ਸਿਰਫ ਜਿੱਤਣਾ ਹੀ ਮਕਸਦ ਨਹੀਂ,ਯੂਨੀਵਰਸਿਟੀ ਮੁਲਾਜ਼ਮਾਂ ਦਾ ਮਾਣ ਸਨਮਾਨ ਬਹਾਲ ਕਰਾਉਣਾ ਜਰੂਰੀ-ਗੋਪਾਲਪੁਰੀ
ਪਟਿਆਲਾ/20 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬੀ ਅਤੇ ਸੀ ਕਲਾਸ ਕਰਮਚਾਰੀ ਸੰਘ ਦੀਆਂ 7 ਮਾਰਚ ਨੂੰ ਹੋ ਰਹੀਆਂ ਚੋਣਾਂ ਲਈ ਇੰਪਲਾਈਜ਼ ਫਰੀਡਮ ਐਸੋਸੀਏਸ਼ਨ (ਈਫਾ) ਪਾਰਟੀ ਦੇ ਪੱਖ ‘ਚ’ ਵੱਡੇ ਪੱਧਰ ਤੇ ਮੁਲਾਜ਼ਮ ਗੁਰਜੀਤ ਸਿੰਘ ਗੋਪਾਲਪੁਰੀ ਦੇ ਕਾਫਲੇ ਨਾਲ ਜੁੜਦੇ ਜਾ ਰਹੇ ਹਨ।ਇਸ ਪ੍ਰਕਿਆ ਤਹਿਤ ਈਫਾ ਪਾਰਟੀ ਵੱਲੋਂ ਇਸ ਅਗਾਮੀ ਚੋਣਾਂ ਵਿੱਚ ਪਾਰਟੀ ਦੇ ਚੈਅਰਮੈਨ ਗੁਰਜੀਤ ਸਿੰਘ ਗੋਪਾਲਪੁਰੀ ਨੂੰ ਪ੍ਰਧਾਨ ਦੇ ਅਹੁਦੇ ਲਈ ਐਲਾਨ ਕਰ ਦਿੱਤਾ ਗਿਆ।ਗੋਪਾਲਪੁਰੀ ਦੇ ਐਲਾਨ ਹੁੰਦੇ ਸਾਰ ਮੁਲਾਜ਼ਮਾਂ ਦੇ ਵੱਡੇ ਗਰੁੱਪ ਵੱਡੀ ਲੀਡ ਨਾਲ ਜਿੱਤਾਉਣ ਲਈ ਪੱਬਾ ਭਾਰ ਹੋਏ ਪਏ ਹਨ।
ਗੋਪਾਲਪੁਰੀ ਨੇ ਕਿਹਾ ਕਿ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਜਿੱਤਣ ਸਾਰ ਵਫਾ ਹੋਣਗੇ ਨਾਲ ਹੀ ਬੋਲਦਿਆਂ ਕਿਹਾ ਕਿ ਬੀ ਅਤੇ ਸੀ ਵਰਗ ਦੇ ਸਾਰੇ ਰੁਕੇ ਕੰਮ ਪਹਿਲ ਦੇ ਆਧਾਰ ਤੇ ਕਰਵਾਏ ਜਾਣਗੇ ਅਤੇ ਮੁਲਾਜ਼ਮਾਂ ਨਾਲ ਕੀਤਾ ਇੱਕ-ਇੱੱਕ ਵਾਅਦਾ ਪੂਰੇ ਹੋਣ ਤੱਕ ਟਿਕ ਕੇ ਨਹੀਂ ਬੈਠਾਗਾਂ ਅਤੇ ਹਰ ਮੁਲਾਜਮ ਦੇ ਮਾਣ-ਸਨਮਾਨ ਨੂੰ ਬਹਾਲ ਕੀਤਾ ਜਾਵੇਗਾ।ਇਸ ਤਰ੍ਹਾਂ ਅੱਜ ਗੁਰਜੀਤ ਸਿੰਘ ਗੋਪਾਲਪੁਰੀ ਦੀ ਅਗਵਾਈ ਵਿੱਚ ਬਿਜਲੀ ਵਿਭਾਗ ਅਤੇ ਬਾਟਨੀ ਵਿਭਾਗ ਤੋਂ ਵੱਡੇ ਕਾਫਲੇ ਨਾਲ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ।ਗੋਪਾਲਪੁਰੀ ਦੇ ਮੁਲਾਜ਼ਮਾਂ ਪੱਖੀ ਸੋਚ ਨੂੰ ਦੇਖਦੇ ਪਾਰਟੀ ਨੂੰ ਚੰਗਾ ਹੁਲਾਰਾ ਮਿਲ ਰਿਹਾ ਹੈ।ਚੋਣ ਪ੍ਰਚਾਰ ਮੌਕੇ ਪਾਰਟੀ ਦੇ ਮੁਖ ਆਗੂ ਕੁਲਵੰਤ ਸਿੰਘ,ਪ੍ਰਦੀਪ ਮਹਿਤਾ,ਗੁਰਜੋਤ ਸਿੰਘ ਢੀਡਸਾ,ਕ੍ਰਿਸ਼ਨ,ਮਦਨ ਲਾਲ,ਸੁਰੇਸ਼ ਕੁਮਾਰ,ਲਖਵਿੰਦਰ ਲੱਖਾ,ਚਮਕੌਰ ਲੰਗ,ਸਜੀਵ,ਪਵਨਦੀਪ,ਧਰਮਿੰਦਰ ਸੰਧੂ (ਸੋਨੀ ਗੋਪਾਲਪੁਰ) ,ਭੂਪਿੰਦਰ ਸਿੰਘ ਭੂਪੀ,ਉਕਾਂਰ ਸਿੰਘ ਬਾਦਲ,ਮਨਜੀਤ ਸਿੰਘ (ਯੂਕੋ) ਆਦਿ ਨਾਲ ਮੌਜੂਦ ਰਹੇ।

