ਪੰਜਾਬਪਟਿਆਲਾ

ਜਿਣਸ਼ੀ ਸ਼ੋਸ਼ਣ ਦੇ ਮਾਮਲੇ ‘ਚ ਅਕਾਲੀ ਆਗੂ ਗ੍ਰਿਫਤਾਰ

ਘਨੌਰ ਦੀ ਵਾਸੀ ਮਹਿਲਾ ਨੇ ਹਰਪਾਲਪੁਰ ਸਮੇਤ 2 ਹੋਰ ਵਿਰੁੱਧ ਕਰਾਇਆ ਹੈ ਮਾਮਲਾ ਦਰਜ
ਪਟਿਆਲਾ/ਘਨੌਰ, 10 ਜਨਵਰੀ (ਕੰਵਰ ਬੇਦੀ) : ਸ਼੍ਰੋਮਣੀ ਅਕਾਲੀ ਦਲ ਦੇ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਦੇ ਨਜਦੀਕੀ ਰਿਸਤੇਦਾਰ ਨੂੰ ਬਲਾਤਕਾਰ ਕੇਸ ਵਿੱਚ ਘਨੌਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੰਜਾਬ ਖਾਦੀ ਬੋਰਡ ਦੇ ਚੇਅਰਮੈਨ ਰਹਿ ਚੁੱਕੇ ਹਰਵਿੰਦਰਪਾਲ ਸਿੰਘ ਹਰਪਾਲਪੁਰ ਸਮੇਤ 3 ਜਣਿਆਂ ਤੇ 2 ਨਵੰਬਰ ਨੂੰ ਘਨੌਰ ਥਾਣੇ ‘ਚ ਕੇਸ ਦਰਜ ਕੀਤਾ ਗਿਆ ਸੀ।

ਘਨੌਰ ਦੀ ਵਸਨੀਕ ਵਿਧਵਾ ਮਹਿਲਾ ਨੇ ਬਲਾਤਕਾਰ ਤੇ ਉਸ ਨੂੰ ਧੋਖਾ ਦੇਣ ਦੇ ਇਲਜ਼ਾਮ ਲਗਾਏ ਸਨ। ਨਵੰਬਰ ਵਿੱਚ ਘਨੌਰ ਦੀ ਮਹਿਲਾ ਨੇ ਹਰਪਾਲਪੁਰ ਖ਼ਿਲਾਫ਼ ਕੇਸ ਦਰਜ ਕਰਵਾਉਣ ਬਾਅਦ ਉਨ੍ਹਾ ‘ਤੇ ਉਸ ਤੇ ਉਸ ਦੇ ਬੱਚੇ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਇਲਜ਼ਾਮ ਵੀ ਲਾਏ ਹਨ।ਪੁਲਿਸ ਮੁਤਾਬਿਕ ਹਰਵਿੰਦਰ ਹਰਪਾਲਪੁਰ ਨੇ ਆਪਣੇ ਆਪ ਨੂੰ ਬੇਕਸੂਰ ਦਸਦੇ ਹੋਏ ਮਾਮਲੇ ਦੀ ਜਾਂਚ ਲਈ ਵੀ ਉਚ ਅਧਿਕਾਰੀਆਂ ਨੂੰ ਦਰਖਾਸਤ ਦਿੱਤੀ ਸੀ। ਪੁਲਿਸ ਦਾ ਕਹਿਣਾ ਹੈ ਕਿ ਉਸ ਨੇ ਜਾਂਚ ਵਿਚ ਸਹਿਯੋਗ ਨਹੀਂ ਦਿੱਤਾ ਪਰ ਪੁਲਿਸ ਨੇ ਉਸ ਨੂੰ ਆਪਣਾ ਰੱਖਣ ਦਾ ਪੂਰਾ ਸਮਾਂ ਦਿੱਤਾ ਸੀ। ਉਸ ਦੇ ਖਿਲਾਫ 2 ਨਵੰਬਰ ਨੂੰ ਬਲਾਤਕਾਰ ਤੇ ਧੋਖਾਧੜੀ ਸਬੰਧੀ ਐਫਆਈਆਰ ਦਰਜ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਪੀੜਤ ਮਹਿਲਾ ਨੇ ਹਰਪਾਲਪੁਰ ਖ਼ਿਲਾਫ਼ ਉਸ ਨੂੰ ਧਮਕਾਉਣ ਦੇ ਇਲਜ਼ਾਮ ਲਾਏ ਸਨ।ਆਫਆਈਆਰ ਮੁਤਾਬਕ 40 ਸਾਲਾ ਪੀੜਤਾ ਪੜ੍ਹਨ-ਲਿਖਣ ਦੇ ਅਸਰਮਥ ਹੈ ਤੇ ਪਤੀ ਦੀ ਮੌਤ ਪਿਛੋਂ ਪਿੰਡ ਘਨੌਰ ਵਿੱਚ 13 ਵਿਘੇ ਜ਼ਮੀਨ ਦੀ ਮਾਲਕਣ ਹੈ।ਉਹ ਜ਼ਮੀਨ ਨੂੰ ਆਪਣੇ ਨਾ ਕਰਵਾਉਣਾ ਚਾਹੁੰਦੀ ਸੀ।ਉਸ ਨੇ ਕਿਹਾ ਕਿ ਬਘੌਰਾ ਪਿੰਡ ਦੇ ਸਾਬਕਾ ਸਰਪੰਚ ਜਸਵੀਰ ਸਿੰਘ ਤੇ ਹਰਪਾਲਪੁਰ ਨੇ ਜ਼ਮੀਨ ਉਸ ਦੇ ਨਾਂ ਕਰਨ ਲਈ ਉਸ ਦਾ ਅੰਗੂਠਾ ਲਵਾਇਆ ਸੀ।ਜਦੋਂ ਉਸ ਨੇ ਕਾਗ਼ਜ਼ਾਂ ‘ਤੇ ਅੰਗੂਠਾ ਲਾ ਦਿੱਤਾ ਤਾਂ ਦੋਵਾਂ ਜਣਿਆਂ ਨੇ ਉਸ ਨੂੰ ਕਿਹਾ ਕਿ ਪਹਿਲਾ ਉਹ ਉਨ੍ਹਾ ਨਾਲ ਸਰੀਰਕ ਸਬੰਧ ਬਣਾਏ, ਤਾ ਹੀ ਉਸ ਦਾ ਕੰਮ ਕਰਨਗੇ।ਜਦੋਂ ਪੀੜਤ ਮਹਿਲਾ ਨੇ ਮਨ੍ਹਾ ਕੀਤਾ ਤਾਂ ਉਨ੍ਹਾਂ ਜ਼ਮੀਨ ਦੇ ਕਾਗ਼ਜ਼ ਦੇਣੋਂ ਨਾਂਹ ਕਰ ਦਿੱਤੀ।ਇਸ ਪਿੱਛੋਂ ਪੀੜਤ ਮਹਿਲਾ ਨੇ ਮਜਬੂਰੀਵੱਸ ਉਨ੍ਹਾਂ ਦੀ ਮੰਗ ਮੰਨ ਲਈ ਤੇ ਉਨ੍ਹਾਂ ਨਾਲ ਸਰੀਰਕ ਸਬੰਧ ਬਣਾਉਣ ਲਈ ਰਾਜ਼ੀ ਹੋ ਗਈ।ਉਧਰ ਹਰਪਾਲਪੁਰ ਨੇ ਇਸ ਸਭ ਨੂੰ ਆਧਾਰਹੀਣ ਤੇ ਸਿਆਸਤ ਤੋਂ ਪ੍ਰਭਾਵਿਤ ਦੱਸਿਆ ਹੈ।

Leave a Reply

Your email address will not be published. Required fields are marked *