ਪਟਿਆਲਾ

ਅੰਤਰ ਜਿਲ੍ਹਾ ਟੀਮ ਵੱਲੋਂ ਅਲਟਰਸਾਂਉਂਡ ਸੈਂਟਰਾ ਦੀ ਕੀਤੀ ਇੰਸਪੈਕਸ਼ਨ

ਕੰਨਿਆ ਭਰੂਣ ਹੱਤਿਆ ਨੂੰ ਰੋਕਣ ਲਈ ਸਖਤੀ ਨਾਲ ਲਾਗੂ ਕਰਵਾਇਆ ਜਾ ਰਿਹਾ ਹੈ ਜਿਲ੍ਹੇ ਵਿੱਚ ਪੀ.ਸੀ.ਪੀ.ਐਨ.ਡੀ.ਟੀ ਐਕਟ।

ਪਟਿਆਲਾ 11 ਜਨਵਰੀ (ਰਮਨਦੀਪ/ਮਧੂਸਾਰ ਬਿਊਰੋ) ਜਿਲ੍ਹੇ ਵਿੱਚ ਕੰਨਿਆ ਭਰੁਣ ਹੱਤਿਆ ਨੂੰ ਰੋਕਣ ਲਈ ਪੀ.ਸੀ.ਪੀ.ਐਨ.ਡੀ.ਟੀ ਐਕਟ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਡਾਇਰੈਕਟਰ ਸਿਹਤ ਤੇਂ ਪਰਿਵਾਰ ਭਲਈ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਸਰਜਨ ਡਾ. ਦਲਬੀਰ ਕੌਰ ਦੀ ਅਗਵਾਈ ਵਿੱਚ ਅੰਤਰ ਜਿਲ੍ਹਾ (ਪਟਿਆਲਾ ਅਤੇ ਫਤਿਹਗੜ ਸਾਹਿਬ ਦੀ) ਪੀ.ਸੀ.ਪੀ.ਐਨ.ਡੀ.ਟੀ. ਟੀਮ ਜਿਸ ਵਿਚ ਜਿਲ੍ਹਾਂ ਸਿਹਤ ਵਿਭਾਗ ਤੋਂ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਐਸ.ਜੇ. ਸਿੰਘ ਅਤੇ ਜਿਲ੍ਹਾ ਸਿਹਤ ਵਿਭਾਗ ਫਤਿਹਗੜ ਸਾਹਿਬ ਤੋਂ ਜਿਲਾ ਪਰਿਵਾਰ ਭਲਾਈ ਅਫਸਰ ਡਾ. ਸੁਰਿੰਦਰ ਸਿੰਘ ਦੀ ਟੀਮ ਵਲੋਂ ਸਾਂਝੇ ਤੋਂਰ ਤੇਂ ਜਿਲ੍ਹੇ ਦੇ ਦੋ ਅਲਟ੍ਰਾ ਸਾਂਉਂਡ ਸੈਂਟਰਾ ਦੀ ਇੰਸਪੈਕਸ਼ਨ ਕੀਤੀ ਗਈ।ਟੀਮ ਵੱਲੋਂ ਅਲਟ੍ਰਾਸਾਂਉਡ ਸੈਂਟਰਾ ਦੇ ਮਸ਼ੀਨ ਦੀ ਫਿਜੀਕਲ ਇੰਸਪੈਕਸ਼ਨ ਦੇ ਨਾਲ ਨਾਲ ਲਿਖਤੀ ਕੰਮ ਅਤੇ ਰਿਕਾਰਡ ਨੂੰ ਬਾਰੀਕੀ ਨਾਲ ਦੇਖਿਆ ਗਿਆ।

ਜੋ ਕਿ ਸਹੀ ਪਾਏ ਗਏ।ਸਿਵਲ ਸਰਜਨ ਡਾ. ਦਲਬੀਰ ਕੌਰ ਨੇ ਕਿਹਾ ਕਿ ਜਿਲ਼੍ਹੇ ਵਿੱਚ ਪੀ.ਸੀ.ਪੀ.ਐਨ.ਡੀ.ਟੀ ਐਕਟ ਨੂੰ ਸਖਤੀ ਨਾਲ ਲਾਗੂ ਕਰਵਾਇਆ ਜਾ ਰਿਹਾ ਹੈ ਅਤੇ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਤੇਂ ਅਲਟ੍ਰਸਾਉਂਡ ਸੈਂਟਰਾ ਦੀ ਇੰਸਪੈਕਸ਼ਨ ਕੀਤੀ ਜਾ ਰਹੀ ਹੈ।ਐਕਟ ਦੀ ਉਲਘੰਣਾ ਕਿਸੇ ਵੀ ਪੱਧਰ ਤੇਂ ਬਰਦਾਸ਼ਤ ਨਹੀ ਹੋਵੇਗੀ ਉਹਨਾਂ ਕਿਹਾ ਕਿ ਐਕਟ ਅਨੁਸਾਰ ਲਿੰਗ ਦੀ ਜਾਂਚ ਕਰਨੀ ਜਾਂ ਕਰਵਾੳਣ ਦੀ ਮਨਾਹੀ ਅਤੇ ਐਕਟ ਦੀ ਉਲਘੰਣਾ ਕਰਨ ਤੇਂ ਦੋਸ਼ੀ ਪਾਏ ਜਾਣ ਤੇਂ ਡਾਕਟਰ/ ਵਿਅਕਤੀ ਨੂੰ ਪਹਿਲੇ ਵਾਰੀ ਤਿੰਨ ਸਾਲ ਦੀ ਸਜਾ ਤੋਂ ਇਲਾਵਾ ਦਸ ਹਜਾਰ ਰੁਪਏ ਜੁਰਮਾਨਾ ਅਤੇ ਦੂਜੀ ਵਾਰੀ ਅਪਰਾਧ ਕਰਨ ਤੇਂ ਦੋਸ਼ੀ ਪਾਏ ਜਾਣ ਤੇਂ ਪੰਜ ਸਾਲ ਦੀ ਸਜਾ ਅਤੇ 50,000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।ਇਸ ਟੀਮ ਵਿੱਚ ਜਿਲ੍ਹਾ ਸਿਹਤ ਵਿਭਾਗ ਤੋਂ ਸੀਨੀਅਰ ਮੈਡੀਕਲ ਅਫਸਰ ਡਾ. ਕਿਰਨਜੌਤ, ਕੰਪਿਉਟਰ ਅਪਰੇਟਰ ਸਪਨਾ ਅਤੇ ਜਿਲ਼ਾ ਫਤਿਹਗੜ ਤੋਂ ਪੀ.ਸ਼ੀ.ਪੀ.ਐਨ.ਡੀ.ਟੀ ਕੁਆਰਡੀਨੇਟਰ ਜਸਬੀਰ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਬਲਜਿੰਦਰ ਸਿੰਘ, ਕੰਪਿਉਟਰ ਸਹਾਇਕ ਸੁਖਜਿੰਦਰ ਸਿੰਘ ਵੀ ਸ਼ਾਮਲ ਸਨ।

Leave a Reply

Your email address will not be published. Required fields are marked *