ਪਟਿਆਲਾ

ਸੰਤ ਮਹਾਂਪੁਰਸ਼ ਸੱਚਖੰਡ ਵਾਸੀ ਬਾਬਾ ਗੁਰਬਚਨ ਸਿੰਘ ਕਾਲੀ ਕੰਬਲੀ ਵਾਲਿਆਂ ਦੀ 22ਵੀਂ ਬਰਸੀ ਮੌਕੇ ਮਹਾਨ ਗੁਰਮਤਿ ਸਮਾਗਮ

ਬਾਬਾ ਨਛੱਤਰ ਸਿੰਘ ਕਾਲੀ ਕੰਬਲੀ ਵਾਲਿਆਂ ਸਮੇਤ ਸੰਤ ਮਹਾਂਪੁਰਸ਼ਾਂ ਵੱਲੋਂ ਨਵਾਂ ਸਾਲ 2023 ਦਾ ਕੈਲੰਡਰ ਰਿਲੀਜ਼

ਗੁਰਮਤਿ ਦੇ ਪ੍ਰਚਾਰ ਪਸਾਰ ਦੇ ਨਾਲ ਨਾਲ ਮਾਨਵਤਾ ਦੇ ਕਲਿਆਣਮਈ ਕਾਰਜਾਂ ਜਾਰੀ ਰੱਖਾਂਗੇ : ਸੰਤ ਬਾਬਾ ਨਛੱਤਰ ਸਿੰਘ ਕਾਲੀ ਕੰਬਲੀ ਵਾਲੇ

ਪਟਿਆਲਾ 24 ਦਸੰਬਰ (ਰਮਨਦੀਪ/ਮਧੂਸਾਰ ਬਿਊਰੋ) ਸੱਚਖੰਡ ਵਾਸੀ ਸੰਤ ਮਹਾਂਪੁਰਸ਼ ਬਾਬਾ ਗੁਰਬਚਨ ਸਿੰਘ ਕਾਲੀ ਕੰਬਲੀ ਵਾਲਿਆਂ ਦੀ 22ਵੀਂ ਬਰਸੀ ਨੂੰ ਸਮਰਪਿਤ ਗੁਰਦੁਆਰਾ ਸੰਤ ਕੰਬਲੀ ਵਾਲਾ ਵਿਖੇ ਸੰਤ ਮਹਾਂਪੁਰਸ਼ ਬਾਬਾ ਨਛੱਤਰ ਸਿੰਘ ਕਾਲੀ ਕੰਬਲੀ ਵਾਲਿਆਂ ਦੀ ਸਰਪ੍ਰਸਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਯੋਗ ਅਗਵਾਈ ’ਚ ਮਹਾਨ ਗੁਰਮਤਿ ਸਮਾਗਮ ਸਿੱਖ ਸੰਪਰਦਾਵਾਂ ਦੇ ਸੰਤ ਮਹਾਂਪੁਰਸ਼ਾਂ ਵੱਲੋਂ ਚਲਾਏ ਗਏ ਗੁਰਬਾਣੀ ਕੀਰਤਨ ਪ੍ਰਵਾਹ ਨਾਲ ਸਮਾਪਤ ਹੋਇਆ। ਇਸ ਮੌਕੇ ਬਾਬਾ ਨਛੱਤਰ ਸਿੰਘ ਕਾਲੀ ਕੰਬਲੀ ਵਾਲਿਆਂ ਸਮੇਤ ਸੰਤ ਮਹਾਂਪੁਰਸ਼ਾਂ ਵੱਲੋਂ ਨਵਾਂ ਸਾਲ 2022 ਦਾ ਕੈਲੰਡਰ ਰਿਲੀਜ਼ ਕੀਤਾ ਗਿਆ। ਮਹਾਨ ਸੰਤ ਸਮਾਗਮ ਦੌਰਾਨ ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੰਤ ਮਹਾਂਪੁਰਸ਼ ਬਾਬਾ ਨਛੱਤਰ ਸਿੰਘ ਕਾਲੀ ਕੰਬਲੀ ਵਾਲਿਆਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਬਾਣੀ ਦਾ ਕੇਂਦਰ ਬਿੰਦੂ ਮਨੁੱਖ ਨੂੰ ਸੁਚਿਆਰ ਬਣਾਉਣਾ ਹੈ ਅਤੇ ਸੰਤ ਮਹਾਂਪੁਰਸ਼ ਬਾਬਾ ਗੁਰਬਚਨ ਸਿੰਘ ਕਾਲੀ ਕੰਬਲੀ ਵਾਲਿਆਂ ਨੇ ਵੀ ਗੁਰਮਤਿ ਦੇ ਪ੍ਰਚਾਰ ਪਸਾਰ ਕਰਦਿਆਂ ਮਾਨਵਤਾ ਦੇ ਕਲਿਆਣ ਦੇ ਮਹਾਨ ਕਾਰਜ ਕਰਦਿਆਂ ਸਰਬੱਤ ਦਾ ਭਲਾ ਕਰਨ ਦਾ ਉਦੇਸ਼ ਦਿੱਤਾ, ਜਿਸ ’ਤੇ ਸਾਰਿਆਂ ਨੂੰ ਚੱਲਣਾ ਚਾਹੀਦਾ ਹੈ। ਬਾਬਾ ਨਛੱਤਰ ਸਿੰਘ ਕਾਲੀ ਕੰਬਲੀ ਵਾਲਿਆਂ ਨੇ ਮਾਤਾ ਗੁਜਰ ਕੌਰ, ਚਾਰ ਸਾਹਿਬਜ਼ਾਦਿਆਂ ਅਤੇ ਸਮੂਹ ਸ਼ਹੀਦਾਂ ਨੂੰ ਵੀ ਸ਼ਰਧਾ ਸਤਿਕਾਰ ਭੇਂਟ ਕਰਦਿਆਂ ਕਿਹਾ ਕਿ ਰਹਿੰਦੀ ਦੁਨੀਆ ਤੱਕ ਲਾਸਾਨੀ ਸ਼ਹਾਦਤ ਨੂੰ ਸੰਗਤ ਹਮੇਸ਼ਾ ਸਿਜਦਾ ਕਰਦੀ ਰਹੇਗੀ।

ਉਨ੍ਹਾਂ ਕਿਹਾ ਕਿ ਦਸਮੇਸ਼ ਪਿਤਾ ਦੇ ਲਾਲਾਂ ਨੇ ਹੱਕ, ਸੱਚ ਅਤੇ ਅਨਿਲਾਂ ਦੇ ਖਿਲਾਫ਼ ਡਟਕੇ ਪਹਿਰਾ ਦਿੰਦਿਆਂ ਧਰਮ ਵਿਚ ਦਿ੍ਰੜ ਦਾ ਮਾਰਗ ਵਿਖਾਇਆ, ਜਿਸ ’ਤੇ ਸਾਰਿਆਂ ਨੂੰ ਚੱਲਣਾ ਚਾਹੀਦਾ ਹੈ। ਗੁਰਮਤਿ ਸਮਾਗਮ ਵਿਚ ਸੰਤ ਮਹਾਂਪੁਰਸ਼ਾਂ ਦੀ ਬਰਸੀ ਸਮਾਗਮ ਅਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਦੌਰਾਨ ਮੁੱਖ ਪ੍ਰਬੰਧਕ ਭਾਈ ਗੁਰਦੀਪ ਸਿੰਘ ਕਾਲੀ ਕੰਬਲੀ ਵਾਲਿਆਂ ਨੇ ਮਾਨਵਤਾ ਦੇ ਭਲੇ ਦੀ ਅਰਦਾਸ ਕੀਤੀ ਅਤੇ ਪੁੱਜੀਆਂ ਸਖਸ਼ੀਅਤਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਸੰਤ ਮਹਾਂਪੁਰਸ਼ ਬਾਬਾ ਗੁਰਬਚਨ ਸਿੰਘ ਕਾਲੀ ਕੰਬਲੀ ਵਾਲਿਆਂ ਦੀ 22ਵੀਂ ਬਰਸੀ ਮੌਕੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ। ਮਹਾਨ ਗੁਰਮਤਿ ਸਮਾਗਮ ਦੌਰਾਨ ਬੁੱਢਾ ਦਲ ਮੁੱਖੀ ਜਥੇਦਾਰ ਬਾਬਾ ਬਲਬੀਰ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਸੰਤ ਸਵਾਮੀ ਦਿਆਨੰਦ ਭੂਤਰ, ਸੰਤ ਗੁਰਮੀਤ ਸਿੰਘ ਊਨਾ ਸਾਹਿਬ ਵਾਲੇ, ਬਾਬਾ ਸੁਰਜੀਤ ਸਿੰਘ, ਸੰਤ ਬਲਜੀਤ ਸਿੰਘ ਠੱਕਰ ਮਸਤੂਆਣਾ ਸਾਹਿਬ ਵਾਲੇ, ਬਾਬਾ ਬਲਦੇਵ ਸਿੰਘ ਲੁਧਿਆਣਾ ਸਾਹਿਬ ਵਾਲੇ, ਬਾਬਾ ਰਛਪਾਲ ਸਿੰਘ ਕਠਾਲੇਵਾਲ, ਬਾਬਾ ਭੁਪਿੰਦਰ ਸਿੰਘ ਅੰਬਾਲੇ ਵਾਲੇ, ਬਾਬਾ ਅਮਰੀਕ ਸਿੰਘ ਬੋਹੜ੍ਹਪੁਰ ਵਾਲੇ, ਬਾਬਾ ਜਸਕਰਨ ਸਿੰਘ ਬੋਹੜਪੁਰ ਵਾਲੇ, ਦਿਹਾਤੀ ਦੇ ਵਿਧਾਇਕ ਡਾ. ਬਲਬੀਰ ਸਿੰਘ, ਸਾਬਕਾ ਹੈਡ ਗ੍ਰੰਥੀ ਭਾਈ ਸੁਖਦੇਵ ਸਿੰਘ ਤੋਂ ਇਲਾਵਾ ਸੰਤ ਅਮਰਜੀਤ ਸਿੰਘ ਸਲਾਹਪੁਰ, ਸੰਤ ਹਰਚਰਨ ਸਿੰਘ ਨਾਨਕਸਰ ਕੁਟੀਆ ਤਿ੍ਰਪੜੀ, ਅਮਰਜੀਤ ਸਿੰਘ ਸੰਧੂ ਯੂ.ਕੇ., ਤਨਵੀਰ ਕੌਰ ਯੂ.ਕੇ., ਮਲਕੀਤ ਸਿੰਘ ਖੰਨਾ, ਗੁਰਮੀਤ ਸਿੰਘ ਬਿੱਟੂ ਸਲੇਮਪੁਰ ਸਾਬਕਾ ਸਰਪੰਚ, ਗੁਰਮੁੱਖ ਸਿੰਘ ਸਲਾਹਪੁਰੀ, ਪਰਮਜੀਤ ਸਿੰਘ ਇੰਸਪੈਕਟਰ, ਸਾਬਕਾ ਕੌਂਸਲਰ ਰਛਪਾਲ ਸਿੰਘ, ਜਸਪ੍ਰੀਤ ਸਿੰਘ ਭਾਟੀਆ, ਸਾਬਕਾ ਹੈਡ ਗ੍ਰੰਥੀ ਭਾਈ ਸੁਖਦੇਵ ਸਿੰਘ, ਲਖਵਿੰਦਰ ਸਿੰਘ ਲੱਖੀ ਤੋਂ ਇਲਾਵਾ ਵੱਡੀ ਗਿਣਤੀ ’ਚ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ।

Leave a Reply

Your email address will not be published. Required fields are marked *