ਅੰਮ੍ਰਿਤਸਰ

ਥਾਣਾ ਛੇਹਰਟਾ ਵਲੋ ਮੰਦਿਰ ਵਿੱਚ ਚੋਰੀ ਕਰਨ ਵਾਲੇ 2 ਕਾਬੂ

ਅੰਮ੍ਰਿਤਸਰ 21 ਫਰਵਰੀ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਥਾਣਾ ਛੇਹਰਟਾ ਅਧੀਨ ਆਉਂਦੀ ਚੋਂਕੀ ਛੇਹਰਟਾ ਟਾਉਨ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋ ਹਨੂੰਮਾਨ ਮੰਦਿਰ ਨੂੰ ਆਪਣਾ ਨਿਸ਼ਾਨਾ ਬਣਾਕੇ ਉਸ ਵਿੱਚੋ ਗੋਲਕ ਤੇ ਮੰਦਿਰ ਦੇ ਗਹਿਣੇ ਚੋਰੀ ਕਰਨ ਵਾਲੇ ਚੋਰ ਗਿਰੋਹ ਦੇ ਦੋ ਮੈਂਬਰਾਂ ਨੂੰ ਸਮਾਨ ਸਮੇਤ ਕਾਬੂ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਏ ਸੀ ਪੀ ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਮੁੱਕਦਮਾ ਮੁੱਦਈ ਪਵਨ ਕੁਮਾਰ ਵਾਸੀ ਨਿਊ ਰਣਜੀਤਪੁਰਾ, ਛੇਹਰਟਾ ਅੰਮ੍ਰਿਤਸਰ ਪ੍ਰਧਾਨ ਹਨੂੰਮਾਨ ਮੰਦਰ ਕਮੇਟੀ, ਜੀ.ਟੀ ਰੋਡ, ਛੇਹਰਟਾ, ਅੰਮ੍ਰਿਤਸਰ ਦੇ ਬਿਆਨ ਪਰ ਦਰਜ ਰਜਿਸਟਰ ਹੋਇਆ ਕਿ ਉਹ 11ਫ਼ਰਵਰੀ ਦੀ ਰਾਤ ਨੂੰ ਰੋਜਾਨਾ ਦੀ ਤਰਾ ਮੰਦਰ ਦੇ ਦਰਵਾਜੇ ਬੰਦ ਕਰਕੇ ਘਰ ਨੂੰ ਚਲੇ ਗਿਆ ਸੀ ਜਦੋ ਰੋਜਾਨਾ ਦੀ ਤਰਾ ਸੁਭਾ 3:30 ਵਜੇ ਆਕੇ ਦੇਖਿਆ ਤਾ ਮੰਦਰ ਦੇ 7 ਗੋਲਕ ਟੁੱਟੇ ਹੋਏ ਸੀ ਤੇ ਹੋਰ ਸਮਾਨ ਵੀ ਕੋਈ ਨਾਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਏ।

ਜਿਸਤੇ ਮੁੱਕਦਮਾ ਦਰਜ ਕਰਕੇ ਸ੍ਰੀ ਪ੍ਰਭਜੋਤ ਸਿੰਘ ਵਿਰਕ, ਪੀ.ਪੀ.ਐਸ, ਏ.ਡੀ.ਸੀ.ਪੀ-2 ਦੀਆਂ ਹਦਾਇਤਾਂ ਤੇ ਇੰਸਪੈਕਟਰ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਐਸ.ਆਈ ਬਲਵਿੰਦਰ ਸਿੰਘ ਇੰਚਾਰਜ ਪੁਲਿਸ ਚੋਕੀ ਟਾਊਨ ਛੇਹਰਟਾ, ਸਮੇਤ ਪੁਲਿਸ ਪਾਰਟੀ ਵੱਲੋ ਹਰ ਪਹਿਲੂ ਤੋਂ ਤਫਤੀਸ ਕਰਦੇ ਹੋਏ ਦੋਸ਼ੀ ਸਿਮਰਨਜੀਤ ਸਿੰਘ ਅਤੇ ਸਾਗਰ ਮਸੀਹ ਨੂੰ ਕਾਬੂ ਕਰਕੇ ਇਹਨਾਂ ਪਾਸੋਂ 01 ਚਾਂਦੀ ਦਾ ਤਰਸੂਲ, ਚਾਂਦੀ ਦੀ ਗਾਗਰ, ਗਾਗਰ ਨੂੰ ਲਮਕਾਉਣ ਲਈ ਸਟੀਲ ਦਾ ਕੜਾ, ਸੋਨੇ ਦੀ ਨੱਥ, ਚਾਂਦੀ ਦਾ ਨਾਗਰਾਜ ਬ੍ਰਾਮਦ ਕੀਤੇ ਗਏ। ਗ੍ਰਿਫਤਾਰ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 04 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਇਹਨਾ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕਰਕੇ ਬਾਕੀ ਦਾ ਸਮਾਨ ਵੀ ਬ੍ਰਾਮਦ ਕੀਤਾ ਜਾਵੇਗਾ।

Leave a Reply

Your email address will not be published. Required fields are marked *