ਪ੍ਰਨੀਤ ਕੌਰ ਹੋਲੀ ਮਹਾਂ ਉਤਸਵ ਤੇ ਸ਼ਿਵ ਮੰਦਰ ਵਿਖੇ ਹੋਏ ਨਤਮਸਤਕ
ਪਟਿਆਲਾ 9 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪ੍ਰਾਚੀਨ ਸ੍ਰੀ ਖੇੜਾ ਸ਼ਿਵ ਮੰਦਰ ਰਾਘੋ ਮਾਜਰਾ ਵਿਖੇ ਪ੍ਰਧਾਨ ਸਤਪਾਲ, ਸੀਨੀਅਰ ਪ੍ਰਧਾਨ ਮਨੀਸ ਸੇਠੀ ਅਤੇ ਮੀਤ ਪ੍ਰਧਾਨ ਸੰਜੀਵ ਕੁਮਾਰ ਅਤੇ ਹੋਰ ਮੈਂਬਰਾਂ ਵੱਲੋਂ ਫੁੱਲਾਂ ਦੀ ਹੋਲੀ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਅਤੇ ਵਿਸੇਸ ਮਹਿਮਾਨ ਦੇ ਤੌਰ ਤੇ ਭਾਜਪਾ ਦੇ ਤੋਪਖਾਨਾ ਮੰਡਲ ਦੇ ਸਕੱਤਰ ਇੰਦਰਜੀਤ ਵਾਲੀਆ ਅਤੇ ਹੋਰ ਮੈਂਬਰ ਨਤਮਸਤਕ ਹੋਏ।
ਇਸ ਮੌਕੇ ਪਰਨੀਤ ਕੌਰ ਨੇ ਬਹੁਗਿਣਤੀ ਮਹਿਲਾਵਾਂ ਦੇ ਨਾਲ ਹੌਲੀ- ਮਹਾਂਉਤਸਵ ਵਿੱਚ ਭਾਗ ਲਿਆ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਹੋਲੀ ਦੇ ਤਿਉਹਾਰ ਦੀ ਵਧਾਈ ਦਿੱਤੀ। ਇਸ ਮੌਕੇ ਇੰਦਰਜੀਤ ਵਾਲੀਆ ਨੇ ਦੱਸਿਆ ਕਿ ਇਹ ਪ੍ਰਾਚੀਨ ਮੰਦਰ ਬਾਬਾ ਆਲਾ ਸਿੰਘ ਨੇ ਖੇੜਾ ਦੇ ਰੂਪ ਵਿੱਚ ਸਥਾਪਤ ਕੀਤਾ ਸੀ ਅਤੇ ਅੱਜ ਇਸ ਮੰਦਰ ਦੀ ਦੂਰ- ਦੂਰ ਤੱਕ ਬਹੁਤ ਮਹਾਨਤਾ ਹੈ। ਇਸ ਮੌਕੇ ਜਤਿਨ ਸਕੱਤਰ, ਯੋਗੇਸ ਖਜਾਨਚੀ ਕੌਂਸਲਰ ਨਿਖਿਲ ਬਾਤਿਸ ਸੇਰੂ, ਗੋਪੀ ਰੰਗੀਲਾ,ਅਵਿਨਾਸ ਜੈਨ, ਗੁਰਪ੍ਰੀਤ ਬਾਵੇਜਾ, ਲਵਨੀਸ ਲੱਕੀ, ਸੰਜੀਵ ਸੰਜੂ ਭੂਸਨ, ਜਤਿਨ, ਲੱਡੂ, ਮੰਜੂ ਸਰਮਾ, ਸੋਨੂੰ, ਯੋਗੇਸ, ਪਿ੍ਰੰਸ, ਰਣਜੀਤ ਸਿੰਘ, ਰਮੇਸ ਕੁਮਾਰ, ਸੰਕਰ ਚੌਹਾਨ, ਸੰਜੇ ਸਰਮਾ ਅਤੇ ਹੋਰ ਮੈਂਬਰ ਹਾਜਰ ਸਨ।

