ਅੰਮ੍ਰਿਤਸਰਪੰਜਾਬ

ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ “ਸ਼ਹੀਦੀ ਫਤਿਹ ਮਾਰਚ” ਗੁਰਦੁਆਰਾ ਪਾ: ਨੌਵੀਂ ਬਾਬਾ ਬਕਾਲਾ ਸਾਹਿਬ ਤੋਂ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਲਈ ਰਵਾਨਾ

ਬਾਬਾ ਬਕਾਲਾ 15 ਫਰਵਰੀ (ਮਧੂਸਾਰ ਬਿਊਰੋ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਮੁਖੀ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 200 ਸੌ ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼ਹੀਦੀ ਫਤਿਹ ਮਾਰਚ ਅੱਜ ਗੁਰਦੁਆਰਾ ਪਾਤਸ਼ਾਹੀ ਨੌਵੀਂ ਤੋਂ ਭਾਈ ਕੇਵਲ ਸਿੰਘ ਹੈਡ ਗ੍ਰੰਥੀ ਵੱਲੋਂ ਅਰਦਾਸ ਉਪਰੰਤ ਆਪਣੇ ਪੰਜਵੇਂ ਪੜਾ ਲਈ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਲਈ ਅਰੰਭ ਹੋਇਆ। ਸ਼ਹੀਦੀ ਫਤਿਹ ਮਾਰਚ ਦੀ ਅਰੰਭਤਾ ਸਮੇਂ ਗੁਰਦੁਆਰਾ ਪਾਤਸ਼ਾਹੀ ਨੌਵੀਂ ਸਾਰਾ ਸਟਾਫ ਜਥੇਦਾਰ ਬਾਬਾ ਗੱਜਣ ਸਿੰਘ ਮਿਸਲ ਸ਼ਹੀਦਾਂ ਸਮੂਹ ਨਿਹੰਗ ਸਿੰਘਾਂ ਸਮੇਤ ਨਗਰ ਕੀਰਤਨ ਵਿਚ ਵਧਾਇਕ ਸ. ਬਲਜੀਤ ਸਿੰਘ ਜਲਾਲ ਉਸਮਾ ਸ਼੍ਰੋਮਣੀ ਕਮੇਟੀ ਮੈਂਬਰ, ਸ. ਅਮਰਜੀਤ ਸਿੰਘ ਭਲਾਈ ਪੁਰ, ਸ. ਗੁਰਿੰਦਰ ਸਿੰਘ ਮੈਨੇਜਰ, ਸ. ਨਿਰਮਲ ਸਿੰਘ ਧੂਲਕਾ, ਸ. ਰਣਜੀਤ ਸਿੰਘ ਪ੍ਰਧਾਨ, ਸ. ਰਾਜਿਦਰ ਸਿੰਘ ਲਿਧੜ, ਬਾਬਾ ਮੋਹਨ ਸਿੰਘ ਕੰਗ, ਸ. ਗੁਰਜਿੰਦਰ ਸਿੰਘ ਸਠਿਆਲਾ, ਸ. ਸੁਖਵਿੰਦਰ ਸਿੰਘ ਬੁਤਾਲਾ, ਸ. ਤੇਜਿੰਦਰ ਸਿੰਘ ਅਠੋਲਾ, ਸ. ਪੂਰਨ ਸਿੰਘ ਖਲਚੀਆਂ ਆਦਿ ਸ਼ਾਮਲ ਸਨ। ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਮੁਖੀ ਬੁੱਢਾ ਦਲ ਨੇ ਕਿਹਾ ਕਿ ਸਮੂਹ ਨਿਹੰਗ ਸਿੰਘ ਜਥੇਬੰਦੀਆਂ, ਸਿੱਖ ਸੰਪਰਦਾਵਾਂ, ਕਾਰਸੇਵਾ ਵਾਲੇ ਸੰਤ ਮਹਾਂਪੁਰਸ਼ਾ, ਧਾਰਮਿਕ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਭ ਨੇ ਸ਼ਹੀਦੀ ਫਤਿਹ ਮਾਰਚ ਦਾ ਥਾਂ ਪਰ ਥਾਂ ਨਿੱਘਾ ਸੁਆਗਤ ਕੀਤਾ ਹੈ। ਸੰਗਤਾਂ ਨੇ ਪੂਰੇ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਰਸਤਿਆਂ ਵਿਚ ਮਾਰਚ ਵਿਚ ਸ਼ਾਮਲ ਸੰਗਤਾਂ ਦੀ ਆਉ ਭਗਤ ਤੇ ਮਾਨ ਸਨਮਾਨ ਕੀਤਾ ਹੈ। ਉਨ੍ਹਾਂ ਦਸਿਆ ਕਿ ਬਾਬਾ ਬਕਾਲਾ ਸਾਹਿਬ ਦੀਆਂ ਸੰਗਤਾਂ ਨੇ ਪੂਰੇ ਉਤਸ਼ਾਹ ਸਤਿਕਾਰ ਨਾਲ ਪੁਰਜੋਰ ਸੁਆਗਤ ਕੀਤਾ। ਇਹ ਸ਼ਹੀਦੀ ਫਤਿਹ ਮਾਰਚ ਸੰਗਤਾਂ ਵਿਚ ਨਵਾਂ ਉਤਸ਼ਾਹ ਪੈਦਾ ਕਰੇਗਾ। ਇਹ ਸ਼ਹੀਦੀ ਮਾਰਚ ਬਾਬਾ ਬਕਾਲਾ ਤੋਂ ਰਈਆ, ਖਲਚੀਆ, ਮੀਆਵਿੰਡ, ਨਾਗੋਕੇ ਚੌਂਕ, ਗੁਰਦੁਆਰਾ ਖਡੂਰ ਸਾਹਿਬ, ਗੁਰਦੁਆਰਾ ਦਮਦਮਾ ਸਾਹਿਬ, ਗੁਰਦੁਆਰਾ ਗੋਇੰਦਵਾਲ ਸਾਹਿਬ, ਫਤਿਹਾਬਾਦ, ਵੇਈਪੁਈ, ਸ਼ੇਖਚੱਕ, ਨੌਰੰਗਾਬਾਦ, ਸੰਘੇ, ਡੇਰਾ ਬਾਬਾ ਜੀਵਨ ਸਿੰਘ ਰੋਡ, ਬੋਹੜੀ ਵਾਲਾ ਚੌਂਕ, ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ, ਨੂਰਦੀ ਚੌਂਕ, ਪਿੰਡ ਨੂਰਦੀ, ਕੋਟ ਵੱਡਾ, ਝਬਾਲ ਅੱਡਾ, ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਰਾਤ ਦਾ ਵਿਸ਼ਰਾਮ ਕਰੇਗਾ। ਏਸੇ ਦੋਰਾਨ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤੋਂ 16 ਮਾਰਚ ਨੂੰ ਸਵੇਰੇ ਸ਼ਹੀਦੀ ਫਤਿਹ ਮਾਰਚ ਅਰੰਭ ਹੋਵੇਗਾ ਜੋ ਢੰਡ, ਗੁ: ਸੰਨ ਸਾਹਿਬ, ਗੁ: ਛੇਹਰਟਾ ਸਾਹਿਬ, ਬਜ਼ਾਰ ਰਾਹੀਂ ਛੇਹਰਟਾ ਚੌਂਕ, ਘੰਨੂਪੁਰ ਚੌਂਕ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਖਾਲਸਾ ਕਾਲਜ, ਪੁਤਲੀਘਰ ਰਾਹੀਂ ਰੇਲਵੇ ਸਟੇਸ਼ਨ ਤੋਂ ਭੰਡਾਰੀ ਪੁਲ, ਹਾਲ ਗੇਟ, ਭਾਈ ਗੁਰਦਾਸ ਹਾਲ ਅੱਗੋਂ ਦੀ ਜਲਿਆਵਾਲਾ ਬਾਗ, ਘੰਟਾਘਰ, ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੰਪੂਰਨ ਹੋਵੇਗਾ। ਸਭ ਸੰਗਤਾਂ ਨੂੰ ਅਪੀਲ ਹੈ ਕਿ ਨਗਰ ਕੀਰਤਨ ਦਾ ਵੱਧ ਚੱੜ੍ਹ ਕੇੇ ਥਾਂ ਪਰ ਥਾਂ ਸਵਾਗਤ ਕਰਨ ਲਈ ਅੱਗੇ ਆਉਣ।

Leave a Reply

Your email address will not be published. Required fields are marked *