ਹਰਿਆਣਾਦੇਸ਼-ਵਿਦੇਸ਼

ਅਸੀਂ ਇਕ ਮਜਬੂਤ ਅਤੇ ਬਿਹਤਰ ਸਮਾਜ ਤੇ ਰਾਜ ਬਨਣ ਦੇ ਵੱਲ ਅਗਰਸਰ- ਮੁੱਖ ਮੰਤਰੀ

ਹਰਿਆਣਾ ਦੇ ਵਿਕਾਸ ਨੂੰ ਨਵੀਂ ਬੁਲੰਦੀਆਂ ਤੱਕ ਲੈ ਕੇ ਜਾਣਾਂਗੇ।

ਚੰਡੀਗੜ੍ਹ, 23 ਫਰਵਰੀ (ਮਧੂਸਾਰ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਵਿਧਾਨਸਭਾ ਵਿਚ ਸਾਲ 2023-24 ਦਾ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਅਸੀਂ ਇਕ ਮਜਬੂਤ ਅਤੇ ਬਿਹਤਰ ਸਮਾਜ ਤੇ ਰਾਜ ਬਨਣ ਦੇ ਵੱਲ ਅਗਰਸਰ ਹੈ। ਅਮ੍ਰਿਤ ਸਮੇਂ ਵਿਚ ਪ੍ਰਵੇਸ਼ ਕਰਦੇ ਸਮੇਂ ਅਸੀਂ ਆਪਣੀ ਉਪਲਬਧੀਆਂ ਨੂੰ ਸਮੇਕਿਤ ਕਰ ਕੇ ਉਸ ਦੀ ਮਜਬੂਤ ਨੀਂਹ ‘ਤੇ ਨਵੇਂ ਹਰਿਆਣਾ ਨੂੰ ਵਿਕਾਸ ਦੀ ਨਵੀਂ ਬੁਲੰਦੀਆਂ ‘ਤੇ ਲੈ ਕੇਜਾਵਾਂਗੇ। ਪ੍ਰਧਾਨ ਮੰਤਰੀ ਦੀ ਗਵਾਈ ਹੇਠ ਭਾਰਤ ਵਿਸ਼ਵ ਅਰਥਵਿਵਸਥਾ ਵਿਚ ਇਕ ਚਮਕਦੇ ਹੋਏ ਸਿਤਾਰੇ ਵਜੋਉਭਰਿਆ ਹੈ ਅਤੇ ਨਾਲ ਹੀ ਹਰਿਆਣਾ ਵੀ ਰਾਸ਼ਟਰ ਦੇ ਆਰਥਕ ਵਿਕਾਸ ਵਿਚ ਮੋਹਰੀ ਭੁਮਿਕਾ ਨਿਭਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਦੂਰਦਰਸ਼ੀ ਅਤੇ ਪ੍ਰਗਤੀਸ਼ੀਲ ਅਗਵਾਈ ਹੇਠ ਅਤੇ ਸਾਡੇ ਸਮੂਹਿਕ ਯਤਨਾਂ ਨਾਲ ਰਾਜ ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਨੂੰ ਘੱਟੋ ਘੱਟ ਰੱਖਣ ਵਿਚ ਕਫਲ ਰਿਹਾ ਹੈ। ਪਿਛਲੇ ਸਾਲਾਂ ਵਿਚ ਸਰਕਾਰ ਦੀ ਵਿਵੇਕਪੂਰਣ ਨੀਤੀਆਂ ਅਤੇ ਵਿੱਤੀ ਉਪਾਆਂ ਦੇ ਫਲਸਰੂਪ ਸੂਬੇ ਦੀ ਅਰਥਵਿਵਸਥਾ ਵਿਚ ਮੁੜ ਗਤੀ ਆਈ ਹੈ। ਇਸ ਦੇ ਲਈ ਰਾਜ ਦੇ ਨਿਵਾਸੀਆਂ , ਕੋਵਿਡ ਯੋਧਾਵਾਂ ਅਤੇ ਇਸ ਮੁਸ਼ਕਲ ਸਮੇਂ ਵਿਚ ਸਾਡ ਮਦਦ ਕਰਨ ਵਾਲੇ ਸਾਰੇ ਵਿਅਕਤੀਆਂ ਦੀ ਸੇਵਾ ਭਾਵਨਾ ਅਤੇ ਯੋਗਦਾਨ ਨੂੰ ਨਮਨ ਕਰਦਾ ਹੈ।

ਪੂੰਜੀਗਤ ਖਰਚ ‘ਤੇ ਵੱਧ ਧਿਆਨ

ਵਿੱਤ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਸਰਕਾਰ ਨੇ ਵੱਧਦੇ ਪੂੰਜੀਗਤ ਖਰਚ ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ। ਹਰਿਆਣਾ ਉਨ੍ਹਾਂ ਤਿੰਨ ਸੂਬਿਆਂ ਵਿੱਚੋਂ ਇਕ ਹੈ, ਜਿਨ੍ਹਾਂ ਦਾ ਪੂੰਜੀਗਤ ਖਰਚ ਬਜਟੀ ਟੀਚਿਆਂ ਦੀ ਤੁਲਣਾ ਵਿਚ ਵੱਧ ਸੀ, ਜਦੋਂ ਕਿ ਦੇੇਸ਼ ਦੇ ਸਾਰੇ ਸੂਬਿਆਂ ਦਾ ਔਸਤ ਟੀਚੇ ਤੋਂ 21.3 ਫੀਸਦੀ ਘੱਟ ਸੀ। ਇਸ ਸਾਲ ਵਿਚ ਨਿਜੀ ਖੇਤਰ ਦੇ ਇੰਟਰਪ੍ਰਾਈਜਿਜ ਵੱਲੋਂ ਲਗਭਗ 7500 ਕਰੋੜ ਰੁਪਏ ਦਾ ਵੱਧ ਪੂੰਜੀ ਨਿਵੇਸ਼ ਕਰਨ ਦਾ ਅੰਦਾਜਾ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਰਾਜ ਦੇ ਪਬਲਿਕ ਖੇਤਰ ਇੰਟਰਪ੍ਰਾਈਜਿਜ ਕਾਫੀ ਪੂੰਜੀ ਨਿਵੇਸ਼ ਕਰ ਕੇ ਵਿਕਾਸ ਵਿਚ ਮਹਤੱਵਪੂਰਣ ਭੁਮਿਕਾ ਨਿਭਾ ਰਹੇ ਹਨ। ਇਹ ਅੰਦਾਜਾ ਹੈ ਕਿ ਰਾਜ ਦੇ ਪਬਲਿਕ ਖੇਤਰ ਦੇ ਇੰਟਰਪ੍ਰਾਈਜਿਜ ਅਗਾਮੀ ਵਿੱਤ ਸਾਲ ਵਿਚਲਗਭਗ 7500 ਕਰੋੜ ਰੁਪਏ ਦਾ ਵੱਧ ਪੂੰਜੀ ਨਿਕੇਸ਼ ਕਰਣਗੇ।

ਉਨ੍ਹਾਂ ਨੇ ਕਿਹਾ ਕਿ ਰਾਜ ਦੇ ਪਬਲਿਕ ਖੇਤਰ ਦੇ ਇੰਟਰਪ੍ਰਾਈਜਿਜ ਨੇ ਕਾਫੀ ਸੁਧਾਰ ਦਿਖਾਇਆ ਹੈ ਅਤੇ ਕਈ ਇੰਟਰਪ੍ਰਾਈਜਿਜ ਦੀ ਵਿੱਤੀ ਸਥਿਤੀ ਮਜਬੂਤ ਹੋਈ ਹੈ। ਇਹ ਪ੍ਰਸਤਾਵ ਹੈ ਕਿ ਸਾਲ 2022-23 ਵਿਚ ਲਾਭ ਵਿਚ ਚੱਲ ਰਹੇ ਸਾਰੇ ਰਾਜ ਪਬਲਿਕ ਖੇਤਰ ਦੇ ਇੰਟਰਪ੍ਰਾਈਜਿਜ ਆਪਣੇ ਲਾਭ ਦਾ 25 ਫੀਸਦੀ ਰਾਜ ਸਰਕਾਰ ਨੂੰ ਟ੍ਰਾਂਸਫਰ ਕਰਣਗੇ, ਤਾਂ ਜੋ ਸਰਕਾਰ ਦੇ ਵਿਕਾਸ ਟੀਚਿਆਂ ਨੂੰ ਪੂਰਾ ਕਰਨ ਵਿਚ ਆਪਣਾ ਯੋਗਦਾਨ ਦੇ ਸਕਣ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦਾ ਲਗਾਤਾਰ ਵਿਕਾਸ ਟੀਚਾ ਵਿਜਨ -2030 ਦਸਤਾਵੇਜ ਰਾਜ ਦੇ ਚਹੁੰਮੁਖੀ ਵਿਕਾਸ ਲਈ ਸਾਡੀ ਪ੍ਰਤੀਬੱਧਤਾ ਨੂੰ ਦਰਸ਼ਾਉਂਦਾ ਹੈ। ਇਸ ਵਿਚ ਵਰਨਣ ਹੈ ਕਿ ਸਾਡੀ ਪਰਿਕਲਪਨਾ ਹਰਿਆਣਾ ਨੂੰ ਸੰਘੀ ਭਾਰਤ ਦੀ ਇਕ ਜਿੰਦਾ, ਗਤੀਸ਼ੀਲ ਅਤੇ ਪੁਨਰ ਉਥਾਨਸ਼ੀਲ ਇਕਾਈ ਵਜੋ ਵਿਕਸਿਤ ਕਰਨਾ ਹੈ। ਇ ਅਜਿਹਾ ਰਾਜ ਜਿੱਥੇ ਖੇਤਾਂ ਵਿਚ ਭਰਪੂਰ ਪੈਦਾਵਾਰ ਹੋਵੇ , ਉਦਯੋਗ ਦਾ ਚੱਕਾ ਤੇਜੀ ਨਾਲ ਘੁੰਮੇ, ਕੋਈ ਵੀ ਵਾਂਝਾ ਮਹਿਸੂਸ ਨਾ ਕਰੇ, ਲੋਕਾਂ ਵਿਚ ਪੂਰੀ ਸੰਤੁਸ਼ਟੀ ਦਾ ਭਾਵ ਹੋਵੇ, ਨੌਜੁਆਨਾ ਵਿਚ ਮਾਣ ਦੀ ਭਾਵਨਾ ਹੋਵੇ, ਮਹਿਲਾਵਾਂ ਨੂੰ ਨਾ ਸਿਰਫ ਸੁਰੱਖਿਆ ਅਤੇ ਸਮਾਨਤਾ ਦੇ ਮੌਕੇ ਮਿਲਣ, ਸਗੋ ਮਜਬੂਤ ਮਹਿਸੂਸ ਕਰਨ ਅਤੇ ਅੰਤੋਂਦੇਯ ਦੇ ਸਿਦਾਂਤ ਨੂੰ ਪ੍ਰਾਥਮਿਕਤਾ ਹੋਵੇ ਅਤੇਅਸੀਂ ਸਰਕਾਰ ਘੱਟੋ ਘੱਟ ਅਤੇ ਸ਼ਾਸਨ ਵੱਧ ਤੋਂ ਵੱਧ ਮੰਤਰ ਨਾਲ ਰਾਜ ਨੂੰ ਇਸ ਦੇ ਨਾਗਰਿਕ ਦੇ ਲਈ ਇਕ ਬਿਹਤਰ ਸਥਾਨ ਬਨਾਉਣ ਵਿਚ ਸਹਾਇਕ ਹੋਵੇ। ਸੱਭਕਾ ਸਾਥ-ਸੱਭਕਾ ਵਿਕਾਸ ਦਾ ਆਦਰਸ਼ ਇਸ ਵਿਚਾਰ ਨੂੰ ਦਰਸ਼ਾਉਂਦਾ ਹੈ ਕਿ ਟੀਚੇ ਨੂੰ ਪ੍ਰਾਪਤ ਕਰਨ ਵਿਚ ਅਸੀਂ ਕਿਸੇ ਨੂ ਵੀ ਪਿੱਛੇ ਨਹੀਂ ਰਹਿਣ ਦਵਾਗੇ।

Leave a Reply

Your email address will not be published. Required fields are marked *