ਸਿਵਲ ਸਰਜਨ ਵੱਲੋਂ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨਾਲ ਕੀਤੀ ਜੂਮ ਮੀਟਿੰਗ
ਪਟਿਆਲਾ 6 ਫਰਵਰੀ (ਰਮਨਦੀਪ/ਮਧੂਸਾਰ ਬਿਊਰੋ) ੋਕਾਂ ਨੂੰ ਸਰਕਾਰੀ ਹਸਪਤਾਲਾ ਵਿੱਚ ਮਿਆਰੀ ਸਿਹਤ ਸਹੁਲਤਾਂ ਉਪਲਬਧ ਕਰਵਾਉਣ, ਦਿੱਤੇ ਟੀਚੇ ਮਿੱਥੇ ਸਮੇਂ ਵਿੱਚ ਪੂਰੇ ਕਰਨ, ਨਵਂੇ ਬਣੇ ਆਮ ਆਦਮੀ ਕਲੀਨਿਕਾ ਦੇ ਕੰਮਾਂ ਦਾ ਰੀਵਿਉ ਕਰਨ ਅਤੇ ਵੱਖ ਵੱਖ ਸਿਹਤ ਪ੍ਰੋਗਰਾਮਾ ਦੀਆਂ ਪ੍ਰਾਪਤੀਆਂ ਦਾ ਜਾਇਜਾ ਲੈਣ ਲਈ ਸਿਵਲ ਸਰਜਨ ਡਾ. ਦਲਬੀਰ ਕੌਰ ਵੱਲੋਂ ਬਲਾਕਾ ਅਤੇ ਸਬ ਡਵੀਜਨ ਹਸਪਤਾਲਾ ਦੇ ਸੀਨੀਅਰ ਮੈਡੀਕਲ ਅਫਸਰਾਂ ਦੀ ਜੂਮ ਮੀਟਿੰਗ ਕੀਤੀ।
ਸਿਵਲ ਸਰਜਨ ਡਾ. ਦਲਬੀਰ ਕੌਰ ਨੇਂ ਮੀਟਿੰਗ ਵਿੱਚ ਹਾਜਰੀਨ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਕਿਹਾ ਕਿ ਉਹ ਅਧੀਨ ਆਉਂਦੇ ਆਮ ਆਦਮੀ ਕਲੀਨਿਕਾਂ ਦਾ ਸਮੇਂ ਸਮੇਂ ਨਿਰੀਖਣ ਕੀਤਾ ਜਾਵੇ ਅਤੇ ਆਮ ਲੋਕਾਂ ਵਿੱਚ ਇਹਨਾਂ ਕਲ਼ੀਨਿਕਾ ਵਿੱਚ ਆਮ ਬਿਮਾਰੀਆਂ ਦੇ ਇਲਾਜ ਲਈ ਮਿਲਦੀਆਂ ਸਿਹਤ ਸਹੁਲਤਾਂ ਸਬੰਧੀ ਵੱਧ ਤੋਂ ਵੱਧ ਪ੍ਰਚਾਰ ਕਰਵਾਇਆ ਜਾਵੇ ਅਤੇ ਮਰੀਜਾਂ ਦੇ ਲੋੜ ਅਨੁਸਾਰ ਲੈਬ ਟੈਸਟ ਵੀ ਕੀਤੇ ਜਾਣ।ਸਿਹਤ ਸੰਸਥਾਂਵਾ ਵਿੱਚ ਲੋੜੀਂਦੀਆਂ ਦਵਾਈਆਂ ਦਾ ਹੋਣਾ ਯਕੀਨੀ ਬਣਾਇਆ ਜਾਵੇ।ਸਟਾਫ ਦਾ ਡਿਉਟੀ ਤੇਂ ਸਮੇਂ ਸਿਰ ਆਉਣਾ ਤੇਂ ਸਿਹਤ ਸੰਸਥਾਂਵਾ ਦੀ ਸਾਫ ਦੀ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ।ਸਿਹਤ ਪ੍ਰੋਗਰਾਮਾਂ ਦੀਆਂ ਆਈ.ਈ.ਸੀ. ਗਤੀਵਿਧੀਆਂ ਵਧਾਈਆਂ ਜਾਣ।ਡੀ ਅਡੀਕਸ਼ਨ ਸੈਂਟਰਾ ਵਿੱਚ ਨਸ਼ੇ ਦੀ ਰੋਕਥਾਮ ਲਈ ਵਰਤੀਆ ਜਾਣ ਵਾਲੀਆਂ ਦਵਾਈਆਂ ਦੀ ਗਲਤ ਵਰਤੋਂ ਹੋਣ ਤੋਂ ਰੋਕਣ ਲਈ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਕਿਹਾ ਗਿਆ ਕਿ ਉਹ ਇਸ ਮਕਸਦ ਲਈ ਕਿਸੇ ਮੈਡੀਕਲ ਅਫਸਰ ਨੂੰ ਨੋਡਲ ਅਫਸਰ ਲਗਾ ਕੇ ਅਧੀਨ ਆਂਉਂਦੇ ਏਰੀਏ ਵਿੱਚ ਪੈਂਦੇ ਡੀ ਅਡੀਕਸ਼ਨ ਸੈਂਟਰਾ ਅਤੇ ਓਟ ਸੈਂਟਰਾ ਦੀ ਇੰਸਪੈਕਸ਼ਨ ਕਰਵਾਈ ਜਾਵੇ ।ਸੈਂਟਰਾ ਵਿੱਚ ਦਵਾਈਆਂ ਦਾ ਰਿਕਾਰਡ ਅਤੇ ਆਨ ਲਾਈਨ ਐਂਟਰੀਆ ਵੀ ਚੈਕ ਕਰਵਾਈਆ ਜਾਣ। ਇਸ ਮੀਟਿੰਗ ਦੋਰਾਣ ਵੱਖ ਵੱਖ ਸਿਹਤ ਪ੍ਰੋਗਰਾਮਾਂ ਦੀਆਂ ਪ੍ਰਾਪਤੀਆਂ ਦਾ ਵੀ ਰੀਵਿਉ ਕੀਤਾ ਗਿਆ।ਇਸ ਮੀਟਿੰਗ ਦੌਰਾਣ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ. ਐਸ.ਜੇ.ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ, ਜਿਲ੍ਹਾ ਟੀਕਾਕਰਨ ਅਫਸਰ ਡਾ. ਅਸ਼ਰਫਜੀਤ ਸਿੰਘ, ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੂਮੀਤ ਸਿੰਘ, ਮਾਸ ਮੀਡੀਆ ਅਫਸਰ ਕਿ੍ਰਸ਼ਨ ਕੁਮਾਰ ਵੀ ਹਾਜਰ ਸਨ।

