ਭਾਜਪਾ ਮੰਡਲ ਪ੍ਰਧਾਨ ਪ੍ਰਦੀਪ ਸਰੀਨ ਦਾ ਕੀਤਾ ਸਨਮਾਨ
ਆਪਣੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਵਾਂਗਾ :-ਸਰੀਨ
ਅੰਮ੍ਰਿਤਸਰ 8 ਫਰਵਰੀ ( ਸੁਖਬੀਰ ਸਿੰਘ/ਮਧੂਸਾਰ ਬਿਊਰੋ) )ਭਾਰਤੀ ਜਨਤਾ ਪਾਰਟੀ (ਭਾਜਪਾ) ਹਰੀਪੁਰਾ ਇਸਲਾਮਾਬਾਦ ਮੰਡਲ ਦੇ ਪ੍ਰਧਾਨ ਪ੍ਰਦੀਪ ਸਰੀਨ ਨੂੰ ਪਾਰਟੀ ਪ੍ਰਤੀ ਇਮਾਨਦਾਰੀ ਨਾਲ ਨਿਭਾਈਆਂ ਸੇਵਾਵਾਂ ਬਦਲੇ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਸਨਮਾਨਿਤ ਕੀਤਾ ਗਿਆ। ਪ੍ਰਧਾਨ ਪ੍ਰਦੀਪ ਸਰੀਨ ਨੂੰ ਪਾਰਟੀ ਅਹੁਦੇਦਾਰਾਂ ਅਤੇ ਹਲਕਾ ਇੰਚਾਰਜ ਡਾ: ਰਾਮ ਚਾਵਲਾ,ਸ਼ਹਿਰੀ ਉੱਪ ਪ੍ਰਧਾਨ ਸੰਜੀਵ ਖੋਸਲਾ,ਸੰਜੇ ਸ਼ਰਮਾ ਅਤੇ ਵੱਡੀ ਗਿਣਤੀ’ਚ ਹਾਜ਼ਰ ਪਾਰਟੀ ਵਰਕਰਾਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ।
ਇਸ ਮੌਕੇ ਪਾਰਟੀ ਦੇ ਸਾਬਕਾ ਪ੍ਰਧਾਨ ਵਰਿੰਦਰ ਭੱਟੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਪ੍ਰਦੀਪ ਸਰੀਨ ਪਾਰਟੀ ਪ੍ਰਤੀ ਆਪਣੀਆਂ ਸੇਵਾਵਾਂ ਬੜੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਨਿਭਾਅ ਰਹੇ ਹਨ। ਉਹਨਾਂ ਪਾਰਟੀ ਵਰਕਰਾਂ ਨੂੰ ਕਾਰਪੋਰੇਸ਼ਨ ਅਤੇ 2024 ਦੀਆਂ ਚੋਣਾਂ ਵਾਸਤੇ ਹੁਣ ਤੋਂ ਹੀ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਅਤੇ ਸਮਾਜ ਸੇਵਾ ਦੇ ਕੰਮ ਕਰਨ ਲਈ ਕਿਹਾ। ਪ੍ਰਧਾਨ ਪ੍ਰਦੀਪ ਸਰੀਨ ਨੇ ਪਾਰਟੀ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਦੇ ਵਰਕਰਾਂ ਵਾਂਗ ਕੰਮ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਦਾ ਯਤਨ ਕਰਨਗੇ। ਇਸ ਮੌਕੇ ਅਸ਼ੋਕ ਮਨਚੰਦਾ, ਜਤਿੰਦਰ ਪੱਪੀ, ਕੰਵਰ ਸਿੰਘ ਸਨੀ, ਲਵਿੰਦਰ ਬੰਟੀ, ਵਿਕਾਸ ਗਿੱਲ, ਰੋਮੀ ਚੋਪੜਾ, ਰੋਹਨ ਬਾਵਾ, ਵਿਕਰਮ ਭੱਲਾ, ਗੋਪਾਲ ਕ੍ਰਿਸ਼ਨ, ਸੁਨੀਲ ਸਹਿਗਲ, ਸੋਮਦੇਵ,ਰੀਟਾ, ਨੀਤੂ ਤੇ ਕਵਿਤਾ ਹਾਜ਼ਰ ਸੀ

