ਪੰਜਾਬਪਟਿਆਲਾ

ਮੋਦੀ ਲਹਿਰ ਨੂੰ ਘਰ ਘਰ ਪਹੁੰਚਾਇਆ ਜਾਵੇਗਾ- ਜੈ ਇੰਦਰ ਕੌਰ

ਨਰਿੰਦਰ ਮੋਦੀ ਬ੍ਰਿਗੇਡ ਨੇ ਬੀਬਾ ਨੂੰ ਕੀਤਾ ਸਨਮਾਨਿਤ

ਪਟਿਆਲਾ,(ਰਮਨਦੀਪ/ਮਧੂਸਾਰ ਬਿਊਰੋ) ਨਰਿੰਦਰ ਮੋਦੀ ਬ੍ਰਿਗੇਡ ਦੇ ਕੌਮੀ ਮੀਤ ਪ੍ਰਧਾਨ ਐਡਵੋਕੇਟ ਗੁਰਵਿੰਦਰ ਕਾਂਸਲ਼ ਅਤੇ ਹੋਰ ਮੈਂਬਰਾਂ ਵੱਲੋਂ ਬੀਬਾ ਜੇ ਇੰਦਰ ਕੌਰ ਨੂੰ ਪੰਜਾਬ ਭਾਜਪਾ ਦਾ ਮੀਤ ਪ੍ਰਧਾਨ ਅਤੇ ਅਗਾਮੀ ਨਗਰ ਨਿਗਮ ਚੋਣਾਂ ਲਈ ਜਿਲਾ ਫਤਿਹਗੜ੍ਹ ਸਾਹਿਬ ਦਾ ਇੰਚਾਰਜ ਲੱਗਣ ਤੇ ਸਿਰੋਪਾਓ ਅਤੇ ਮੋਮੈਂਟੋ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਐਡਵੋਕੇਟ ਕਾਂਸਲ ਨੇ ਕਿਹਾ ਕਿ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਵੱਲੋਂ ਬੀਬਾ ਜੈ ਇੰਦਰ ਨੂੰ ਇਕ ਬਹੁਤ ਵੱਡੀ ਜਿੰਮੇਦਾਰੀ ਦੇ ਕੇ ਨਿਵਾਜਿਆ ਗਿਆ ਹੈ

ਉਹਨਾਂ ਦੇ ਮਾਰਗ ਦਰਸ਼ਕ ਰਾਹੀ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਇਸ ਮੌਕੇ ਬੀਬਾ ਨੇ ਆਏ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਗਾਮੀ 2024 ਵਿੱਚ ਕੇਂਦਰ ਵਿਚ ਇਕ ਵਾਰ ਫਿਰ ਤੋਂ ਨਰਿੰਦਰ ਮੋਦੀ ਦੀ ਸਰਕਾਰ ਬਣੇਗੀ ਅਤੇ ਸਰਕਾਰ ਦੀ ਰੂਪ0ਰੇਖਾ ਅਤੇ ਬਣਤਰ ਨੂੰ ਹੋਰ ਮਜ਼ਬੂਤ ਕਰਨ ਲਈ ਮੋਦੀ ਲਹਿਰ ਨੂੰ ਘਰ-ਘਰ ਪਹੁੰਚਾਇਆ ਜਾਵੇਗਾ। ਇਸ ਮੌਕੇ ਨੀਰਜ ਕੁਮਾਰ, ਦੀਪ ਧਾਲੀਵਾਲ, ਰਾਹੁਲ ਬਾਂਸਲ, ਜਸਵਿੰਦਰ ਸਿੰਘ ਅਤੇ ਨਿਤੀਸ਼ ਮੈਂਬਰ ਮੌਕੇ ਤੇ ਹਾਜਰ ਸਨ।

Leave a Reply

Your email address will not be published. Required fields are marked *