ਪਟਿਆਲਾ

ਜਾਤੀ ਸੂਚਕ ਸ਼ਬਦ ਬੋਲਣ ਵਾਲੇ ਕਿੱਨਰ ਵਿਰੁੱਧ ਐਸ.ਸੀ., ਆਈ.ਟੀ. ਐਕਟ ਤਹਿਤ ਪਰਚਾ ਦਰਜ ਕਰਨ ਸਬੰਧੀ ਆਈ.ਜੀ. ਨੂੰ ਸੌਂਪਿਆ ਮੰਗ ਪੱਤਰ।

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਭਾਰਤੀਯ ਵਾਲਮੀਕਿ ਧਰਮ ਸਮਾਜ ਵਲੋਂ ਰਾਸ਼ਟਰੀਯ ਸਲਾਹਕਾਰ ਵੀਰ ਪ੍ਰੇਮ ਖੋੜਾ ਦੀ ਅਗਵਾਈ ਵਿੱਚ ਕਿੱਨਰ ਸਿਮਰਨ ਮਹੰਤ ਵਲੋਂ ਇੱਕ ਦੂਜੇ ਕਿੱਨਰ ਪ੍ਰੀਤੀ ਨੂੰ ਜਾਤੀ ਸੂਚਕ ਸ਼ਬਦਾਂ ਦਾ ਪ੍ਰਯੋਗ ਕਰ ਜਲੀਲ ਕਰਨ ਤੇ ਕਿੱਨਰ ਸਿਮਰਨ ਤੇ ਕਾਨੂੰਨੀ ਕਾਰਵਾਈ ਕਰ ਪਰਚਾ ਦਰਜ ਕਰਨ ਸਬੰਧੀ ਇੱਕ ਮੰਗ ਪੱਤਰ ਆਈ.ਜੀ. ਪਟਿਆਲਾ ਰੇਂਜ ਪਟਿਆਲਾ ਐਮ.ਐਸ. ਛੀਨਾ ਨੂੰ ਸੌਂਪਿਆ ਗਿਆ। ਜਿਸ ਵਿੱਚ ਭਾਵਾਧਸ ਦੇ ਰਾਸ਼ਟਰੀਯ ਸਲਾਹਕਾਰ ਅਤੇ ਆਗੂਆਂ ਨੇ ਲਿਖਤੀ ਤੌਰ ਤੇ ਕਿਹਾ ਕਿ ਅਸੀਂ ਲੰਮੇ ਸਮੇਂ ਤੋਂ ਹੀ ਸੰਗਠਨ ਵਲੋਂ ਕਿਨਰ ਸਿਮਰਨ ਦੇ ਖਿਲਾਫ ਜਾਤੀ ਸੂਚਕ ਸ਼ਬਦਾਂ ਦਾ ਪ੍ਰਯੋਗ ਕਰਨ ਤੇ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਆ ਰਹੇ ਹਾਂ। ਪਰ ਪਿਛਲੀ ਸਰਕਾਰ ਸਮੇਂ ਕੁੱਝ ਪੁਲਿਸ ਅਧਿਕਾਰੀਆਂ ਤੇ ਕੁੱਝ ਸਿਆਸੀ ਨੇਤਾਵਾਂ ਨੇ ਨਕਲੀ ਕਿੱਨਰ ਸਿਮਰਨ ਦੀ ਮਦਦ ਕਰਦਿਆਂ ਉਸ ਨੂੰ ਬਿਨਾ ਕਿਸੇ ਸਬੂਤਾਂ ਤੇ ਕਾਰਵਾਈ ਵਿਚੋਂ ਬਾਹਰ ਕੱਢ ਦਿੱਤਾ ਹੈ। ਜਦੋਂ ਕਿ ਅਸੀਂ ਇਸਦੇ ਖਿਲਾਫ ਠੋਸ ਪੱਕੇ ਸਬੂਤ ਵੀ ਪੇਸ਼ ਕਰ ਚੁੱਕੇ ਹਾਂ। ਉਨ੍ਹਾਂ ਮੰਗ ਪੱਤਰ ਰਾਹੀਂ ਇਹ ਵੀ ਦੱਸਿਆ ਕਿ ਸਿਮਰਨ ਕਿੱਨਰ ਦਾ ਅਸਲੀ ਨਾਮ ਗਗਨਦੀਪ ਸਿੰਘ ਅਤੇ ਪਿਤਾ ਦਾ ਨਾਮ ਜਤਿੰਦਰ ਸਿੰਘ ਵਾਸੀ ਸਮਾਣਾ ਹੈ ਤੇ ਇਸ ਕਿੱਨਰ ਦਾ ਲਿੰਗ ਪੁਰਸ਼ ਹੈ।

ਜਦੋਂ ਕਿ ਇਸਦੇ ਅਧਾਰ ਕਾਰਡ ਤੇ ਪਿਤਾ ਦਾ ਨਾਮ ਗੀਤਾ ਮਹੰਤ ਹੈ ਜਦੋਂ ਕਿ ਇਕ ਹੋਰ ਦਸਤਾਵੇਜ ਤੇ ਇਸ ਸਿਮਰਨ ਨੇ ਆਪਣੇ ਪਿਤਾ ਦਾ ਨਾਮ ਸਪਤਾਲ ਮਹੰਤ ਦੱਸਿਆ ਹੈ। ਇੱਕ ਕਿਨਰ ਦੇ ਵੱਖ—ਵੱਖ ਪਿਤਾ ਕਿਵੇਂ ਹੋ ਸਕਦੇ ਹਨ। ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਇਸਨੇ ਲੋਕਾਂ ਦੀ ਅੱਢਾਂ ਵਿੱਚ ਮਿੱਟੀ ਪਾਉਣ ਲਈ ਅਤੇ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਲੜਕੀ ਬਣਕੇ ਵਿਆਹ ਵੀ ਕਰਵਾਇਆ ਸੀ। ਪਟਿਆਲਾ ਪੁਲਿਸ ਨੇ ਪਿਛਲੀ ਸਰਕਾਰ ਸਮੇਂ ਜੋ ਇਨਕੁਆਰੀ ਨਕਲੀ ਕਿਨਰ ਖਿਲਾਫ ਕੀਤੀ ਉਸ ਤੇ ਡੀ.ਏ. ਲੀਗਲ ਨੇ ਵੀ ਰਿਪੋਰਟ ਤੇ ਸਹਿਮਤੀ ਗਲਤ ਦਰਸਾਈ ਹੈ ਜਿਸਦੀ ਅਸੀਂ ਦੁਬਾਰਾ ਮੰਗ ਕਰਦੇ ਹਾ। ਨਕਲੀ ਕਿੰਨਰ ਗਗਨਦੀਪ ਸਿੰਘ ਉਰਫ ਸਿਮਰਨ ਮਹੰਤ ਅਤੇ ਇਸਦੇ ਪਿਤਾ ਜਤਿੰਦਰ ਸਿੰਘ ਇਨੇ ਵੱਡੇ ਫਰਾਡ ਕਰਕੇ ਅੱਜ ਵੀ ਸ਼ਰੇਅਮ ਸੜਕਾਂ ਤੇ ਘੁੰਮ ਰਹੇ ਹਨ। ਇਨ੍ਹਾਂ ਨੂੰ ਕਿਸੇ ਵੀ ਕਾਨੂੰਨੀ ਕਾਰਵਾਈ ਦਾ ਖੌਫ ਨਹੀਂ ਹੈ। ਅਸੀਂ ਪੁਲਿਸ ਦੇ ਆਲਾ ਅਫਸਰ ਡੀ.ਜੀ.ਪੀ. ਸਾਹਿਬ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਜੀ ਨੂੰ ਵੀ ਨਿਮਰਤਾ ਸਹਿਤ ਸੰਗਠਨ ਵਲੋਂ ਇਹ ਬੇਨਤੀ ਕਰਦੇ ਹਾਂ ਕਿ ਇਨ੍ਹਾਂ ਧੋਖੇਬਾਜ ਅਤੇ ਨਜਾਇਜ ਕਬਜਾਕਾਰੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਰਾਜੇਸ਼ ਸਭਰਵਾਲ, ਅਮਿਤ ਸਿਰਸਵਾਲ ਮਿਤੀ, ਸੀਮਾ ਵੈਦ, ਭਗਵਾਨ ਦਾਸ, ਸੋਨੂੰ ਭਲਵਾਨ, ਜਸਵਿੰਦਰ ਕੁਮਾਰ, ਸੋਮਨਾਥ, ਸਨਦੀਪ ਕੌਰ ਆਦਿ ਹਾਜਰ ਸਨ।

Leave a Reply

Your email address will not be published. Required fields are marked *