ਪਟਿਆਲਾ

ਸਿਵਲ ਸਰਜਨ ਵੱਲੋਂ ਸਿਵਲ ਹਸਪਤਾਲ ਰਾਜਪੂਰਾ ਦਾ ਦੌਰਾ।

ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੁਲਤਾਂ ਦਾ ਲਿਆ ਜਾਇਜਾ।

ਪਟਿਆਲਾ 10 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਲੋਕਾਂ ਨੂੰ ਮਿਆਰੀ ਸਿਹਤ ਸਹੁਲਤਾਂ ਪ੍ਰਦਾਨ ਕਰਵਾਉਣ ਅਤੇ ਸਰਕਾਰੀ ਹਸਪਤਾਲਾਂ ਵਿੱਚ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੁਲਤਾਂ ਦਾ ਜਾਇਜਾ ਲੈਣ ਲਈ ਸਿਵਲ ਸਰਜਨ ਡਾ. ਦਲਬੀਰ ਕੌਰ ਵੱਲੋਂ ਸਿਵਲ ਹਸਪਤਾਲ ਰਾਜਪੂਰਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਜਿਲ਼੍ਹਾ ਪਰਿਵਾਰ ਭਲਾਈ ਅਫਸਰ ਡਾ.ਐਸ. ਜੇ.ਸਿੰਘ ਵੀ ਉਹਨਾਂ ਨਾਲ ਸਨ। ਦੋਰੇ ਦੋਰਾਣ ਉਹਨਾਂ ਸਿਵਲ ਹਸਪਤਾਲ ਦੇ ਐਮਰਜੈਂਸੀ, ਬੱਲਡ ਬੈਂਕ, ਐਮ.ਸੀ.ਐਚ ਵਿੰਗ, ਡਾਇਲਸਿਸ ਯੁਨਿਟ, ਕੋਵਿਡ ਮਰੀਜਾਂ ਲਈ ਬਣਾਏ ਆਈਸੋਲੇਸ਼ਨ ਵਾਰਡ ਅਤੇ ਵੱਖ ਵੱਖ ਵਾਰਡਾਂ ਦਾ ਨਿਰੀਖਣ ਕੀਤਾ।

ਵਾਰਡਾਂ ਦੇ ਦੋਰੇ ਦੋਰਾਣ ਉਹਨਾਂ ਦਾਖਲ ਮਰੀਜਾਂ ਦਾ ਹਾਲਚਾਲ ਪੁੱਛਿਆ ਅਤੇ ਮਿਲ ਰਹੇ ਮੁਫਤ ਇਲਾਜ ਬਾਰੇ ਜਾਣਿਆ।ਡਾਇਲਸਿਸ ਯੂਨਿਟ ਦੇ ਨਿਰੀਖਣ ਸਮੇਂ ਸੀਨੀਅਰ ਮੈਡੀਕਲ ਅਫਸਰ ਡਾ. ਬਿਧੀ ਚੰਦ ਜੀ ਦੇ ਰਾਜਿੰਦਰਾ ਹਸਪਤਾਲ ਵਿੱਖੇ ਹਸਪਤਾਲ ਦੀ ਇੱਕ ਮਸ਼ੀਨ ਹੋਣ ਸਬੰਧੀ ਦੱਸਣ ਤੇਂ ਸਿਵਲ ਸਰਜਨ ਡਾ. ਦਲਬੀਰ ਕੌਰ ਨੇਂ ਕਿਹਾ ਕਿ ਹਸਪਤਾਲ ਦੀ ਇੱਕ ਡਾਇਲਸਿਸ ਮਸ਼ੀਨ ਜੋ ਕਿ ਰਾਜਿੰਦਰਾ ਹਸਪਤਾਲ ਵਿਖੇ ਪਈ ਹੈ, ਨੂੰ ਵੀ ਜਲਦ ਠੀਕ ਕਰਵਾ ਕੇ ਵਾਪਿਸ ਸਿਵਲ ਹਸਪਤਾਲ ਰਾਜਪੂਰਾ ਲਿਆਂਦਾ ਜਾਵੇਗਾ। ਬੱਲਡ ਬੈਂਕ ਵਿਚ ਖੂਨਦਾਨ ਦੇ ਰਹੇ ਵਿਅਕਤੀਆਂ ਨਾਲ ਰੂ ਬਰੂ ਹੋਕੇ ਜਿਥੇ ਉਹਨਾਂ ਦੀ ਇਸ ਨੇਕ ਕੰਮ ਵਿੱਚ ਸ਼ਮੂਲੀਅਤ ਲਈ ਹੋਂਸਲਾ ਅਫਜਾਈ ਕੀਤੀ ਉਥੇ ਉਹਨਾਂ ਨੂੰ ਹੋਰ ਵੱਧ ਤੋਂ ਵੱਧ ਲੋਕਾਂ ਨੂੰ ਖੂਨਦਾਨ ਕਰ ਲਈ ਪ੍ਰੇਰਿਤ ਕਰਨ ਲਈ ਕਿਹਾ।ਸਿਵਲ ਸਰਜਨ ਵੱਲੋਂ ਐਮ.ਸੀ.ਐਚ ਵਿੰਗ ਵਿੱਚ ਗਰਭਵੱਤੀ ਮਾਂਵਾ ਦੀ ਡਾਇਟ ਵੀ ਚੈਕ ਕੀਤੀ ਗਈ।ਇਸ ਮੌਕੇ ਉਹਨਾਂ ਰੈਡ ਕਰਾਸ ਵੱਲੋਂ ਸਿਵਲ ਹਸਪਤਾਲ ਵਿਖੇ ਸੁਣਨ ਤੋਂ ਅਸਮਰਥ ਵਿਅਕਤੀਆਂ ਨੂੰ ਹੀਰਿੰਗ ਏਡਜ (ਸੁਣਨ ਵਾਲੀ ਮਸ਼ੀਨ) ਦੇਣ ਲਈ ਲਗਾਏ ਇੱਕ ਕੈਂਪ ਵਿੱਚ ਵਿਧਾਇਕ ਹਲਕਾ ਰਾਜਪੂਰਾ ਸ਼੍ਰੀ ਮਤੀ ਨੀਨਾ ਮਿੱਤਲ ਨਾਲ ਮਿਲ ਕੇ ਯੋਗ ਲਾਭਪਾਤਰੀਆਂ ਨੂੰ ਹੀਰਿੰਗ ਏਡਜ (ਸੁਣਨ ਵਾਲੀਆ ਮਸ਼ੀਨਾਂ ) ਦੀ ਵੰਡ ਵੀ ਕੀਤੀ ਗਈ।

Leave a Reply

Your email address will not be published. Required fields are marked *