ਉਮੰਗ ਸੰਸਥਾਂ ਵੱਲੋਂ ਟਵਿੱਟਰ ਤੇ ਕੀਤੀ ਅਪੀਲ ਤੇ ਤਰੁੰਤ ਹੋਇਆ ਅਸਰ – ਬਡੂੰਗਰ
ਡੀਸੀ ਪਟਿਆਲਾ ਸਾਕਸ਼ੀ ਸਾਹਨੀ ਦਾ ਵਿਸ਼ੇਸ਼ ਤੌਰ ਤੇ ਕੀਤਾ ਧੰਨਵਾਦ
ਪਟਿਆਲਾ 10 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਵੱਡੀ ਨਦੀ ਦੇ ਨਾਲ ਲੱਗਦੀ ਸੜਕ ਤੇ ਫੈਲੀਆਂ ਕੰਢਿਆਲੀ ਝਾੜੀਆ ਅਕਸਰ ਹੀ ਲੋਕਾਂ ਲਈ ਵੱਡੀ ਮੁਸ਼ਕਲ ਬਣੀਆਂ ਰਹਿੰਦੀਆ ਹਨ। ਖਾਸ ਕਰ ਸਰਦੀਆਂ ਵਿੱਚ ਜਿਆਦਾ ਧੰੁਦ ਪੈਣ ਅਤੇ ਹਨੇਰਾ ਜਲਦ ਹੋਣ ਕਾਰਨ ਝਾੜੀਆਂ ਨਜਰ ਨਹੀ ਆਉਂਦੀਆਂ ਅਤੇ ਲੋਕਾਂ ਦੇ ਮੂੰਹ ਅਤੇ ਬਾਂਹਾਂ ਆਦਿ ਤੇ ਲੱਗ ਕੇ ਇਹ ਐਕਸੀਡੇਂਟ ਦਾ ਕਾਰਨ ਵੀ ਬਣਦੀਆਂ ਹਨ।
ਲੋਕਾਂ ਲਈ ਬਣੀ ਇਸ ਵੱਡੀ ਮੁਸ਼ਕਲ ਦਾ ਹੱਲ ਕੱਢਣ ਲਈ ਉਮੰਗ ਟੀਮ ਨੇ ਇਸ ਬਾਰੇ ਕੁਝ ਫੋਟੋਆਂ ਅਤੇ ਜਾਣਕਾਰੀ ਟਵਿੱਟਰ ਤੇ ਸਾਂਝੀ ਕੀਤੀ। ਇਸ ਤੋਂ ਬਾਅਦ ਇਸ ਜਾਣਕਾਰੀ ਨੂੰ ਡੀ ਸੀ ਪਟਿਆਲਾ, ਟੀਮ ਪਟਿਆਲਾ, ਡੀ ਪੀ ਆਰ ੳ ਪਟਿਆਲਾ ਨੂੰ ਅਟੈਚ ਕੀਤਾ ਗਿਆ। ਟਵਿੱਟਰ ਤੇ ਜਾਣਕਾਰੀ ਸਾਂਝੀ ਕਰਦਿਆ ਹੀ ਪ੍ਰਸ਼ਾਸ਼ਨ ਹਰਕਤ ਵਿੱਚ ਆਇਆ ਅਤੇ ਵੱਡੀ ਨਦੀ ਦੇ ਨਾਲ ਲੱਗਦੀ ਸੜਕ ਤੇ ਫੈਲੀਆਂ ਝਾੜੀਆਂ ਦੀ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸੰਸਥਾ ਦੇ ਚੈਅਰਮੈਨ ਹਰਦੀਪ ਸਿੰਘ ਬੰਡੂਗਰ ਅਤੇ ਪ੍ਰਧਾਨ ਅਰਵਿੰਦਰ ਸਿੰਘ ਅਤੇ ਉਮੰਗ ਦੀ ਸਾਰੀ ਟੀਮ ਨੇ ਇਸ ਮੌਕੇ ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

