ਖ਼ਾਲਸ ਕਾਲਜ ਪਟਿਆਲਾ ਦੇ ਵਿਦਿਆਰਥੀ ਦੀ ਹੈਂਡਸ-ਆਨ ਯੂਨੀਵਰਸ, ਇੰਡੀਆ ਵਲੋਂ ਖੋਜ ਪ੍ਰਜੈਕਟ ਲਈ ਚੋਣ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਬੀ.ਐਸਸੀ. ਆਨਰਜ਼ ਫਿਜ਼ਿਕਸ ਦੇ ਵਿਦਿਆਰਥੀ ਨਰਿੰਦਰ ਸਿੰਘ ਨੂੰ ਸੀ.ਓ.ਐੱਸ.ਐੱਮ.ਓ.ਐੱਸ, ਮੈਸੂਰ ਦੀ ਖੋਜ ਮੁਹਿੰਮ ਵਿਚ ਸਹਿਯੋਗ ਲਈ ਹੈਂਡਸ-ਆਨ ਯੂਨੀਵਰਸ, ਇੰਡੀਆ ਵਲੋਂ ਚੁਣਿਆ ਗਿਆ। ਇਸਦੀ ਸਿਖਲਾਈ ਵਿੱਚ, ਵੱਖ-ਵੱਖ ਟੈਲੀਸਕੋਪਿਕ ਡੇਟਾ ਦੇ ਵਿਸ਼ਲੇਸ਼ਣ ਦੌਰਾਨ, ਉਸਨੇ ਸਾਡੇ ਸੂਰਜੀ ਸਿਸਟਮ ਦੇ ਮੁੱਖ ਐਸਟਰੋਇਡ ਬੈਲਟ ਵਿੱਚ ਦੋ ਨਵੇਂ ਐਸਟਰੋਇਡ ਲੱਭੇ ਸਨ। ਉਹ ਉਨ੍ਹਾਂ ਕੁਝ ਵਿਦਿਆਰਥੀਆਂ ਵਿੱਚੋਂ ਹੈ ਜਿਨ੍ਹਾਂ ਨੂੰ ਦੁਨੀਆ ਭਰ ਵਿੱਚੋਂ ਇਹ ਮੌਕਾ ਮਿਲਿਆ ਹੈ।
ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਵਿਦਿਆਰਥੀ ਵੱਲੋਂ ਕੀਤੀ ਇਸ ਖੋਜ ਗਤੀਵਿਧੀ ਲਈ ਭੌਤਿਕ ਵਿਗਿਆਨ ਵਿਭਾਗ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੱਤੀ ੍ਟ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਚਲਾਈਆਂ ਜਾ ਰਹੀਆਂ ਵਿੱਦਿਅਕ ਸੰਸਥਾਵਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੋਜ ਕਾਰਜਾਂ ਵਿੱਚ ਵੀ ਮੱਲਾਂ ਮਾਰ ਰਹੇ ਹਨ। ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਡਾ. ਅਰਵਿੰਦ ਸੱਭਰਵਾਲ ਨੇ ਦੱਸਿਆ ਕਿ ਭੌਤਿਕ ਵਿਗਿਆਨ ਵਿਭਾਗ ਦੇ ਵਿਦਿਆਰਥੀ ਖੋਜ ਗਤੀਵਿਧੀਆਂ ਵਿੱਚ ਹਮੇਸ਼ਾ ਸਰਗਰਮ ਰਹਿੰਦੇ ਹਨ ਅਤੇ ਕਾਲਜ ਦਾ ਨਾਮ ਰੌਸ਼ਨ ਕਰ ਰਹੇ ਹਨ। ਇਸ ਮੌਕੇ ਵਿਦਿਆਰਥੀ ਨੇ ਪਿ੍ਰੰਸੀਪਲ ਸਾਹਿਬ ਅਤੇ ਫਿਜ਼ਿਕਸ ਵਿਭਾਗ ਦੇ ਸਮੁੱਚੇ ਫੈਕਲਟੀ ਮੈਂਬਰਾਂ ਦਾ ਉਸ ਦੇ ਕੰਮ ਦੌਰਾਨ ਮਾਰਗਦਰਸ਼ਨ ਅਤੇ ਸਹਿਯੋਗ ਦੇਣ ਲਈ ਧੰਨਵਾਵ ਕੀਤਾ।

