ਯੂਥ ਅਕਾਲੀ ਦਲ ਦੀ ਪਟਿਆਲਾ ਰੈਲੀ ਕਾਂਗਰਸ ਦੀ ਹਾਰ ਦਾ ਨੀਂਹ ਰੱਖੇਗੀ ; ਰੱਖੜਾ
-ਨੌਜਵਾਨਾਂ ਵਿਚ ਰੈਲੀ ਲਈ ਭਾਰੀ ਉਤਸ਼ਾਹ : ਖੱਟੜਾ, ਅਬਲੋਵਾਲ
-ਲਾਲੀ ਪੂਨੂੰ ਦਾ ਕੀਤਾ ਸਨਮਾਨ
ਪਟਿਆਲਾ, 7 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ): ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਅਤੇ ਜਿਲਾ ਪਟਿਆਲਾ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਹੈ ਕਿ 10 ਮਾਰਚ ਨੂੰ ਅਨਾਜ ਮੰਡੀ ਪਟਿਆਲਾ ਵਿਖੇ ਹੋਣ ਵਾਲੀ ਯੂਥ ਅਕਾਲੀ ਦਲ ਦੀ ਰੈਲੀ ਕਾਂਗਰਸ ਦੀ ਹਾਰ ਦਾ ਨੀਂਹ ਰੱਖੇਗੀ ਤੇ ਇਸ ਰੈਲੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹਨ। ਸਰਕਾਰ ਰੱਖੜਾ ਅੱਜ ਇਥੇ ਅਕਾਲੀ ਦਲ ਤੇ ਨਵੇਂ ਬਣਾਏ ਗਏ ਸੀਨੀਅਰ ਮੀਤ ਪ੍ਰਧਾਨ ਭਗਵੰਤ ਸਿੰਘ ਲਾਲੀ ਪਨੂੰ ਦਾ ਸਨਮਾਨ ਮੌਕੇ ਗੱਲਬਾਤ ਕਰ ਰਹੇ ਸਨ।
ਸੁਰਜੀਤ ਰੱਖੜਾ ਨੇ ਆਖਿਆ ਕਿ ਲੋਕ ਸਭਾ ਚੋਣਾਂ ਦੀ ਤਿਆਰੀ ਹੋਚੁੱਕੀ ਹੈ ਅਤੇ 11 ਮਾਰਚ ਨੂੰ ਸ. ਸੁਖਬੀਰ ਸਿੰਘ ਬਾਦਲ ਸਮਾਣਾ ਅਤੇ ਘਨੌਰ ਦੋਰੈਲੀਆਂ ਨੂੰ ਸੰਬੋਧਨ ਕਰਨਗੇ। ਉਨ੍ਹਾਂ ਆਖਿਆ ਕਿ ਕਾਂਗਰਸ ਨੂੰ ਲੱਕਤੋੜਵੀਂ ਹਾਰ ਦਿੱਤੀ ਜਾਵੇਗੀ।
ਇਸ ਮੌਕੇ ਸਤਵੀਰ ਸਿੰਘ ਖੱਟੜਾ ਪ੍ਰਧਾਨ ਮਾਲਵਾ ਯੂਥ ਨੇ ਆਖਿਆ ਕਿ 10 ਮਾਰਚ ਵਾਲੀ ਰੈਲੀ ਦੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਹਨ। ਇਸ ਰੈਲੀ ਨੂੰ ਸ. ਬਿਕਰਮਜੀਤ ਸਿੰਘ ਮਜੀਠਿਆ ਸੰਬੋਧਨ ਕਰਨਗੇ। ਉਨ੍ਹਾਂ ਆਖਿਆ ਕਿ ਰੈਲੀ ਵਿੱਚ ਹਜਾਰਾਂ ਨੌਜਵਾਨ ਪੁੱਜਣਗੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਲਾਲੀ ਪਨੂੰ ਨੇ ਆਖਿਆ ਕਿ ਉਹ ਆਪਣੀ ਇਸ ਨਿਯੁੱਕਤੀ ਲਈ ਸ. ਸੁਰਜੀਤ ਸਿੰਘ ਰੱਖੜਾ ਅਤੇ ਸਮੁੱਚੀ ਅਕਾਲੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਇਸ ਮੌਕੇ ਸੁਰਜੀਤ ਸਿੰਘ ਅਬਲੋਵਾਲ ਸਾਬਕਾ ਚੇਅਰਮੈਨ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਰਣਧੀਰ ਸਿੰਘ ਰੱਖੜਾ ਮੀਤ ਪ੍ਰਧਾਨ, ਇੰਦਰਜੀਤ ਰੱਖੜਾ ਪ੍ਰਧਾਨ ਯੂਥ ਵਿੰਗ, ਅੰਮ੍ਰਿਤ ਰਾਠੀ, ਸੁਰਿੰਦਰ ਸਿੰਘ ਐਮ.ਸੀ, ਬਿੱਟੂ ਚੱਠਾ ਐਮ.ਸੀ, ਸ਼ਿਵਰਾਜ ਸਿੰਘ ਵਿਰਕ, ਨਰਿੰਦਰ ਸਿੰਘ, ਸੁਰਿੰਦਰ ਚਹਿਲ, ਰਾਜੇਸਪਾਲ ਰਾਜੂ, ਜਗਪ੍ਰੀਤ ਸਿੰਘ ਭਸੀਨ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ ਠੇਕੇਦਾਰ, ਸਮਾਟੀ, ਅਮਰ ਸਿੰਘ ਰਾਠੋਰ, ਡਾ. ਮਿੱਤਲ, ਲਖਵਿੰਦਰ ਸਿੰਘ, ਪ੍ਰਿੰਸ ਪਨੂੰ, ਦਵਿੰਦਰ ਚਾਵਲਾ, ਹੁਸ਼ਿਆਰ ਸਿੰਘ ਰਾਠੋੜ, ਜਤਿੰਦਰ ਪਾਲ ਲੱਖਣਪਾਲ, ਮਨਪ੍ਰੀਤ ਸਿੰਘ ਕੰਬੋਜ ਆਦਿ ਮੌਜੂਦ ਸਨ।

