ਅੰਮ੍ਰਿਤਸਰਪੰਜਾਬ

ਸਿੱਖ ਰੈਜਮੈਟਾਂ ਵਿੱਚ ਹੈਲਮਟ ਕਦਾਚਿਤ ਪ੍ਰਵਾਨ ਨਹੀਂ ਹੋ ਸਕਦਾ: ਨਿਹੰਗ ਬਾਬਾ ਬਲਬੀਰ ਸਿੰਘ

ਅੰਮਿ੍ਰਤਸਰ 12 ਜਨਵਰੀ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਭਾਰਤੀ ਫੌਜ ਵਿੱਚ ਸਿੱਖ ਰੈਜਮੈਂਟਾਂ ਨੂੰ ਜਬਰੀ ਸਿਰ ਤੇ ਹੈਲਮੈਟ ਪਹਿਨਣ ਲਈ ਭਾਰਤ ਸਰਕਾਰ ਵਲੋਂ ਸਿਧੇ ਅਸਿਧੇ ਵਰਤੇ ਜਾ ਰਹੇ ਕੋਝੇ ਜਤਨਾਂ ਦੀ ਨਿਹੰਗ ਮੱੁਖੀ ਸ਼੍ਰੋਮਣੀ ਪੰਥ ਆਕਲੀ ਬੁੱਢਾ ਦਲ ਦੇ ਮੁੱਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਆਕਲੀ 96 ਕਰੋੜੀ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।

ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਫੌਜ ਵਿੱਚ ਦਸਤਾਰ ਦੀ ਥਾਂ ਹੈਲਮਟ ਸਿੱਖ ਬਰਦਾਸ਼ਤ ਨਹੀਂ ਕਰਨਗੇ ਤੇ ਇਹ ਨੀਤੀ ਕਦਾਚਿਤ ਵੀ ਸਹਿਨ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਦੇਸ਼ ਸਿੱਖਾਂ ਖਾਤਰ ਹੀ ਅਜ਼ਾਦ ਹੋਇਆ, ਸਿੱਖਾਂ ਦੀਆਂ ਕੁਰਬਾਣੀਆਂ ਕੁਲ ਦੇਸ਼ ਦੀਆਂ ਕੁਰਬਾਨੀਆਂ ਦਾ ਅਨੁਮਾਤ ਕੱਢ ਕੇ ਵੇਖੋ। ਉਨ੍ਹਾਂ ਕਿਹਾ ਵਿਸ਼ਵ ਜੰਗਾਂ ਸਮੇਂ ਵੀ ਸਿੱਖ ਰੈਜਮੈਟਾਂ ਨੇ ਇਸ ਤਰ੍ਹਾਂ ਦਾ ਫੈਸਲਾ ਪ੍ਰਵਾਨ ਨਹੀਂ ਕੀਤਾ। ਦੇਸ਼ ਦੇ ਗੁਆਢੀ ਦੇਸ਼ਾਂ ਨਾਲ ਹੋਈਆਂ ਜੰਗਾਂ ਸਮੇਂ ਵੀ ਸਿੱਖ ਰੈਜਮੈਟਾਂ ਦੀ ਦਸਤਾਰ ਸਮੇਤ ਭੂਮਿਕਾ ਫਖਰਯੋਗ ਤੇ ਤਸੱਲੀ ਵਾਲੀ ਹੈ। ਉਨ੍ਹਾਂ ਕਿਹਾ ਦਸਤਾਰ ਸਾਡੇ ਸਿੱਖ ਧਰਮ ਦਾ ਅਟੁੱਟ ਅੰਗ ਹੈ, ਇਹ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੈ। ਸਿੱਖ ਦੀ ਦਸਤਾਰ ਨੂੰ ਕੋਈ ਵੀ ਸਾਡੇ ਤੋਂ ਅਲੱਗ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਹਾਕਮ ਸਰਕਾਰ ਨੂੰ ਅਜਿਹਾ ਮੰਦਭਾਗੇ ਫੈਸਲੇ ਬਾਰੇ ਹਾਜ਼ਰ ਬਾਰ ਸੋਚਣਾ ਚਾਹੀਦਾ ਹੈ।

Leave a Reply

Your email address will not be published. Required fields are marked *