ਘਨੌਰ ਦੇ 35 ਪਿੰਡਾਂ ਵਿਚ ਕੁਦਰਤੀ ਖੇਤੀ ਤੇ ਚੇਤਨਾ ਯਾਤਰਾ ਸੁਰੂ.
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਅੱਜ ਖ਼ੇਤੀ ਵਿਰਾਸਤ ਮਿਸ਼ਨ ਫਰੀਦਕੋਟ ਅਤੇ ਕੇ ਕੇ ਬਿਰਲਾ ਮੈਮੋਰੀਅਲ ਸੋਸਾਇਟੀ ਦੇ ਸਹਿਯੋਗ ਨਾਲ ਪਟਿਆਲਾ ਦੇ ਘਨੌਰ ਬਲਾਕ ਦੇ ਪਿੰਡਾਂ ਵਿਚ ਚੇਤਨਾ ਯਾਤਰਾ ਸ਼ੁਰੂ ਕੀਤੀ ਗਈ । ਇਸ ਚੇਤਨਾ ਯਾਤਰਾ ਵਿੱਚ ਕਿਸਾਨਾਂ ਨੂੰ ਕੁਦਰਤੀ ਖੇਤੀ ਦੀ ਮਹਤੱਤਾ ਅਤੇ ਕਿਸਾਨੀ ਨੂੰ ਬਚਾਉਣ ਲਈ ਕਿਹੋ ਜਿਹੇ ਉਪਰਾਲਿਆਂ ਦੀ ਲੋੜ ਹੈ, ਬਾਰੇ ਚਰਚਾ ਕੀਤੀ ਜਾਵੇਗੀ । ਅਤੇ
ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਖ਼ਾਸ ਕਰਕੇ ਅਜਿਹੇ ਕਿਸਾਨਾਂ ਦੇ ਖ਼ੇਤੀ ਸਬੰਧੀ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕੁਦਰਤੀ ਸਾਧਨਾਂ ਰਾਹੀਂ ਕਰਨ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ ,ਜਿਹਨਾ ਨੇ ਪਰਾਲੀ ਨੂੰ ਅੱਗ ਨਾ ਲਗਾ ਕੇ ਖੇਤਾਂ ਵਿੱਚ ਮਿਲਾਈ ਹੈ। ਸ ਸਾਰੇ ਪ੍ਰੋਗਰਾਮ ਦੀ ਅਗਵਾਈ ਜਿਲ੍ਹਾ ਕੋਆਰਡੀਨੇਟਰ ਹਰਦੀਪ ਸਿੰਘ ਜੀ ਅਤੇ ਫੀਲਡ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਸਿੰਘ ਅਤੇ ਗੁਰਸੇਵਕ ਸਿੰਘ ਜੀ ਵੱਲੋਂ ਕੀਤੀ ਜਾਵੇਗੀ । ਸ ਮੌਕੇ ਗੁਰਮੀਤ ਸਿੰਘ ਬਿਹਾਵਪੁਰ ਅਤੇ ਜੈ ਸਿੰਘ ਅਜਰੌਰ ਉਦਮੀ ਕਿਸਾਨ ਸਾਰੇ ਕਿਸਾਨ ਵੀਰਾਂ ਨੂੰ ਸੰਬੋਧਨ ਕਰਣਗੇ .

