ਉਮੰਗ ਵੱਲੋਂ ” ਸਾਈਬਰ ਅਪਰਾਧ ਤੋਂ ਬਚਣ” ਸੰਬੰਧੀ ਜੈਮਸ ਸਕੂਲ ਵਿੱਚ ਦੂਜਾ ਸੈਮੀਨਾਰ ਆਯੋਜਿਤ
ਡੀਸੀ ਸਾਕਸ਼ੀ ਸਾਹਨੀ ਅਤੇ ਡੀਸੀਪੀੳ ਸ਼ਾਇਨਾ ਕਪੂਰ ਦਾ ਕੀਤਾ ਵਿਸ਼ੇਸ਼ ਧੰਨਵਾਦ
ਪਟਿਆਲਾ 13 ਜਨਵਰੀ (ਰਮਨਦੀਪ/ਮਧੂਸਾਰ ਬਿਊਰੋ) ਵੱਧਦੀ ਟੈਕਨਾਲਜੀ ਦੇ ਨਾਲ ਇਸ ਨਾਲ ਸੰਬੰਧਤ ਅਪਰਾਧ ਵਿੱਚ ਵੀ ਦਿਨ ਬ ਦਿਨ ਵਾਧਾ ਹੰੁਦਾ ਜਾ ਰਿਹਾ ਹੈ। ਭਾਰਤ ਭਰ ਵਿੱਚ ਲਾਕ ਡਾਊਨ ਤੋਂ ਪਹਿਲਾ ਇੰਟਰਨੈਟ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ ਲਾਕ ਡਾਊਨ ਦੌਰਾਨ ਅਤੇ ਇਸ ਮਗਰੋਂ ਕਿਤੇ ਵੱਧ ਗਈ ਹੈ। ਪਰ ਇਸ ਦੌਰਾਨ ਲੋਕਾਂ ਨੂੰ ਹੋਣ ਵਾਲੇ ਅਪਰਾਧ ਤੋਂ ਬਚਣ ਬਾਰੇ ਹੋਣ ਵਾਲੀ ਜਾਣਕਾਰੀ ਵਿੱਚ ਖਾਸ ਵਾਧਾ ਨਹੀ ਹੋਇਆ। ਜਿਸ ਕਾਰਨ ਦਿਨ ਬ ਦਿਨ ਇੰਟਰਨੈੱਟ ਦੀ ਵਰਤੋਂ ਦੌਰਾਨ ਲੋਕਾਂ ਨਾਲ ਪੈਸਿਆ ਦੀ ਠੱਗੀ, ਡਾਟਾ ਚੋਰੀ ਹੋਣਾ, ਫੇਸਬੁੱਕ ਅਤੇ ਹੋਰ ਸ਼ੋਸ਼ਲ ਸਾਈਟਾ ਦਾ ਹੈਕ ਹੋ ਜਾਣਾ, ਮੁਬਾਇਲ ਨੰਬਰ ਤੇ ਬਾਹਰਲੇ ਮੁਲਕਾਂ ਵਿੱਚੋਂ ਝੂਠੀਆਂ ਫੋਨ ਕਾਲ ਕਰ ਪੈਸੇ ਠੱਗਣਾ, ਪ੍ਰੋਮੋਸ਼ਨਲ ਸੁਨੇਹਾ ਅਤੇ ਫ੍ਰੀ ਜਾਂ ਆਕਰਸ਼ਕ ਕੂਪਨ ਆਦਿ ਖੋਲਦਿਆਂ ਹੀ ਖਾਤੇ ਵਿੱਚੋਂ ਪੈਸੇ ਚਲੇ ਜਾਣਾ ਆਦਿ ਦੇ ਕੇਸਾਂ ਵਿੱਚ ਵੀ ਵਾਧਾ ਹੋ ਰਿਹਾ ਹੈ। ਇਸ ਸੰਬੰਧ ਵਿੱਚ ਉਮੰਗ ਵੈੱਲਫੇਅਰ ਫਾਊਂਡੇਸ਼ਨ ਵੱਲੋਂ ਇੱਕ ਨਿਵੇਕਲਾ ਉਪਰਾਲਾ ਕੀਤਾ ਜਾ ਰਿਹਾ ਹੈ। ਇਹ ਉਪਰਾਲਾ ਸੰਸਥਾਂ ਦੇ ਚੈਅਰਮੈਨ ਹਰਦੀਪ ਸਿੰਘ ਬਡੂੰਗਰ ਪੀਪੀਐਸ ਅਤੇ ਪ੍ਰਧਾਨ ਅਰਵਿੰਦਰ ਸਿੰਘ ਦੀ ਅਗਵਾਈ ਵਿੱਚ ਡੀਸੀ ਸਾਕਸ਼ੀ ਸਾਹਨੀ ਅਤੇ ਜਿਲ੍ਹਾਂ ਚਾਇਲਡ ਪ੍ਰੋਟੈਕਸ਼ਨ ਆਫਿਸਰ ਸ਼ਾਇਨਾ ਕਪੂਰ ਦੇ ਵਿਸ਼ੇਸ਼ ਸਹਿਯੋਗ ਨਾਲ ਸੰਸਥਾ ਦੇ ਸੀਨੀਅਰ ਵਾਈਸ ਪ੍ਰਧਾਨ ਅਨੁਰਾਗ ਅਚਾਰਿਆ ਅਤੇ ਵਿੱਤ ਸਕੱਤਰ ਯੋਗੇਸ਼ ਪਾਠਕ ਦੀ ਸਖਤ ਮਿਹਨਤ ਸਦਕਾ ਕੀਤਾ ਜਾ ਰਿਹਾ ਹੈ। ਪਹਿਲਾ ਸੈਮੀਨਾਰ ”ਸਾਈਬਰ ਅਪਰਾਧ ਤੋਂ ਕਿਵੇਂ ਬਚੀਏ” ਪਟਿਆਲਾ ਦੇ ਮਹਿੰਦਰਾ ਕਾਲਜ ਅਤੇ ਦੂਜਾ ਸੈਮੀਨਾਰ ਅੱਜ ਚੌਰਾ ਰੋਡ ਵਿਖੇ ਬਣੇ ਜੈਮਸ ਸਕੂਲ ਵਿੱਚ ਪ੍ਰਿੰਸੀਪਲ ਮੰਜਰੀ ਤੇਜਪਾਲ ਦੀ ਰਹਿਨੁਮਾਈ ਹੇਠ ਲਗਾਇਆ ਗਿਆ।
ਦੱਸਣਯੋਗ ਹੈ ਕਿ ਮਾਨਯੋਗ ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਦੇ ਮੋਖਿਕ ਹੁਕਮਾਂ ਅਨੁਸਾਰ ਜਿਲ੍ਹੇਂ ਦੇ ਸਾਰੇ ਸਕੂਲਾਂ ਨੂੰ ਸੈਸ਼ਨ 2023-24 ਦੌਰਾਨ ਉਮੰਗ ਸੰਸਥਾਂ ਵੱਲੋਂ ਕੀਤੇ ਜਾਣ ਵਾਲੇ ਇਸ ਸੈਮੀਨਾਰ ਨੂੰ ਕਰਵਾਉਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ ਤਾਂ ਜੋ ਨਵੀਆਂ ਪੀੜੀ ਦੇ ਵਿਿਦਆਰਥੀ ਇੰਟਰਨੈੱਟ ਦੀ ਸਹੀ ਵਰਤੋਂ ਕਰਨ ਅਤੇ ਇਸ ਦੀ ਵਰਤੋਂ ਕਰਦਿਆਂ ਹੋਣ ਵਾਲੇ ਅਪਰਾਧਾ ਤੋਂ ਸੁਚੇਤ ਹੋ ਸਕਣ। ਉਹਨਾਂ ਬੱਚਿਆਂ ਨੂੰ ਅਪੀਲ ਕਰਦਿਆ ਕਿਹਾ ਕਿ ਉਮੰਗ ਸੰਸਥਾਂ ਵੱਲੋਂ ਸਾਈਬਰ ਅਪਰਾਧ ਤੋਂ ਬਚਣ ਸੰਬੰਧੀ ਮਿਲੀ ਜਾਣਕਾਰੀ ਨੂੰ ਆਪਣੇ ਪਰਿਵਾਰ ਅਤੇ ਆਲੇ ਦੁਆਲੇ ਦੇ ਲੋਕਾਂ ਨਾਲ ਵੀ ਸਾਂਝਾ ਕਰਨਾ ਚਾਹੀਦਾ ਹੈ। ਜੈਮਸ ਸਕੂਲ ਵਿੱਚ ਹੋਏ ਸੈਮੀਨਾਰ ਵਿੱਚ ਵਿਸ਼ੇਸ਼ ਤੌਰ ਤੇ ਪੁੱਜੀ ਜਿਲ੍ਹਾਂ ਚਾਇਲਡ ਪ੍ਰੋਟੈਕਸ਼ਨ ਆਫਿਸਰ ਸ਼ਾਇਨਾ ਕਪੂਰ ਨੇ ਉਨ੍ਹਾਂ ਦੀ ਜਾਣਕਾਰੀ ਵਿੱਚ ਆਏ ਲੋਕਾਂ ਨਾਲ ਹੋਏ ਸਾਈਬਰ ਅਪਰਾਧ ਬਾਰੇ ਬੱਚਿਆਂ ਨਾਲ ਗੱਲਬਾਤ ਸਾਂਝੀ ਕੀਤੀ। ਇਸ ਦੌਰਾਨ ਉਨ੍ਹਾਂ ਜੈਮਸ ਸਕੂਲ ਪ੍ਰਿੰਸੀਪਲ ਮੰਜਰੀ ਤੇਜਪਾਲ ਅਤੇ ਸਟਾਫ ਨੂੰ ਬੱਚਿਆਂ ਦੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਕਰਵਾਏ ਗਏ ਅਜਿਹੇ ਸੈਮੀਨਾਰ ਲਈ ਵਧਾਈ ਦਿੱਤੀ ਅਤੇ ਹੋਰਨਾਂ ਸਕੂਲਾਂ ਨੂੰ ਵੀ ਅਜਿਹੇ ਸੈਮੀਨਾਰ ਜਰੂਰ ਲਗਵਾਉਣ ਲਈ ਅਪੀਲ ਕੀਤੀ। ਇਸ ਮੌਕੇ ਉਮੰਗ ਸੰਸਥਾ ਦੇ ਪ੍ਰਧਾਨ ਅਰਵਿੰਦਰ ਸਿੰਘ, ਸੀਨੀਅਰ ਵਾਈਸ ਪ੍ਰਧਾਨ ਅਤੇ ਲੈਕਚਰ ਅਧਿਆਪਕ ਅਨੁਰਾਗ ਅਚਾਰਿਆ ਜਰਨਲ ਸੈਕਟਰੀ ਰਜਿੰਦਰ ਸਿੰਘ ਲੱਕੀ, ਵਿੱਤ ਸਕੱਤਰ ਯੋਗੇਸ਼ ਪਾਠਕ, ਗੁਰਜੀਤ ਸਿੰਘ, ਸਕੂਲ ਸਟਾਫ ਤੋਂ ਇਲਾਵਾ 80 ਦੇ ਕਰੀਬ ਬੱਚਿਆਂ ਨੇ ਇਸ ਸੈਮੀਨਾਰ ਵਿੱਚ ਸ਼ਿਰਕਤ ਕੀਤੀ।

