ਰਾਸ਼ਟਰੀ ਜਯੋਤੀ ਕਲਾ ਮੰਚ ਵਲੋਂ ਸਮੂਹਿਕ ਵਿਆਹ ਕਰਵਾਏ ਗਏ।
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਅੱਜ ਰਾਸ਼ਟਰੀ ਜਯੋਤੀ ਕਲਾ ਮੰਚ ਵਲੋਂ ਰੋਟਰੀ ਕਲੱਬ ਪਟਿਆਲਾ ਮੀਡ ਟਾਊਨ ਦੇ ਸਹਿਯੋਗ ਨਾਲ ਲਕਸ਼ਮੀ ਫਾਰਮ ਹਾਊਸ ਵਿਖੇ ਤਿੰਨ ਲੜਕੀਆਂ ਦੇ ਸਮੂਹਿਕ ਵਿਆਹ ਪੂਰੇ ਰਿਤੀ ਰਿਵਾਜ ਨਾਲ ਕਰਵਾਏ ਗਏ ਜਿਸ ਵਿੱਚ ਲੜਕੀਆਂ ਨੂੰ ਘਰੇਲੂ ਵਰਤੋਂ ਵਿੱਚ ਆਉਣ ਵਾਲਾ ਜਰੂਰੀ ਸਮਾਨ ਕੱਪੜੇ ਦਿੱਤੇ ਗਏ। ਇਹ ਵਿਆਹ ਸਮਾਗਮ ਸਵਤੰਤਰ ਰਾਜ ਪਾਸੀ ਅਤੇ ਰਾਕੇਸ਼ ਠਾਕੁਰ ਦੀ ਸਰਪ੍ਰਸਤੀ ਵਿੱਚ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਡਾ. ਰਜਿੰਦਰ ਕੌਰ ਆਈ.ਆਰ. ਐਸ. ਕਮਿਸ਼ਨਰ ਇਨਕਮ ਟੈਕਸ ਲੁਧਿਆਣਾ, ਪਹੁੰਚੇ ਤੇ ਨਵੇਂ ਵਿਆਹੇ ਜੋੜਿਆਂ ਨੂੰ ਆਸ਼ਿਰਵਾਦ ਦਿੱਤਾ ਤੇ ਕਿਹਾ ਕਿ ਰਾਸ਼ਟਰੀ ਜਯੋਤੀ ਕਲਾ ਮੰਚ ਦਾ ਬਹੁਤ ਵਧੀਆ ਉਪਰਾਲਾ ਹੈ। ਜੋ ਕਿ ਨਵੇਂ ਸਾਲ ਦੇ ਮੌਕੇ ਤੇ ਅਜਿਹੇ, ਸ਼ੁਭ ਕਾਰਜ ਕਰਨ ਨਾਲ ਪੂਰਾ ਸਾਲ ਚੰਗੇ ਕੰਮ ਵਿੱਚ ਨਿਕਲਦਾ ਹੈ ਤੇ ਮੰਚ ਸਮੇਂ—ਸਮੇਂ ਤੇ ਅਜਿਹੇ ਕਾਰਜ ਕਰਦਾ ਰਹਿੰਦਾ ਹੈ ਜੋ ਕਿ ਤਾਰੀਫ ਦੇ ਕਾਬਲ ਹੈ।
ਇਸ ਮੌਕੇ ਤੇ ਰੋਟੇਰੀਅਨ ਡਾ. ਸ਼ਾਮ ਜਿੰਦਲ ਚੇਅਰਮੈਨ ਨੈਨਸੀ ਗਰੁੱਪ ਆਫ ਕਾਲਜ਼ ਰੋਟੇਰੀਅਨ ਭਗਵਾਨ ਦਾਸ ਗੁਪਤਾ, ਭਗਵਾਨ ਦਾਸ ਜੁਨੇਜਾ, ਇੰਜ: ਨਰਿੰਦਰ ਸਿੰਘ, ਇੰਜ: ਹਰਬੰਸ ਸਿੰਘ ਕੁਲਾਰ, ਤ੍ਰਿਭਵਨ ਗੁਪਤਾ, ਡਾ. ਹਿਤੇਸ਼ ਮਲਹੋਤਰਾ, ਮੋਹਨ ਗੁਪਤਾ, ਹੰਸ ਰਾਜ ਸਿੰਗਲਾ, ਬਿਸ਼ਨ ਚੰਦ ਬਾਸੀ, ਡਾ. ਜਨਕ ਸਚਦੇਵਾ, ਐਡਵੋਕੇਟ ਆਰ.ਵੀ. ਵਸਿਸਟ, ਡਾ. ਨਰੇਸ਼ ਸਿੰਧੜ, ਜੈ ਪ੍ਰਕਾਸ਼ ਮਲਿਕ, ਡਾ. ਅਕਾਸ਼ ਬਾਂਸਲ, ਰਾਮ ਨਾਥ, ਰਾਮ ਲਾਲ, ਡਾ. ਨਵੀਨ ਸਾਰੋਵਾਲ, ਨਰੇਸ਼ ਗੁਪਤਾ, ਰੋਹਿਤ ਬਾਂਸਲ ਪ੍ਰਧਾਨ ਫੋਕਲ ਪੁਆਇੰਟ, ਵਿਨੋਦ ਸਿੰਗਲਾ, ਧੀਰਜ ਚਲਾਣਾ, ਰਾਕੇਸ਼ ਸਿੰਗਲਾ, ਦੇਵੀ ਦਿਆਲ, ਹਰਬੰਸ ਬਾਂਸਲ, ਵਰਿੰਦਰ ਗਰਗ, ਆਰ.ਪੀ. ਅਰੋੜਾ, ਸੁਖਦੇਵ ਮਹਿਤਾ, ਸੁਨੀਲ ਅਗਰਵਾਲ, ਲਲੀਤ ਗੁਪਤਾ, ਰੋਟੇਰੀਅਨ ਰੇਖਾ ਮਾਨ, ਹਰਕੇਸ਼ ਮਿੱਤਲ, ਐਸ.ਪੀ. ਕਾਸਲ, ਜਯੋਤੀ ਖਾਨ, ਵਿਮਲ ਸ਼ਰਮਾ, ਖੇਮ ਚੰਦ ਮਿੱਤਲ, ਅਰਵਿੰਦ ਭਾਟੀਆ, ਡਾ. ਸਤਿਆਪਾਲ ਸਲੂਜਾ, ਮੀਨੂ ਸੋਢੀ ਅਤੇ ਸਹਿਯੋਗੀ, ਮੰਜੂ ਸ਼ਰਮਾ, ਨੀਲਮ ਸ਼ਰਮਾ, ਰਾਜ ਕੁਮਾਰ ਕਾਕਾ, ਪਿੰਕੀ, ਹਰਪ੍ਰੀਤ ਸਿੰਘ ਬੰਟੀ, ਸੁਰਿੰਦਰ ਰਾਣਾ, ਦੇਵਪ੍ਰੀਯਾ ਮੁਖਰਜੀ, ਬੀਰ ਚੰਦ ਖੁਰਮੀ, ਨਰਿੰਦਰ ਮਿੱਤਲ, ਅਰੁਨ ਕੁਮਾਰ, ਮਮਤਾ ਠਾਕੁਰ ਅਤੇ ਧਰਮਿੰਦਰ ਸੰਧੂ ਆਦਿ ਨੇ ਵਿਸ਼ੇਸ਼ ਸਹਿਯੋਗ ਦਿੱਤਾ ਅਤੇ ਹਾਜਰ ਸਨ।

