂ ਦਲਿਤ ਨਾਲ ਕੀਤੇ ਜਾ ਰਹੇ ਧੱਕੇ ਨੂੰ ਬਰਦਾਸ਼ਤ ਨਹੀਂ ਕੀਤੀ ਜਾਵੇਗਾ।
ਇਸ ਸਮੇ ਉਪਰੋਕਤ ਤੋਂ ਬਿਨਾਂ ਪ੍ਰੇਮ ਸਿੰਘ, ਹੈਪੀ ਖਾਨਪੁਰੀਆ, ਗੁਰਤੇਜ ਸਿੰਘ, ਮਨਦੀਪ ਸਿੰਘ, ਜਸਵੀਰ ਸਿੰਘ, ਹਰਵਿੰਦਰ ਸਿੰਘ,ਚੰਨੀ, ਬਹਾਦਰ ਸਿੰਘ, ਤਰਸੇਮ ਸਿੰਘ, ਅਜੈਬ ਸਿੰਘ ਆਦਿ ਸ਼ਾਮਲ ਰਹੇ।

Leave a Reply

Your email address will not be published. Required fields are marked *