ਪੰਜਾਬਪਟਿਆਲਾ

ਕਾਂਗਰਸ ਅਤੇ ਆਪ ਅੰਦਰ ਮਿਹਨਤੀ ਆਗੂਆਂ ਤੇ ਵਰਕਰਾਂ ਦੀ ਕੋਈ ਕਦਰ ਨਹੀਂ : ਪ੍ਰੋ. ਚੰਦੂਮਾਜਰਾ

ਪਟਿਆਲਾ, 9 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਲੋਕ ਸਭਾ ਹਲਕਾ ਸਨੌਰ ਅੰਦਰ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਨੂੰ ਖੋਰਾ ਲੱਗਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਾਰਟੀ ਤੋਂ ਨਰਾਜ਼ ਆਗੂ ਅਤੇ ਵਰਕਰ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ।
ਯੂਥ ਅਕਾਲੀ ਦਲ ਦੇ ਐਨਆਰਆਈ ਵਿੰਗ ਦੇ ਆਗੂਆਂ ਦੀ ਪ੍ਰੇਰਨਾ ਸਦਕਾ ਆਮ ਆਦਮੀ ਪਾਰਟੀ ਦੇ ਪ੍ਰਵਾਸੀ ਸੈਲ ਪੰਜਾਬ ਦੇ ਪ੍ਰਧਾਨ ਸ੍ਰੀ ਅਜੇ ਸਿੰਘ , ਆਪ ਦੇ ਸਰਗਰਮ ਵਰਕਰ ਸ. ਗੁਰਚਰਨ ਸਿੰਘ ਚੌਹਾਨ, ਸੋਨੂੰ ਚੌਹਾਨ ਅਤੇ ਸੀਨੀਅਰ ਕਾਂਗਰਸੀ ਆਗੂ ਅਤੇ ਭਾਈ ਮਨੀ ਸਿੰਘ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ. ਦਲੀਪ ਸਿੰਘ ਬਿੱਕਰ ਨੇ ਅਕਾਲੀ ਦਲ ਵਿਚ ਸ਼ਾਮਲ ਹੋ ਗਈ।

ਪਾਰਟੀ ਵਿਚ ਸ਼ਾਮਲ ਹੋਣ ‘ਤੇ ਇਨ੍ਹਾਂ ਆਗੂਆਂ ਨੂੰ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸਿਰੋਪਾਓ ਦੇ ਕੇ ਸਵਾਗਤ ਕੀਤਾ। ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਮਿਹਨਤੀ ਵਰਕਰਾਂ ਵਲੋਂ ਪਾਰਟੀ ਛੱਡਣਾ ਇਹ ਸਾਬਤ ਕਰਦਾ ਹੈ ਕਿ ਇਨ੍ਹਾਂ ਪਾਰਟੀਆਂ ਅੰਦਰ ਮਿਹਨਤੀ ਵਰਕਰਾਂ ਦੀ ਕੋਈ ਕਦਰ ਨਹੀਂ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਮਿਹਨਤੀ ਆਗੂਆਂ ਅਤੇ ਵਰਕਰਾਂ ਨੂੰ ਸਮੇਂ ਸਮੇਂ ‘ਤੇ ਤਰੱਕੀਆਂ ਅਤੇ ਜ਼ਿੰਮੇਵਾਰੀਆਂ ਦੇ ਕੇ ਉਨ੍ਹਾਂ ਦਾ ਮਾਣ-ਸਨਮਾਨ ਵਧਾਇਆ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਪੰਜਾਬ ਅੰਦਰ ਕੋਈ ਅਧਾਰ ਨਹੀਂ ਰਿਹਾ ਅਤੇ ਨਾ ਹੀ ਇਨ੍ਹਾਂ ਨੂੰ ਪੰਜਾਬ ਅੰਦਰ ਵੋਟਾਂ ਮੰਗਣ ਦਾ ਹੱਕ ਹੈ। ਚੰਦੂਮਾਜਰਾ ਨੇ ਆਖਿਆ ਕਿ ਅਕਾਲੀ-ਭਾਜਪਾ ਸਰਕਾਰ ਵਲੋਂ 10 ਸਾਲਾਂ ਅੰਦਰ ਕਰਵਾਏ ਰਿਕਾਰਡ ਵਿਕਾਸ ਕਾਰਜਾਂ ਦਾ ਮੁਕਾਬਲਾ 50 ਸਾਲ ਵੀ ਨਹੀਂ ਕਰ ਸਕਦੀ, ਜਦੋਂਕਿ ਸੂਬੇ ਦੀ ਸੱਤਾ ‘ਤੇ ਲੰਮਾਂ ਸਮਾਂ ਰਾਜ ਕਰਦਿਆਂ ਕਾਂਗਰਸ ਪਾਰਟੀ ਨੇ ਸੂਬੇ ਨੂੰ ਦੋਵੇਂ ਹੱਥੀਂ ਲੁੱਟਿਆ ਅਤੇ ਕੁੱਟਿਆ ਹੈ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਕੋਹਲੀ, ਨਰਦੇਵ ਸਿੰਘ ਆਕੜੀ, ਚੇਅਰਮੈਨ ਰਣਬੀਰ ਸਿੰਘ ਪੂਨੀਆ, ਰਵਿੰਦਰ ਸਿੰਘ ਬੋਇਲ ਪ੍ਰਧਾਨ ਯੂਥ ਅਕਾਲੀ ਦਲ ਵੈਸਟ ਕੋਸਟ ਯੂਐਸਏ, ਬਲਵਿੰਦਰ ਸਿੰਘ ਨਵਾਂ ਸ਼ਹਿਰ ਪ੍ਰਧਾਨ ਯੂਥ ਅਕਾਲੀ ਦਲ ਈਸਟ ਕੋਸਟ ਯੁਐਸਏ, ਸਕੱਤਰ ਜਨਰਲ ਪਰਮਿੰਦਰਪਾਲ ਸਿੰਘ ਰਾਠੌਰ ਵੈਸਟ ਕੋਸਟ ਯੂਐਸਏ, ਸ਼ੇਰ ਸਿੰਘ ਚੌਹਾਨ ਜਨਰਲ ਸਕੱਤਰ ਵੈਸਟ ਕੋਸਟ ਯੂਐਸਏ, ਤਜਿੰਦਰ ਸਿੰਘ ਯੂਐਸਏ, ਸੁਖਵਿੰਦਰ ਸਿੰਘ ਐਨਆਰਆਈ ਨੰਬਰਦਾਰ, ਭਾਰਤੀ ਆਂਗਰਾ ਜੀ। ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਭੁਪਿੰਦਰ ਸਿੰਘ ਬੰਟੂ ਗਿੱਲ, ਜਰਨੈਲ ਸਿੰਘ ਅਲੀਪੁਰ ਅਤੇ ਸਰਪੰਚ ਗੁਰਦੇਵ ਸਿੰਘ ਫਲੌਲੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *