ਅੰਮ੍ਰਿਤਸਰ

ਸਕੂਲੀ ਵਿਦਿਆਰਥੀਆਂ ਨੇ ਨਾਵਲਟੀ ਚੌਕ ਤੇ ਟਰੈਫਿਕ ਨਿਯਮਾਂ ਸਬੰਧੀ ਕੀਤਾ ਜਾਗਰੂਕ

ਅੰਮ੍ਰਿਤਸਰ 21ਫਰਵਰੀ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਸ਼੍ਰੀ ਜਸਕਰਨ ਸਿੰਘ ਆਈ ਪੀ ਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਅਤੇ ਸ਼੍ਰੀਮਤੀ ਅਮਨਦੀਪ ਕੌਰ ਪੀ ਪੀ ਐੱਸ, ਏ.ਡੀ.ਸੀ.ਪੀ ਟ੍ਰੈਫਿਕ,ਅੰਮ੍ਰਿਤਸਰ ਤੇ ਸ਼੍ਰੀ ਰਾਜੇਸ਼ ਕੱਕੜ, ਪੀ.ਪੀ.ਐਸ, ਏ.ਸੀ.ਪੀ ਟਰੈਫਿਕ ਜੀ ਦੇ ਦਿਸ਼ਾ ਨਿਰਦੇਸ਼ ਹੇਠ ਅੰਮ੍ਰਿਤਸਰ ਸ਼ਹਿਰ ਦੇ ਟਰੈਫਿਕ ਐਜੂਕੇਸ਼ਨ ਸੈੱਲ ਵੱਲੋ ਇਨਵਿਕਟਸ ਸਕੂਲ ਲੋਹਾਰਕਾ ਰੋਡ, ਅੰਮ੍ਰਿਤਸਰ ਦੇ ਵਿੱਦਿਆਰਥੀਆਂ ਦੇ ਨਾਲ ਨਾਵਲਟੀ ਚੌਕ ਤੇ ਟਰੈਫਿਕ ਜਾਗਰੂਕਤਾ ਨੂੰ ਦਰਸਾਉਂਦੇ ਪੋਸਟਰਾਂ ਰਾਹੀਂ ਪਬਲਿਕ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਗਿਆ ਹੈ।

ਨਾਵਲਟੀ ਚੌਕ ਵਿੱਖੇ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਨੇ ਸਕੂਲ ਦੇ ਬੱਚਿਆਂ ਦੀ ਹੋਂਸਲਾ ਅਫਜਾਈ ਕੀਤੀ ਅਤੇ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਉਹਨਾਂ ਕਿਹਾ ਕਿ ਸਾਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਸਾਨੂੰ ਸਭ ਨੂੰ ਮੁੱਢਲਾ ਫਰ਼ਜ਼ ਸਮਝ ਹੋਏ ਅਤੇ ਅਨੁਸ਼ਾਸ਼ਨ ਵਿੱਚ ਰਹਿ ਕੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਹਰੇਕ ਨਾਗਰਿਕ ਨੂੰ ਪੁਲਿਸ ਦਾ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਸ਼ਹਿਰ ਦੀ ਟ੍ਰੈਫਿਕ ਦੀ ਵਿਵੱਸਥਾਂ ਨੂੰ ਨਿਰਵਿਘਨ ਅਤੇ ਹੋਰ ਬਿਹਤਰ ਬਣਾਇਆ ਜਾ ਸਕੇ ਅਤੇ ਰੋਡ ਐਕਸੀਡੈਂਟ ਕਾਰਨ ਹੋਣ ਵਾਲੇ ਜਾਨੀ ਤੇ ਮਾਲੀ ਨੁਕਸਾਨ ਨੂੰ ਰੋਕਿਆ ਜਾ ਸਕੇ। ਇਸ ਮੌਕੇ ਤੇ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਏ.ਐੱਸ.ਆਈ ਅਰਵਿੰਦਰਪਾਲ ਸਿੰਘ, ਮੁੱਖ ਸਿਪਾਹੀ ਸਲਵੰਤ ਸਿੰਘ, ਏ.ਐਸ.ਆਈ ਮਨਜੀਤ ਸਿੰਘ, ਇਨਵਿਕਟਸ ਸਕੂਲ ਦੇ ਟੀਚਰ smiley , ਸੌਰਭ ਗਰੋਵਰ, ਸ਼ਿਵਾਨੀ ਸ਼ਰਮਾ ਆਦਿ ਅਤੇ ਸਕੂਲ ਦੇ ਕਰੀਬ 35 ਵਿਦਿਆਰਥੀ ਹਾਜ਼ਰ ਸਨ। ਸਾਰਿਆ ਹਾਜ਼ਰੀਨ ਨੇ ਵਿਸ਼ਵਾਸ਼ ਦਵਾਇਆ ਕਿ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟਰੈਫਿਕ ਪੁਲਿਸ ਦਾ ਸਾਥ ਦੇਣਗੇ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨਗੇ।

Leave a Reply

Your email address will not be published. Required fields are marked *