ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵੱਲੋਂ ’ਆਧੁਨਿਕ ਸਿਧਾਂਤ: ਇੱਕ ਜਾਣ-ਪਛਾਣ’ ਵਿਸ਼ੇ ’ਤੇ ਲੈਕਚਰ ਦਾ ਆਯੋਜਨ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਅੰਗਰੇਜ਼ੀ, ਸੱਭਿਆਚਾਰਕ ਅਧਿਐਨ ਅਤੇ ਵਿਦੇਸ਼ੀ ਭਾਸ਼ਾਵਾਂ ਦੇ ਪੋਸਟ ਗਰੈਜੂਏਟ ਵਿਭਾਗ ਵਲੋਂ ’ਆਧੁਨਿਕ ਸਿਧਾਂਤ: ਇੱਕ ਜਾਣ-ਪਛਾਣ’ ਵਿਸ਼ੇ ’ਤੇ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ । ਇਸ ਵਿਸ਼ੇਸ਼ ਲੈਕਚਰ ਵਿਚ ਡਾ. ਗੌਰੀ ਹਾਂਡਾ, ਐਸੋਸੀਏਟ ਪ੍ਰੋਫੈਸਰ, ਡਾ. ਮਾਤਾ ਗੁਜਰੀ ਕਾਲਜ, ਫਤਹਿਗੜ੍ਹ ਸਾਹਿਬ ਨੇ ਸ਼ਿਰਕਤ ਕੀਤੀ ਉਨ੍ਹਾਂ ਨੇ ਆਪਣੇ ਲੈਕਚਰ ਵਿੱਚ ਸਾਹਿਤਕ ਪਾਠਾਂ ਦੀ ਸਮਝ, ਸਾਹਿਤਕ ਆਲੋਚਨਾ ਅਤੇ ਸਾਹਿਤਕ ਸਿਧਾਂਤ ਦੀ ਮਹੱਤਤਾ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਨਵ-ਆਲੋਚਨਾ, ਪਾਠਕ ਪ੍ਰਤੀਕਿਰਿਆ ਸਿਧਾਂਤ, ਉੱਤਰ-ਬਸਤੀਵਾਦ, ਸੰਰਚਨਾਵਾਦ, ਉੱਤਰ-ਸੰਰਚਨਾਵਾਦ, ਅਤੇ ਨਾਰੀਵਾਦ ਨੂੰ ਬਹੁਤ ਹੀ ਸਰਲ ਅਤੇ ਵਿਸਤਿ੍ਰਤ ਢੰਗ ਨਾਲ ਸਮਝਾਇਆ।

ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਅਜਿਹੇ ਲੈਕਚਰ ਵਿਦਿਆਰਥੀਆਂ ਵਿੱਚ ਸਾਹਿਤਕ ਸਿਧਾਂਤਾਂ ਵਿੱਚ ਉਭਰ ਰਹੇ ਨਵੇਂ ਪੈਰਾਡਾਈਮ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਬਹੁਤ ਮਹੱਤਵਪੂਰਨ ਹਨ। ਇਹ ਵਿਦਿਆਰਥੀਆਂ ਨੂੰ ਸਾਹਿਤਕ ਸਿਧਾਂਤ ਵਿੱਚ ਨਵੇਂ ਰੁਝਾਨਾਂ ਅਤੇ ਤਬਦੀਲੀਆਂ ਨੂੰ ਸਮਝਣ ਦੇ ਯੋਗ ਬਣਾਏਗਾ। ਪ੍ਰੋ. ਜਸਪ੍ਰੀਤ ਕੌਰ, ਡੀਨ ਭਾਸ਼ਾਵਾਂ ਅਤੇ ਵਿਭਾਗ ਦੇ ਮੁਖੀ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸਾਹਿਤਕ ਰੁਚੀਆਂ ਨੂੰ ਨਿਖਾਰਨ ਲਈ ਨਵੇਂ ਮੰਚ ਪ੍ਰਦਾਨ ਕਰਨ ਲਈ ਵਿਭਾਗ ਵੱਲੋਂ ਚੁੱਕੇ ਗਏ ਇਸ ਕਦਮ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਲੈਕਚਰ ਵਿੱਚ ਵਿਭਾਗ ਦੇ 73 ਦੇ ਕਰੀਬ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।

Leave a Reply

Your email address will not be published. Required fields are marked *