ਬਾਬਾ ਮਰਦਾਨਾ ਦੀ ਸੇਵਾ ਭਾਵਨਾ ਤੋਂ ਸੰਗਤਾਂ ਨੂੰ ਸੇਧ ਲੈਣ ਦੀ ਵਧੇਰੇ ਲੋੜ:– ਰਾਜੂ ਖੰਨਾ।
ਕਾਫ਼ਲਾ ਏ ਮਰਦਾਨੇ ਕੇ ਵੈਲਫੇਅਰ ਸੁਸਾਇਟੀ ਪੰਜਾਬ ਨੇ ਭਾਈ ਮਰਦਾਨੇ ਦਾ ਜਨਮ ਦਿਹਾੜਾ ਮਨਾਇਆ।
ਮੰਡੀਗੌਬਿੰਦਗੜ,7 ਫ਼ਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਕਾਫ਼ਲਾ ਏ ਮਰਦਾਨੇ ਕੇ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਅੱਜ ਗੁਰਦੁਆਰਾ ਸਾਹਿਬ ਕੁੱਕੜ ਮਾਜਰਾ ਮੰਡੀਗੌਬਿੰਦਗੜ ਵਿਖੇ ਭਾਈ ਮਰਦਾਨਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਇਸ ਧਾਰਮਿਕ ਸਮਾਗਮ ਵਿੱਚ ਜਿਥੇ ਮਰਦਾਨਾ ਭਾਈਚਾਰੇ ਦੇ ਪਰਿਵਾਰ ਤੇ ਆਗੂਆਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਆਪਣੇ ਰਹਿਬਰ ਨੂੰ ਯਾਦ ਕੀਤਾ। ਉਥੇ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਵੱਡੀ ਗਿਣਤੀ ਸੰਗਤਾਂ ਨਾਲ ਅਪਣੀ ਹਾਜ਼ਰੀ ਲਗਵਾਈ। ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਰਾਜੂ ਖੰਨਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 54ਸਾਲ ਪੈਰੋਕਾਰ ਰਹੇ ਬਾਬਾ ਮਰਦਾਨਾ ਦੀ ਸੇਵਾ ਭਾਵਨਾ ਤੋਂ ਸਾਨੂੰ ਸਮੁੱਚਿਆ ਸੰਗਤਾਂ ਨੂੰ ਵਧੇਰੇ ਸੇਧ ਲੈਣੀ ਚਾਹੀਦੀ ਹੈ।
ਕਿਉਂਕਿ ਭਾਈ ਮਰਦਾਨਾ ਜੀ ਨੇ ਅਪਣਾ ਸਾਰਾ ਜੀਵਨ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਰਹਿ ਕੇ ਸੰਗਤਾਂ ਦੀ ਸੇਵਾ ਵਿੱਚ ਗੁਜਾਰਿਆ। ਜਿਹਨਾਂ ਵਿੱਚ ਸਮੇਂ ਸਮੇਂ ਤੇ ਰਬਾਬ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਣੀ ਸ਼ਬਦਾਂ ਨੂੰ ਸੁਰਾਂ ਵਿੱਚ ਉਚਾਰਿਆ। ਰਾਜੂ ਖੰਨਾ ਨੇ ਅੱਜ ਭਾਈ ਮਰਦਾਨਾ ਜੀ ਦੇ ਜਨਮ ਦਿਨ ਤੇ ਸੰਗਤਾਂ ਨੂੰ ਵਧਾਈ ਦਿੰਦੇ ਹੋਏ। ਮਰਦਾਨਾ ਭਾਈਚਾਰੇ ਦੀ ਹਰ ਸਮੱਸਿਆ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਤੇ ਸੁਸਾਇਟੀ ਦੇ ਸਰਪ੍ਰਸਤ ਨਜ਼ੀਰ ਮੁਹੰਮਦ ਤੇ ਪ੍ਰਧਾਨ ਪ੍ਰੋਫੈਸਰ ਨੀਲੂ ਖਾਂ ਦੀ ਅਗਵਾਈ ਵਿੱਚ ਸਮੁੱਚੇ ਸੁਸਾਇਟੀ ਮੈਂਬਰਾਂ ਵੱਲੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਜਥੇਦਾਰ ਜਰਨੈਲ ਸਿੰਘ ਮਾਜਰੀ, ਮਸ਼ਹੂਰ ਅਲੀ ਜਨਰਲ ਸਕੱਤਰ,ਜੀਤਾ ਠੱਕਰ ਸੰਧੂ, ਕਰਨੈਲ ਸਿੰਘ ਆਲੋਵਾਲ,ਐਸ ਕੇ ਅਸ਼ੋਕ, ਕੁਲਵਿੰਦਰ ਕੌਰ ਜਨਰਲ ਸਕੱਤਰ,ਭਾਈ ਮਨਜੀਤ ਸਿੰਘ, ਜੁਗਰਾਜ ਸਿੰਘ ਧੌਲਾ,ਭੀਮ ਸੈਨ ਅਲੀ ਸ਼ੇਰ,ਹੁਕਮੀ ਖਜਾਨਚੀ,ਜੰਟਾ ਖਾ ਪ੍ਰਧਾਨ ਬਠਿੰਡਾ,ਮਨੀਰ ਖਾ ਪ੍ਰਧਾਨ,ਕਾਲਾ ਨੱਤ,ਗਾਡਰ ਖਾਂ, ਪਰਮਜੀਤ ਡਾਗੀ,ਲਾਲ ਮੁਹੰਮਦ ਸਾਬਰੀ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

