ਸਿਰਕੀਬੰਦ ਸਭਾਂ ਜਿਲਾਂ ਪਟਿਆਲਾ ਦਾ ਵਫਦ ਵਿਧਾਇਕ ਹਰਮੀਤ ਪਠਾਨਮਾਜਰਾਂ ਨੂੰ ਮਿਲਿਆ
ਝੂਠੀਆਂ ਸਿਕਾਇਤਾਂ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਦੀ ਕੀਤੀ ਮੰਗ:
ਪਟਿਆਲਾ: 10 ਫਰਬਰੀ (ਰਮਨਦੀਪ/ਮਧੂਸਾਰ ਬਿਊਰੋ) , ਸਨੌਰ ਹਲਕੇ ਦੇ ਪਿੰਡ ਕੌਲੀ,ਸੰਕਰਪ-ੁਰ,ਗੋਪਾਲਪੁਰ,ਤਖਤੁਮਾਜਰਾਂ,ਪੰਡਤਾਂ ਆਦਿ ਦੇ ਸਿਰਕੀਬੰਦ ਭਾਈਚਾਰੇ ਨਾਲ ਸਬੰਧਤ ਲੋਕ ਸਨੌਰ ਹਲਕੇ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ ਮਿਲੇ।ਸਿਰਕੀਬੰਧ ਸਭਾ ਪੰਜਾਬ ਜਿਲਾ ਪਟਿਆਲਾ ਯੂਨਿਟ ਦੇ ਪ੍ਰਧਾਨ ਅਮਰੀਕ ਸਿੰਘ ਨੇ ਵਫਦ ਦੀ ਅਗਵਾਈ ਕਰਦਿਆਂ ਪਠਾਨਮਾਜਰਾਂ ਨੂੰ ਦੱਸਿਆਂ ਕਿ ਕੇਂਦਰ ਸਰਕਾਰ ਦੇ ਸਵਿਧਾਨਕ ਅਨੁਸੁਚਿਤ ਜਾਤੀ ਆਰਡਰ 1950 ਦੇ ਮੁਤਾਬਿਕ ਸਿਰਕੀਬੰਦ ਜਾਤੀ ਨੂੰ ਅਨਸੂਚਿਤ ਜਾਤੀ ਕਰਾਰ ਦਿੱਤਾ ਗਿਆਂ ਹੈ।ਉਨ੍ਹਾਂ ਦੱਸਿਆ ਕਿ ਸਿਰਕੀਬੰਦ ਜਾਤੀ ਦੇ ਲੋਕ ਮੈਬਰ ਪੰਚਾਇਤ, ਸਰਪੰਚ, ਬਲਾਕਸੰਮਤੀ,ਜਿਲ੍ਹਾਂ ਪਰੀਸ਼ਦ, ਮੈਬਰ ਸ੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ,ਵਿਧਾਇਕ ਆਦਿ ਦੀਆਂ ਚੋਣਾਂ ਰਿਜਰਵ ਸੀਟਾਂ ਤੇ ਬਣਦੇ ਰਹੇ ਹਨ।ਉਨ੍ਹਾਂ ਕਿਹਾ ਕਿ ਇਸ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਬਠਿਡਾ,ਫਿਰੋਜਪੁਰ,ਜਲੰਧਰ,ਖੰਨਾਂ ਤੋ ਇਲਾਵਾ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਰਹਿੰਦੇ ਹਨ।
ਇਸ ਭਾਈਚਾਰੇ ਦੇ ਅਨੁਸੂਚਿਤ ਦੇ ਜਾਤੀ ਦੇ ਸਰਟੀਫਿਕੇਟ ਸਮਰੱਥ ਅਧਿਕਾਰੀਆ ਵੱਲੋ ਪੂੂਰੀ ਜਾਂਚ ਪੜਤਾਲ ਤੋ ਬਾਅਦ ਜਾਰੀ ਕੀਤੇ ਹਨ।1950 ਤੋ ਬਾਅਦ ਚਾਰ ਪੀੜੀਆਂ ਦੇ ਲੋਕਾਂ ਦੇ ਜਾਤੀ ਸਰਟੀਫਿਕੇਟ ਜਾਰੀ ਹੋ ਚੁੱਕੇ ਹਨ।ਉਨਾ ਕਿਹਾ ਕਿ ਇਸ ਦੇ ਬਾਵਜੂਦ ਕੁਝ ਸਰਾਰਤੀ ਤੇ ਕਰੁੱਪਟ ਲੋਕ ਸਮਾਜਿਕ ਸੁਰਖਿਆਂ ਵਿਭਾਗ ਦੇ ਅਧਿਕਾਰੀਆ ਨਾਲ ਮਿਲ ਕੇ ਸਿਰਕੀਬੰਦ ਭਾਈਚਾਰੇ ਨਾਲ ਸਬੰਧਤ ਮੁਲਾਜਮਾਂ ਦੀਆਂ ਝੂਠੀਆਂ ਸ਼ਿਕਾਇਤਾ ਕਰਕੇ ਉਨ੍ਹਾਂ ਨੂੰ ਬਲੈਕਮੇਲ ਕਰਨ ਦੇ ਇਰਾਦੇ ਨਾਲ ਮੋਟੀਆਂ ਰਕਮਾਂ ਮੰਗ ਰਹੇ ਹਨ।ਸਭਾ ਨੇ ਮੰਗ ਕੀਤੀ ਕਿ ਝੁਠੀਆਂ ਸਿਕਾਇਤਾ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਦੀ ਪੜਤਾਲ ਕਰਕੇ ਇਨਾਂ ਨੂੰ ਨੱਥ ਪਾਈ ਜਾਵੇ।ਪਠਾਨਮਾਜਰਾਂ ਨੇ ਵਫਦ ਨੂੰ ਭਰੋਸਾਂ ਦਿੱਤਾ ਕਿ ਸਿਰਕੀਬੰਦ ਭਾਈਚਾਰੇ ਨਾਲ ਬੇਇਨਸਾਫੀ ਨਹੀ ਹੋਣ ਦਿੱਤੀ ਜਾਵੇਗੀ ਅਤੇ ਸਰਾਰਤੀ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਪਠਾਨਮਾਜਰਾ ਨੇ ਵਫਦ ਨੂੰ ਕਿਹਾ ਇਸ ਮਾਮਲੇ ਨੂੰ ਪੰਜਾਬ ਦੇ ਮੁੱਖ ਮੰਤਰੀ ਤੇ ਸਮਾਜਿਕ ਨਿਆਂ ਅਤੇ ਅਧਿਕਾਰਤ ਮੰਤਰੀ ਦੇ ਧਿਆਨ ਵਿੱਚ ਲਿਆਦਾ ਜਾਵੇਗਾ।

