ਪਟਿਆਲਾ

ਤੰਬਾਕੂ ਕੰਟਰੋਲ ਐਕਟ ਦੀ ਉਲਘੰਣਾਂ ਕਰਨ ਵਾਲੇ 14 ਵਿਅਕਤੀਆਂ ਦੇ ਕੱਟੇ ਚਲਾਨ

ਬੀਤੇ ਸਾਲ ਦੋਰਾਣ 604 ਵਿਅਕਤੀਆਂ ਦੇ ਚਲਾਨ ਕੱਟ ਕੇ 52300/- ਰੁਪਏ ਕੀਤਾ ਜੁਰਮਾਨਾ : ਨੋਡਲ ਅਫਸਰ

ਪਟਿਆਲਾ 17 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਜਿਲ੍ਹੇ ਚ ਤੰਬਾਕੂ ਕੰਟਰੋਲ ਐਕਟ ਨੂੰ ਪੂਰਨ ਰੂਪ ਵਿੱਚ ਲਾਗੂ ਕਰਵਾਉਣ ਦੇ ਮਕਸਦ ਨਾਲ ਸਿਵਲ ਸਰਜਨ ਡਾ.ਦਲਬੀਰ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਸਹਾਇਕ ਸਿਹਤ ਅਫਸਰ ਡਾ. ਐਸ. ਜੇ. ਸਿੰਘ ਦੀ ਅਗਵਾਈ ਵਿੱਚ ਤੰਬਾਕੂ ਕੰਟਰੋਲ ਸੈਲ ਦੀ ਟੀਮ ਜਿਸ ਵਿੱਚ ਸਹਾਇਕ ਮਲੇਰੀਆ ਅਫਸਰ ਮਲਕੀਤ ਸਿੰਘ, ਸੇਨੇਟਰੀ ਇੰਸਪੈਕਟਰ ਅਨਿਲ ਕੁਮਾਰ ਅਤੇ ਦਰਜਾ ਚਾਰ ਸ਼ਮੀ ਕੁਮਾਰ ਸ਼ਾਮਲ ਸਨ, ਵੱਲੋਂ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਤੇ 14 ਦੁਕਾਨਾਂ/ਖੋਖਿਆਂ ਦੇ ਚਲਾਨ ਕੱਟ ਕੇ 1400 ਰੁਪਏ ਜੁਰਮਾਨੇ ਵੱਜੋ ਵਸੂਲ ਕੀਤੇ ਗਏ। ਜਾਣਕਾਰੀ ਦਿੰਦੇ ਜਿਲ੍ਹਾ ਸਹਾਇਕ ਸਿਹਤ ਅਫਸਰ ਡਾ. ਐਸ.ਜੇ.ਸਿੰਘ ਨੇਂ ਦੱਸਿਆਂ ਕਿ ਟੀਮ ਵੱਲੋਂ ਅਰਬਨ ਅਸਟੇਟ, ਰਾਜਪੂਰਾ ਬਾਈਪਾਸ, ਤ੍ਰਿਪੜੀ, ਮਾਲ ਰੋਡ, ਸਮਾਣਾ ਚੁੰਗੀ, ਖਾਲਸਾ ਕਾਲਜ ਰੋਡ, ਲੀਲਾ ਭਵਨ ਆਦਿ ਖੇਤਰਾਂ ਵਿੱਚ ਜਾ ਕੇ ਤੰਬਾਕੂ ਪਦਾਰਥਾਂ ਦੀ ਵਿਕਰੀ ਕਰ ਰਹੀਆਂ ਦੁਕਾਨਾਂ, ਖੋਖਿਆਂ ਅਤੇ ਜਨਤਕ ਥਾਂਵਾ ਆਦਿ ਦੀ ਚੈਕਿੰਗ ਕੀਤੀ ਅਤੇ ਚੈਕਿੰਗ ਦੌਰਾਣ ਮਨਾਹੀ ਦੇ ਬਾਵਜੂਦ ਦੁਕਾਨਦਾਰਾਂ ਵੱਲੋ ਖੁੱਲੀਆਂ ਸਿਗਰਟਾਂ ਦੀ ਵਿਕਰੀ ਕੀਤੀ ਜਾ ਰਹੀ ਸੀ।ਦੁਕਾਨਾਂ ਤੇ 18 ਸਾਲ ਤੋਂ ਘੱਟ ਉਮਰ ਦੇ ਬਾਲਗਾਂ ਨੂੰ ਤੰਬਾਕੂ ਨਾ ਵੇਚਣ ਅਤੇ ਪਿਕਟੋਰੀਅਲ ਚਿੰਨ ਵਾਲੇ ਸਾਈਨ ਬੋਰਡ ਨਹੀ ਲਗੇ ਸਨ, ਉਹਨਾਂ ਦੁਕਾਨਾਂ/ ਰੇਹੜੀਆਂ ਤੇਂ ਸਾਈਨ ਬੋਰਡ ਵੀ ਲਗਾਏ ਗਏ। ਡਾ. ਐਸ.ਜੇ.ਸਿੰਘ ਨੇਂ ਕਿਹਾ ਕਿ ਜਿਲ੍ਹਾ ਸਿਹਤ ਵਿਭਾਗ ਵੱਲੋਂ ਬੀਤੇ ਸਾਲ 2022 ਵਿੱਚ ਐਕਟ ਦੀ ਉਲਘੰਣਾ ਕਰਨ ਵਾਲੇ 604 ਵਿੳਕਤੀਆਂ ਦੇ ਚਲਾਨ ਕੱਟ ਕੇ 52300/ -ਰੁਪਏ ਜੁਰਮਾਨੇ ਵਜੋਂ ਵਸੂਲ ਕੀਤੇ ਗਏ ਸਨ।ਉਹਨਾਂ ਕਿਹਾ ਕਿ ਤੰਬਾਕੂ ਪਦਾਰਥਾਂ ਦੀ ਵਿਕਰੀ ਕਰ ਰਹੇ ਸਮੂਹ ਦੁਕਾਨਦਾਰਾਂ ਨੂੰ ਤੰਬਾਕੂ ਕੰਟਰੋਲ ਨਿਯਮਾਂ ਦਾ ਪਾਲਣ ਜਰੂਰੀ ਹੈ ਤਾਂ ਜੋ ਉਕਤ ਕਾਨੁੰਨ ਨੂੰ ਲੋਕ ਹਿੱਤ ਦੇ ਮਦੇਨਜਰ ਰੱਖਦੇ ਹੋਏ ਲਾਗੂ ਕਰਵਾਇਆ ਜਾ ਸਕੇ ।ਉਹਨਾਂ ਕਿਹਾ ਕਿ ਆਉਂਦੇ ਸਮੇਂ ਵਿਚ ਵੀ ਤੰਬਾਕੂ ਉਤਪਾਦਾਂ ਦੀ ਵਿਕਰੀ ਕਰ ਰਹੀਆਂ ਦੁਕਾਨਾਂ, ਖੋਖਿਆਂ, ਢਾਬੇ ਆਦਿ ਥਾਂਵਾ ਦੇ ਨਾਲ-ਨਾਲ ਹੋਟਲ, ਰੈਸਟੋਰੈਂਟ ਆਦਿ ਦੀ ਤੰਬਾਕੂ ਐਕਟ ਤਹਿਤ ਚੈਕਿੰਗ ਜਾਰੀ ਰਹੇਗੀ।

Leave a Reply

Your email address will not be published. Required fields are marked *