ਅੰਮ੍ਰਿਤਸਰਪੰਜਾਬ

ਅਮਰਕੋਟ ਤੋ ਦੋ ਨਬਾਲਿਗ ਲੜਕੀਆ ਤੇ ਉਨ੍ਹਾਂ ਦੀ 28/ ਸਾਲਾ ਮਾਂ ਪਿਛਲੇ 6/ ਦਿੰਨ ਤੋ ਲਾਪਤਾ

ਪਰਵਾਰ ਨੇ ਕੀਤੀ ਇਨਸਾਫ਼ ਦੀ ਮੰਗ

ਜਲਦੀ ਹੀ ਪਰਿਵਾਰ ਦੇ ਹਵਾਲੇ ਕੀਤਾ ਜਾਵੇਗਾ/ਥਾਣਾ ਮੁਖੀ ਹਰਜੀਤ ਸਿੰਘ

ਭਿੱਖੀਵਿੰਡ 1/ ਮਾਰਚ (ਖਾਲਸਾ ਮਰਗਿੰਦਪੁਰਾ/ਮਧੂਸਾਰ ਬਿਊਰੋ) ਥਾਣਾ ਵਲਟੋਹਾ ਵਿਖੇ ਦਰਖਾਸਤ ਦੇਣ ਉਪਰੰਤ ਭੁੱਖੜ ਸਿੰਘ ਪੁਤਰ ਦੇਸਾ ਸਿੰਘ ਕੌਮ ( ਰਾਜਪੂਤ ) ਵਾਸੀ ਦਾਣਾ ਮੰਡੀ ਅਮਰਕੋਟ ਨੇ ਦੱਸਿਆ ਕਿ ਉਸਦੇ ਚਾਰ ਬੱਚੇ ਹਨ, ਜਿੰਨਾ ਵਿਚੋ ਦੋ ਲੜਕੇ ਤੇ ਦੋ ਲੜਕੀਆ ਹਨ ,ਵੱਡੀ ਲੜਕੀ ਜਸਮੀਨ ਕੌਰ (13 ) ਅਤੇ ਛੋਟੀ ਜਸਪ੍ਰੀਤ ਕੌਰ (7) ਸਾਲਾ ਅਤੇ ਮੇਰੀ ਪਤਨੀ ਅੱਕੀ ਕੌਰ ਉਮਰ 28/ ਸਾਲ ਪਿਛਲੇ 7 ਦਿੰਨ ਤੋ ਲਾਪਤਾ ਹੋ ਗਈਆ ਹਨ, ਜਿੰਨਾ ਦੀ ਅਸੀ ਬੜੀ ਭਾਲ ਕੀਤੀ ਪਰ ਉਹ ਲੱਭ ਨਹੀ ਰਹੀਆ । ਉਸਨੇ ਪੁਲਿਸ ਦੇ ਉਚ ਅਧਿਕਾਰੀਆਂ ਤੋ ਮੰਗ ਕੀਤੀ ਹੈ ਕਿ ਮੇਰੀ ਪਤਨੀ ਅਤੇ ਬੱਚੀਆ ਦੀ ਭਾਲ ਕਰਕੇ ਮੈਨੂੰ ਇਨਸਾਫ ਦਵਾਇਆ ਜਾਵੇ ।

ਉਸਨੇ ਆਪਣੀ ਪਤਨੀ ਅਤੇ ਇਕ ਬੱਚੀ ਦੀ ਫੋਟੋ ਜਾਰੀ ਕਰਦਿਆ ਮੰਗ ਕੀਤੀ ਕਿ ਜੇਕਰ ਕਿਸੇ ਨੂੰ ਮੇਰੀ ਪਤਨੀ ਜਾ ਬੱਚੀਆ ਦਾ ਪਤਾ ਲੱਗੇ ਤਾ ਉਹ ਫੌਨ ਨੰਬਰ 9814721340 / ਫਿਰ 95926 86747 ਪਰਿਵਾਰਕ ਮੈਂਬਰਾਂ ਦੇ ਨੰਬਰ ਤੇ ਜਾਣਕਾਰੀ ਦੇ ਸਕਦੇ ਹਨ । ਇਸ ਮਾਮਲੇ ਬਾਰੇ ਜਦੋ ਥਾਣਾ ਵਲਟੋਹਾ ਦੇ ਐਸ ਐਚ ਓ ਹਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾ ਉਨ੍ਹਾਂ ਕਿਹਾ ਕਿ ਪਰਿਵਾਰ ਵਲੋ ਇਕ ਫੌਨ ਨੰਬਰ ਦਿਤਾ ਗਿਆ, ਉਸਦੀ ਕਾਲ ਡੀਟੇਲ ਕੱਢਵਾ ਕਿ ਜਲਦੀ ਹੀ ਤਿੰਨਾ ਮਾਵਾਂ ਧੀਆ ਦੀ ਭਾਲ ਕਰਕੇ ਪਰਿਵਾਰ ਦੇ ਹਵਾਲੇ ਕਰ ਦਿੱਤੀਆ ਜਾਣਗੀਆਂ ।

Leave a Reply

Your email address will not be published. Required fields are marked *