ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕਤਾ ਰੈਲੀ ਕੱਢੀ
ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਨਾਨ ਸਟੋਪ ਨਸ਼ਿਆਂ ਵਿਰੋਧੀ ਮੁਹਿੰਮ ਤੇਜ ਗਤੀ ਨਾਲ ਚਲਾਵੇ ਮਾਨ ਸਰਕਾਰ — ਕਾਕਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਵੱਖ—ਵੱਖ ਪਿੰਡਾਂ, ਸ਼ਹਿਰਾਂ ਦੇ ਬਜਾਰਾਂ ਇਲਾਕਿਆਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦੀ ਸ਼ੁਰੂਆਤ ਕਈ ਪਿੰਡਾਂ ਤੋਂ ਹੁੰਦੀ ਹੋਈ ਪਟਿਆਲਾ ਸ਼ਹਿਰ ਨਾਭਾ, ਰਾਜਪੁਰਾ, ਪਾਤੜਾਂ, ਸਮਾਣਾ ਤੇ ਫਿਰ ਪਟਿਆਲਾ ਸ਼ਹਿਰ ਦੇ ਵੱਖ—ਵੱਖ ਬਜਾਰਾਂ ਵਿੱਚ ਖੁੱਲੀਆਂ ਗੱਡੀਆਂ ਦੇ ਕਾਫਲੇ ਨਾਲ ਜਾਗਰੂਕਤਾ ਰੈਲੀ ਕੱਢੀ ਗਈ ਕਲੱਬ ਵੱਲੋਂ ਜਿੱਥੇ ਨਸ਼ਿਆਂ ਤੋਂ ਨੌਜਵਾਨਾਂ ਨੂੰ ਦੂਰ ਰਹਿਣ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਉੱਥੇ ਹੀ ਲੋਕਾਂ ਦਾ ਭਾਰੀ ਸਹਿਯੋਗ ਮਿਲ ਰਿਹਾ ਹੈ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਨਸ਼ਿਆਂ ਦੇ ਕੋਹੜ ਨੂੰ ਜਲਦ ਜੜੋ ਖਤਮ ਕਰਨ ਦੀ ਮੰਗ ਸਰਕਾਰ ਤੋਂ ਕਰਦਿਆਂ ਕਿਹਾ ਕਿ ਨਸ਼ਿਆਂ ਦਾ ਜਾਨਲੇਵਾ ਦੈਤ ਪੰਜਾਬ ਵਿੱਚ ਰੁਕਣ ਦਾ ਨਾਂ ਨਹੀਂ ਲੈ ਰਿਹਾ। ਨਿੱਤ ਦਿਨ ਨੌਜਵਾਨਾਂ ਦੀਆਂ ਜਿੰਦਗੀਆਂ ਨਿਗਲਦਾ ਹੀ ਜਾ ਰਿਹਾ ਹੈ। ਜਿਹੜਾ ਪੰਜਾਬ ਧਰਮਾਂ ਨੂੰ ਬਚਾਉਣ ਲਈ ਲੜਿਆ ਮੁਗਲਾਂ ਨੂੰ ਭਜਨ ਲਈ ਮਜਬੂਰ ਕੀਤਾ,
ਦੇਸ਼ ਦੀ ਅਜ਼ਾਦੀ ਲਈ ਲੜੇ ਤੇ ਹੋਰ ਅਨੇਕਾਂ ਲੜਾਈਆਂ ਲੜੀਆਂ ਅੱਜ ਉਸੀ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਘੁਣ ਵਾਂਗ ਖਾ ਰਹੇ ਹਨ। ਨਸ਼ਿਆਂ ਖਿਲਾਫ ਪੰਜਾਬ ਸਰਕਾਰ ਦੀ ਚਲਾਈ ਗਈ ਮੁਹਿੰਮ ਦੇ ਸਾਰਥਕ ਨਤੀਜੇ ਨਹੀਂ ਨਿਕਲ ਰਹੇ ਅੱਜ ਵੀ ਪੰਜਾਬ ਦੇ ਵੱਖ—ਵੱਖ ਇਲਾਕਿਆਂ ਦੇ ਨੌਜਵਾਨ ਨਸ਼ੇ ਕਰ ਇੱਧਰ ਉੱਧਰ ਆਮ ਘੁੰਮਦੇ ਵੇਖੇ ਜਾ ਸਕਦੇ ਹਨ। ਬੀਤੇ ਸਮੇਂ ਦੇ ਮੁਕਾਬਲੇ ਨਸ਼ਿਆਂ ਦੀ ਹਨੇਰੀ ਨੇ ਆਪਣੀ ਰਫਤਾਰ ਨੂੰ ਤੇਜ ਜਰੂਰ ਕੀਤਾ ਹੈ। ਜਿਸ ਨੇ ਪੰਜਾਬ ਦੇ ਅਨੇਕਾਂ ਪਰਿਵਾਰਾਂ ਦੇ ਦੀਪ ਬੁਝਾ ਦਿੱਤੇ, ਨਸ਼ੇ ਤਬਾਹੀ ਤੇ ਉਜਾੜੇ ਦਾ ਦੂਜਾ ਨਾਂ ਹੈ, ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਅਤੇ ਪ੍ਰਸ਼ਾਸ਼ਨ ਦਾ ਸਹਿਯੋਗ ਦੇਣ ਤਾਂ ਜੋ ਪੰਜਾਬ ਨਸ਼ਾ ਮੁਕਤ ਹੋ ਸਕੇ। ਸਮੇਂ—ਸਮੇਂ ਦੀਆਂ ਸਰਕਾਰਾਂ ਨੇ ਜਦੋਂ ਵੀ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਤਾਂ ਉਸ ਨੂੰ ਸਖਤੀ ਨਾਲ ਨਹੀਂ ਚਲਾਇਆ ਗਿਆ। ਜਿਸ ਦੇ ਲਈ ਸੱਤਾਂ ਤੇ ਕਾਬਿਜ ਰਹੀਆਂ ਸਰਕਾਰਾਂ ਨਸ਼ਿਆਂ ਦੇ ਖਾਤਮੇ ਸਬੰਧੀ ਫੇਲ ਹੀ ਸਾਬਿਤ ਹੋਈਆਂ ਹਨ। ਉਹਨਾਂ ਨੇ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਨਸ਼ਿਆਂ ਨੂੰ ਜੜੋ ਖਤਮ ਕਰਨ ਲਈ ਨਾਨ ਸਟੋਪ ਨਸ਼ਾ ਵਿਰੋਧੀ ਮੁਹਿੰਮ ਤੇਜ ਗਤੀ ਨਾਲ ਚਲਾਈ ਜਾਵੇ ਤਾਂ ਜੋ ਪੰਜਾਬ ਦਾ ਹਰੇਕ ਵਿਅਕਤੀ ਨਸ਼ਾ ਮੁਕਤ ਹੋ ਕੇ ਖੁਸ਼ਹਾਲ ਜਿੰਦਗੀ ਬਤੀਤ ਕਰ ਸਕੇ ਜਦੋਂ ਤੱਕ ਨਸ਼ੇ ਜੜ੍ਹੋ ਖਤਮ ਨਹੀਂ ਹੁੰਦੇ ਉਦੋ ਤੱਕ ਸੰਘਰਸ਼ ਲਗਾਤਾਰ ਜਾਰੀ ਰੱਖਿਆ ਜਾਵੇਗਾ।

