ਅੰਮ੍ਰਿਤਸਰ

ਵੱਖ-ਵੱਖ ਥਾਣਿਆਂ ਵੱਲੋਂ 03 ਮੁਕੱਦਮੇਂ ਵਿੱਚ 04 ਵਿਅਕਤੀਆਂ ਨੂੰ ਕਾਬੂ ਕਰਕੇ ਪਾਬੰਧੀ ਸੁਦਾ ਸਿੰਥੈਂਟਿਕ ਡੋਰ ਦੇ 123 ਗੱਟੂ (ਚਾਈਨਾਂ ਡੋਰ) ਬ੍ਰਾਮਦ

ਅੰਮ੍ਰਿਤਸਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਇੰਨਸਾਨੀ ਅਤੇ ਪਸ਼ੂ/ਪੰਛੀਆਂ ਦੀ ਜਿੰਦਗੀ ਲਈ ਘਾਤਕ ਪਾਬੰਧੀ ਸੁਦਾ ਸਿੰਥੈਟਿਕਸ ਡੌਰ (ਚਾਈਨਾਂ ਡੋਰ) ਵੇਚਣ ਵਾਲਿਆ ਖਿਲਾਫ ਸਪੈਸ਼ਲ ਮੁਹਿੰਮ ਚਲਾਈ ਗਈ ਹੈ। ਜਿਸਦੇ ਤਹਿਤ ਥਾਣਾ ਈ-ਡਵੀਜ਼ਨ, ਗੇਟ ਹਕੀਮਾਂ ਅਤੇ ਥਾਣਾ ਸਦਰ ਵੱਲੋਂ ਮੁਕੱਦਮੇਂ ਦਰਜ਼ ਕਰਕੇ 04 ਵਿਅਕਤੀਆਂ ਨੂੰ ਕਾਬੂ ਕਰਕੇ ਕੁੱਲ 123 ਗੱਟੂ (ਚਾਈਨ ਡੋਰ) ਬ੍ਰਾਮਦ ਕੀਤੇ ਗਏ ਹਨ: ਥਾਣਾ ਈ-ਡਵੀਜ਼ਨ, ਅੰਮ੍ਰਿਤਸਰ ਇੰਸਪੈਕਟਰ ਜੋਗਾ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਰਾਜ ਕੁਮਾਰ ਇੰਚਾਂਰਜ਼ ਪੁਲਿਸ ਚੌਕੀ ਹਾਲ ਗੇਟ ਸਮੇਤ ਪੁਲਿਸ ਪਾਰਟੀ ਵੱਲੋਂ ਸੂਚਨਾਂ ਦੇ ਅਧਾਰ ਪਰ ਹਾਲ ਗੇਟ ਵਿੱਖੇ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਚੈਕਿੰਗ ਦੌਰਾਨ ਹਰੀਸ਼ ਅਰੋੜਾ ਨੂੰ ਐਕਟੀਵਾ ਸਕੂਟੀ ਸਮੇਤ ਕਾਬੂ ਕਰਕੇ ਇਸ ਪਾਸੋਂ 30 ਗੱਟੂ ਪਾਬੰਧੀ ਸੁਦਾ ਸਿੰਥੈਂਟਿਕਸ (ਚਾਈਨਾਂ ਡੋਰ) ਬ੍ਰਾਮਦ ਕੀਤੀ ਗਈ

ਪੁੱਛ-ਗਿੱਛ ਦੌਰਾਨ ਹਰੀਸ਼ ਅਰੋੜਾ ਨੇ ਦੱਸਿਆ ਕਿ ਉਹ, ਆਪਣੇ ਸਾਲੇ ਅਭਿਸ਼ੇਕ ਪੁੱਤਰ ਭੂਸ਼ਣ ਕੁਮਾਰ ਵਾਸੀ ਪੱਕੀ ਗਲੀ ਮਹਾਂ ਸਿੰਘ ਗੇਟ,ਅੰਮ੍ਰਿਤਸਰ ਨਾਲ ਰੱਲ ਕੇ ਸਿੰਥੈਂਟਿਕਸ ਡੌਰ ਵੇਚਣ ਦਾ ਧੰਦਾ ਕਰਦੇ ਹਨ। ਜਿਸਤੇ ਪੁਲਿਸ ਪਾਰਟੀ ਵੱਲੋਂ ਅਭਿਸ਼ੇਕ ਦੇ ਘਰ ਰੇਡ ਕਰਕੇ ਉਸਨੂੰ ਕਾਬੂ ਕਰਕੇ ਘਰ ਵਿੱਚੋਂ 74 ਗੱਟੂ ਸਿੰਥੈਂਟਿਕ ਡੌਰ ਹੋਰ ਬ੍ਰਾਮਦ ਕੀਤੀ ਗਈ।ਥਾਣਾ ਗੇਟ ਹਕੀਮਾਂ, ਅੰਮ੍ਰਿਤਸਰ ਇੰਸਪੈਕਟਰ ਗੁਰਬਿੰਦਰ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਹਰਦੀਪ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਦਵਿੰਦਰ ਸਿੰਘ ਨੂੰ ਕਾਬੂ ਕਰਕੇ ਇਸ ਪਾਸੋਂ ਪਾਬੰਧੀ ਸੁਦਾ ਸਿੰਥੈਂਟਿਕ ਡੋਰ ਦੇ 15 ਗੱਟੂ ਬ੍ਰਾਮਦ ਕੀਤੇ ਗਏ। ਥਾਣਾ ਸਦਰ, ਅੰਮ੍ਰਿਤਸਰ ਇੰਸਪੈਕਟਰ ਮੋਹਿਤ ਕੁਮਾਰ ਦੀ ਨਿਗਰਾਨੀ ਹੇਠ ਏ.ਐਸ.ਆਈ ਸ਼ਾਮ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਸ਼ਿਧਾਂਨਸ਼ੂ ਕਪੂਰ ਨੂੰ ਕਾਬੂ ਕਰਕੇ ਇਸ ਪਾਸੋਂ ਪਾਬੰਧੀ ਸੁਦਾ ਸਿੰਥੈਂਟਿਕ ਡੋਰ ਦੇ 04 ਗੱਟੂ ਬ੍ਰਾਮਦ ਕੀਤੇ ਗਏ।

Leave a Reply

Your email address will not be published. Required fields are marked *