ਸਿੰਧੀ ਸਮਾਜ ਨਾਲ ਇੰਦੋਰ ਵਿੱਚ ਵਾਪਰੀ ਘਟਨਾ ਦੁਖਦਾਈ ਤੇ ਨਿੰਦਣਯੋਗ: ਬਾਬਾ ਬਲਬੀਰ ਸਿੰਘ ਅਕਾਲੀ
ਅੰਮਿ੍ਰਤਸਰ 1 ਫਰਵਰੀ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇਕ ਲਿਖਤੀ ਬਿਆਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਸਬੰਧੀ ਇੰਦੋਰ ਵਿਚ ਸਿੰਧੀ ਸਮਾਜ ਨਾਲ ਵਾਪਰੀ ਅਫਸੋਸਨਾਕ ਦੁਖਦਾਈ ਘਟਨਾ ਕਾਰਨ ਪੈਦਾ ਹੋਈ ਸਥਿਤੀ ਉਪਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਥ ਤਖਤ ਚਲਦਾ ਵਹੀਰ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਬਲਬੀਰ ਸਿੰਘ ਨੇ ਖੇਦ ਪ੍ਰਗਟ ਕਰਦਿਆਂ ਕਿਹਾ ਕਿ ਕੁੱਝ ਅਗਿਆਨ ਤੇ ਫੁਟ ਪਾਉਣ ਵਾਲੇ ਲੋਕਾਂ ਵੱਲੋਂ ਸਿੰਧੀ ਸਮਾਜ ਅਤੇ ਸਿੱਖ ਪੰਥ ਦਰਮਿਆਨ ਆਪਸੀ ਬਣੇ ਹੋਏ ਚੰਗੇ ਸਬੰਧਾਂ ਵਿਚ ਤਰੇੜ ਪੈਦਾ ਕਰਨ ਦਾ ਜਤਨ ਕੀਤਾ ਗਿਆ ਹੈ ਜੋ ਨਿੰਦਣਯੋਗ ਹੈ।
ਉਨ੍ਹਾਂ ਕਿਹਾ ਸ੍ਰੀ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਸਿੰਧੀ ਸਿੱਖ ਧਰਮ ਦੇ ਪੈਰੋਕਾਰ ਹਨ ਅਤੇ ਸਿੱਖ ਪੰਥ ਦਾ ਅਟੁੱਟਵਾਂ ਅੰਗ ਹਨ। ਸਿੰਧੀ ਸਮਾਜ ਦੇ ਪੈਰਾਕਾਰਾਂ ਦੀ ਸਰਧਾ ਭਾਵਨਾ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਜੇਕਰ ਕਿਤੇ ਥੋੜੀ ਬਹੁਤ ਢਿਲਮੱਠ ਹੋਏ ਉਥੋਂ ਸਰੂਪ ਚੁਕ ਲੈਣੇ ਕਦਾਚਿਤ ਉਚਿਤ ਨਹੀਂ ਹੈ ਮਰਯਾਦਾ ਪਿਆਰ ਸਤਿਕਾਰ ਨਾਲ ਪੂਰੀ ਕੀਤੀ ਕਰਵਾਈ ਜਾ ਸਕਦੀ ਹੈ। ਇੰਦੋਰ ਵਿਖੇ ਜੋ ਕੁੱਝ ਹੋਇਆ ਅਜਿਹੀਆਂ ਘਟਨਾਵਾਂ ਸਮੁੱਚੇ ਖਾਲਸਾ ਪੰਥ ਨੂੰ ਬਦਨਾਮ ਕਰਨ ਅਤੇ ਆਪਸੀ ਭਾਈਚਾਰੇ ਅੰਦਰ ਦੁਫੇੜ ਪੈਦਾ ਕਰਨ ਦਾ ਜਤਨ ਹੈ ਜੋ ਅਫਸੋਸਨਾਕ ਤੇ ਨਿੰਦਣਯੋਗ ਵੀ ਹੈ

