ਸੁਨੀਲ ਕੁਮਾਰ ਬੱਡਲਾਨ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ
ਮੁਲਾਜਮਾਂ ਦੇ ਮਾਰਚ 2015 ਤੋਂ ਜੂਨ 2018 ਤੱਕ ਸਵਾ ਤਿੰਨ ਸਾਲ ਦਾ ਪੀ.ਐਫ. ਕਰਵਾਇਆ ਜਾਰੀ
ਪਟਿਆਲਾ : (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਫਾਈ ਸੇਵਕ ਯੂਨੀਅਨ ਨਗਰ ਨਿਗਮ ਪਟਿਆਲਾ ਦੀ ਪਿਛਲੇ ਸਮੇਂ ਵਿੱਚ ਪ੍ਰਧਾਨਗੀ ਕਰ ਰਹੇ ਸੁਨੀਲ ਕੁਮਾਰ ਬੱਡਲਾਨ ਇਸ ਵਾਰ ਫਿਰ ਚੋਣ ਮੈਦਾਨ ਵਿੱਚ ਉਤਰੇ ਹਨ। ਜਿੱਥੇ ਉਹ ਆਪਣੇ ਚੌਣ ਪ੍ਰਚਾਰ ਦੌਰਾਨ ਆਪਣੇ ਵੱਲੋਂ ਪਿਛਲੇ ਸਮੇਂ ਵਿੱਚ ਕਰਵਾਏ ਗਏ ਮੁਲਾਜਮਾਂ ਦੇ 24 ਕੰਮਾਂ ਦੀਆਂ ਕਾਰਗੁਜਾਰੀਆਂ ਸਬੰਧੀ ਜਾਣਕਾਰੀ ਦੇ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਜੋ ਮੁਲਾਜਮਾਂ ਦੇ ਮੇਨ ਪੰਜ ਕੰਮ ਹਨ ਉਹਨਾਂ ਨੂੰ ਨੇਪੜੇ ਚਾੜਨ ਦੀ ਗਰੰਟੀ ਦੇ ਰਹੇ ਹਨ। ਉਸ ਦੇ ਨਾਲ ਹੀ ਅੱਜ ਉਸ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਲੰਮੇ ਸਮੇਂ ਲਗਭਗ ਅੱਠ ਸਾਲ ਤੋ ਮੁਲਾਜਮਾਂ ਦੇ ਪੀ.ਐਫ. ਲਈ ਸੰਘਰਸ਼ ਕਰਦੇ ਪ੍ਰਧਾਨ ਅਤੇ ਉਸ ਦੀ ਟੀਮ ਨੂੰ ਦਫਤਰ ਵਲੋਂ ਪੀ.ਐਫ. ਜਾਰੀ ਕਰਨ ਦਾ ਪੱਤਰ ਦਿੱਤਾ ਅਤੇ ਮੈਸਰਜ.*ਐਕਸਪੇਕਟ ਸੋਲੂਸਨ ਪਰਾਈਵੇਟ ਲਿਮਟਿੰਡ *ਨੂੰ ਹਦਾਇਤ ਕੀਤੀ ਕਿ ਇਸ ਦਾ ਲਾਭ ਸਬੰਧਤ ਕਰਮਚਾਰੀਆਂ ਨੂੰ ਫ਼ੋਰੀ ਦਿੱਤਾ ਜਾਵੇ।
ਇੱਥੇ ਇਹ ਵਰਨਣਯੋਗ ਹੈ ਕਿ ਇਸ ਸੰਘਰਸ਼ ਨਾਲ ਜਾਰੀ ਹੋਏ ਇਹ ਪੀ.ਐਫ਼ ਜਾਰੀ ਕਰਨ ਦੇ ਪੱਤਰ ਨਾਲ ,ਪੰਜਾਬ ਦੀਆਂ ਹੋਰ 22 ਕਮੇਟੀਆਂ ਨੂੰ ਵੀ ਲਾਭ ਪਹੁੰਚੇਗਾ। ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਆਗੂ ਦਰਸ਼ਨ ਬੇਲੂਮਾਜਰਾ ਨੇ ਸਮੁੱਚੇ ਸਫਾਈ ਕਾਮਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਚੰਗੇ ਭਵਿੱਖ ਲਈ ਅਤੇ ਆਉਣ ਵਾਲੇ ਸਮੇ ਵਿੱਚ ਆਪਣੇ ਮਸਲੇ ਹੱਲ ਕਰਵਾਉਣ ਲਈ ਤੁਹਾਡੇ ਪਰਖੇ ਹੋਏ ਪੜੇ ਲਿਖੇ, ਸੂਝਵਾਨ ,ਹਰਮਨ ਪਿਆਰੇ ,ਮੁਲਾਜਮਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੇ ਸੁਨੀਲ ਕੁਮਾਰ ਬੱਡਲਾਨ ਨੂੰ 6 ਅਪੈ੍ਲ ਆਪਣੀ ਇੱਕ—ਇੱਕ ਵੋਟ ਪਾ ਕੇ ਕਾਮਯਾਬ ਕਰੋ, ਤਾਂ ਕਿ ਆਉਣ ਵਾਲੇ ਸਮੇਂ ਵਿੱਚ ਜੋ ਵੀ ਸਫਾਈ ਕਾਮਿਆਂ ਦੇ ਬਾਕੀ ਰਹਿੰਦੇ ਮਸਲੇ ਹਨ ਉਹਨਾਂ ਨੂੰ ਹੱਲ ਕਰਵਾਇਆ ਜਾ ਸਕੇ। ਅੱਜ ਦੀ ਇਕੱਤਰਤਾ ਵਿੱਚ ਹੋਰਨਾ ਤੋਂ ਇਲਾਵਾ ਸਿੰਮੀ, ਬੰਟੀ ਸੰਗਰ, ਰਾਕੇਸ਼ ਅਤੇ ਲਾਡੀ ਹਾਜਰ ਸਨ। ਜਿਨ੍ਹਾਂ ਨੇ ਇਹ ਫ਼ੈਸਲਾ ਲਿਆ ਕਿ ਸਫਾਈ ਕਾਮਿਆਂ ਦੇ ਚੰਗੇਰੇ ਭਵਿੱਖ ਲਈ ਆਉਣ ਵਾਲੇ ਸਮੇਂ ਵਿੱਚ ਵੀ ਸੁਨੀਲ ਕੁਮਾਰ ਬੱਡਲਾਨ ਨੂੰ ਇੱਕ ਮੌਕਾ ਹੋਰ ਦੇ ਕੇ ਮੁਲਾਜਮਾਂ ਦੇ ਰਹਿੰਦੇ ਮਸਲੇ ਹੱਲ ਕਰਵਾਉਣਗੇ।

