ਪਟਿਆਲਾ

ਸਿਵਲ ਸਰਜਨ ਡਾ. ਦਲਬੀਰ ਕੌਰ ਵੱਲੋਂ ਨਿਰਮਾਣ ਅਧੀਨ ਆਮ ਆਦਮੀ ਕਲੀਨਿਕਾਂ ਦਾ ਦੌਰਾ।

ਨਿਰਮਾਣ ਕਾਰਜਾਂ ਦਾ ਲਿਆ ਜਾਇਜਾ।

ਪਟਿਆਲ 16 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉਹਨਾਂ ਦੇ ਘਰਾਂ ਤੱਕ ਮਿਆਰੀ ਤੇਂ ਗੁਣਵਤੱਤਾ ਵਾਲੀਆਂ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਲਈ ਜਿਲੇ੍ਹ ਵਿੱਚ ਬਣਾਏ ਜਾ ਰਹੇ ਆਮ ਆਦਮੀ ਕਲੀਨਿਕਾਂ ਦੇ ਨਿਰਮਾਣ ਕਾਰਜਾਂ ਦਾ ਜਾਇਜਾ ਲੈਣ ਲਈ ਸਿਵਲ ਸਰਜਨ ਡਾ.ਦਲਬੀਰ ਕੋਰ ਵੱਲੋਂ ਸਿਹਤ ਕੇਂਦਰ ਰਾਜਪੁਰਾ ਕਲੋਨੀ, ਮਥੂਰਾ ਕਲੋਨੀ ਅਤੇ ਅਰਬਨ ਪ੍ਰਾਇਮਰੀ ਸਿਹਤ ਕੇਂਦਰ ਜੁਝਾਰ ਨਗਰ ਵਿਚ ਬਣਾਏ ਜਾ ਰਹੇ ਆਮ ਆਦਮੀ ਕਲੀਨਿਕਾਂ ਦਾ ਦੌਰਾ ਕੀਤਾ।ਇਸ ਮੌਕੇ ਉਹਨਾਂ ਨਾਲ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ. ਤ੍ਰਿਪੜੀ ਡਾ. ਵਿਕਾਸ ਗੋਇਲ ਅਤੇ ਜਿਲ੍ਹਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ ਵੀ ਸਨ।ਦੌਰੇ ਦੋਰਾਣ ਕਲੀਨਿਕਾਂ ਦੇ ਨਿਰਮਾਣ ਕਾਰਜਾਂ ਦਾ ਜਾਇਜਾ ਲ਼ੇਂਦੇ ਉਹਨਾਂ ਐਗਜੀਕਿਉਟਿਵ ਏਜੰਸੀ ਦੇ ਅਧਿਕਾਰੀਆਂ/ਸਟਾਫ ਨੂੰ ਕਿਹਾ ਕਿ ਇਹਨਾਂ ਦਾ ਨਿਰਮਾਣ ਮਿਥੇ ਸਮੇਂ ਵਿੱਚ ਯਕੀਨੀ ਬਣਾਇਆ ਜਾਵੇ ਤਾਂ ਜੋ 26 ਜਨਵਰੀ ਦੇ ਮੌਕੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਲੋਕਾਂ ਨੂੰ ਸਮਰਪਿਤ ਕੀਤੇ ਜਾ ਸਕਣ।

ਉਹਨਾਂ ਸੀਨੀਅਰ ਸੀਨੀਅਰ ਮੈਡੀਕਲ ਅਫਸਰ ਡਾ. ਵਿਕਾਸ ਗੋਇਲ ਅਤੇ ਸਬੰਧਤ ਮੈਡੀਕਲ ਅਫਸਰ ਨੂੰ ਕਿਹਾ ਕਿ ਇਹਨਾਂ ਆਮ ਆਦਮੀ ਕਲੀਨਿਕਾਂ ਦੇ ਨਿਰਮਾਣ ਕਾਰਜਾਂ ਦਾ ਰੋਜਾਨਾ ਦੇ ਅਧਾਰ ਤੇਂ ਨਿਰੀਖਣ ਕੀਤਾ ਜਾਵੇ ਅਤੇ ਜੇਕਰ ਕੋਈ ਦਿੱਕਤ ਆਂਉਂਦੀ ਹੈ ਤਾਂ ਉਹਨਾਂ ਨਾਲ ਤਾਲਮੇਲ ਕੀਤਾ ਜਾਵੇ ।ਸਿਵਲ ਸਰਜਨ ਡਾ. ਦਲਬੀਰ ਕੌਰ ਨੇਂ ਦੱਸਿਆ ਕਿ ਪੰਜਾਬ ਸਰਕਾਰ ਤੋਂ ਪ੍ਰਾਪਤ ਸਪੈਸ਼ੀਫਿਕੇਸ਼ਨ ਦੇ ਅਨੁਸਾਰ ਇਹਨਾਂ ਕਲ਼ੀਨਿਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਹਨਾਂ ਕਲ਼ੀਨਿਕਾਂ ਵਿੱਚ ਡਾਕਟਰਾਂ ਵੱਲੋਂ ਮਰੀਜਾਂ ਦੀ ਸਿਹਤ ਜਾਂਚ ਕਰਨ ਲਈ ਵਖਰਾ ਕਮਰੇ ਤੋਂ ਇਲਾਵਾ ਦਵਾਈਆਂ ਦੇਣ ਅਤੇ ਮਰੀਜਾਂ ਦੇ ਲੈਬ ਟੈਸਟ ਲਈ ਸੈਂਪਲ ਲੈਣ ਵਾਸਤੇ ਵੀ ਵਖਰੇ ਕਮਰੇ ਬਣਾਏ ਜਾ ਰਹੇ ਹਨ।ਇਸ ਤੋਂ ਇਲਾਵਾ ਸਟਾਫ ਅਤੇ ਮਰੀਜਾਂ ਲਈ ਵਖਰੇ ਬਾਥਰੂਮਾ ਦੀ ਵੀ ਵਿਵਸਥਾ ਕੀਤੀ ਜਾ ਰਹੀ ਹੈ ਤਾਂ ਕਿ ਮਰੀਜਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ।ਇਸ ਮੋਕੇ ਉਹਨਾਂ ਸਿਹਤ ਕੇਂਦਰਾ ਦੇ ਕੰਮ ਕਾਜ ਦਾ ਵੀ ਨਿਰੀਖਣ ਕੀਤਾ ਅਤੇ ਮਰੀਜਾਂ ਨੂੰ ਦਿੱਤੀਆ ਜਾ ਰਹੀਆਂ ਸਿਹਤ ਸੇਵਾਵਾਂ ਦਾ ਵੀ ਜਾਇਜਾ ਲਿਆ।

Leave a Reply

Your email address will not be published. Required fields are marked *