ਖ਼ਾਲਸਾ ਕਾਲਜ ਪਟਿਆਲਾ ਵਿਖੇ ਕਰਵਾਇਆ ਗਿਆ ਪਟਿਆਲਾ ਜੋਨ ਦਾ ਇੰਟਰ ਕਾਲਜ ਜੌਗਰਫੀ ਕੁਇਜ਼ ਮੁਕਾਬਲਾ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਪੋਸਟ ਗਰੈਜੂਟ ਜੌਗਰਫੀ ਅਤੇ ਵਾਤਾਵਰਨ ਸਾਇੰਸ ਵਿਭਾਗ ਵੱਲੋਂ ਐਸੋਸੀਏਸ਼ਨ ਆਫ਼ ਪੰਜਾਬ ਜੌਗਰਫਰਜ ਦੇ ਸਹਿਯੋਗ ਨਾਲ ਪਟਿਆਲਾ ਜੋਨ ਦੇ ਇੰਟਰ ਕਾਲਜ ਜੌਗਰਫੀ ਕੁਇਜ਼ ਮੁਕਾਬਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪਟਿਆਲਾ ਜੋਨ ਦੇ ਵੱਖ ਵੱਖ ਕਾਲਜਾਂ ਦੀਆਂ ਅੰਡਰ ਗਰੈਜੂਟ ਦੀਆਂ 9 ਟੀਮਾਂ ਨੇ ਹਿੱਸਾ ਲਿਆ। ਸਾਰੀਆਂ ਟੀਮਾਂ ਦਾ ਪਹਿਲਾ ਇੱਕ ਕੁਆਲੀਫਾਈ ਟੈਸਟ ਲਿਆ ਗਿਆ ਜਿਸ ਵਿੱਚੋ ਪਹਿਲੀਆਂ 4 ਟੀਮਾਂ ਨੂੰ ਫਾਈਨਲ ਮੁਕਾਬਲੇ ਲਈ ਚੁਣਿਆ ਗਿਆ। ਇਸ ਮੁਕਾਬਲੇ ਦੇ ਕੁਇਜ਼ ਮਾਸਟਰ ਪ੍ਰੋ. ਨਵਜੋਤ ਸਿੰਘ, ਮੁਖੀ ਪੀ. ਜੀ. ਵਿਭਾਗ ਜੌਗਰਫੀ, ਮਹਿੰਦਰਾ ਕਾਲਜ, ਪਟਿਆਲਾ ਸਨ, ਜਿਨ੍ਹਾਂ ਨੇ ਜੌਗਰਫੀ ਦੇ ਵੱਖ ਵੱਖ ਪੱਖਾਂ ਨੂੰ ਛੂਹਣ ਦੇ ਨਾਲ ਨਾਲ ਮੌਜੂਦਾ ਸਮੇਂ ਵਿੱਚ ਚਲ ਰਹੀਆਂ ਗਤੀਵਿਧੀਆਂ ਨੂੰ ਵੀ ਇਸ ਕੁਇਜ਼ ਦਾ ਹਿੱਸਾ ਬਣਾਇਆ। ਇਸ ਮੁਕਾਬਲੇ ਵਿੱਚ ਖ਼ਾਲਸਾ ਕਾਲਜ ਪਟਿਆਲਾ ਦੀ ਟੀਮ ਪਹਿਲੇ ਨੰਬਰ ਤੇ ਰਹੀ, ਅਤੇ ਪਬਲਿਕ ਕਾਲਜ ਸਮਾਣਾ ਤੇ ਮੋਦੀ ਕਾਲਜ ਦੀ ਟੀਮ ਕ੍ਰਮਵਾਰ ਦੂਜੇ ਤੇ ਤੀਜੇ ਨੰਬਰ ਉੱਪਰ ਰਹੀਆਂ।
ਐਸੋਸੀਏਸ਼ਨ ਆਫ਼ ਪੰਜਾਬ ਜੌਗਰਫਰਜ ਵਲੋਂ ਡਾ ਹੈਚ.ਐੱਸ.ਮਾਂਗਟ, ਅਤੇ ਡਾ ਲਖਵੀਰ ਸਿੰਘ ਗਿੱਲ, ਪਿ੍ਰੰਸੀਪਲ ਯੂਨੀਵਰਸਿਟੀ ਕਾਲਜ ਘਨੌਰ ਨੇ ਸ਼ਿਰਕਤ ਕੀਤੀ। ਉਹਨਾਂ ਵਲੋਂ ਪੰਜਾਬ ਅਤੇ ਭਾਰਤ ਪੱਧਰ ਉੱਪਰ ਵਿਦਿਆਰਥੀਆਂ ਨੂੰ ਗਿਆਨ ਨਾਲ ਜੋੜੀ ਰੱਖਣ ਲਈ ਕੀਤੇ ਜਾਂਦੇ ਵੱਖ ਵੱਖ ਉਪਰਾਲਿਆਂ ਬਾਰੇ ਦੱਸਿਆ ਗਿਆ, ਜਿਨ੍ਹਾਂ ਵਿੱਚੋ ਅੱਜ ਦਾ ਪ੍ਰੋਗਰਾਮ ਇੱਕ ਸੀ। ਇਸ ਸਮੇਂ ਕਾਲਜ ਪਿ੍ਰੰਸੀਪਲ ਡਾ ਧਰਮਿੰਦਰ ਸਿੰਘ ਉੱਭਾ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈਆਂ ਦਿੰਦੇ ਹੋਏ, ਵਿਭਾਗ ਨੂੰ ਵੀ ਅਜਿਹੇ ਜਾਣਕਾਰੀ ਭਰਪੂਰ ਪ੍ਰੋਗਰਾਮ ਉਲੀਕਣ ਲਈ ਵਧਾਈਆਂ ਦਿੱਤੀਆਂ। ਉਹਨਾਂ ਇਹ ਵੀ ਦੱਸਿਆ ਕਿ ਵਿਭਾਗ ਵਿੱਚ ਬੀ.ਐੱਸ.ਸੀ ਇਨ ਜੌਗਰਫੀ ਦੇ ਨਾਲ ਨਾਲ ਕਈ ਹੋਰ ਸ਼ਾਰਟ ਟਰਮ ਸਰਟੀਫਿਕੇਟ ਕੋਰਸ ਸੁਰੂ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਵਿਭਾਗ ਦੇ ਮੁਖੀ ਡਾ ਗੋਰਖ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਵੱਧ ਰਹੇ ਮੁਕਾਬਲਿਆਂ ਵਿੱਚ ਜੌਗਰਫੀ ਵਿਸ਼ੇ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਵਿੱਚ ਪਾਏ ਜਾਣ ਵਾਲੇ ਯੋਗਦਾਨ ਬਾਰੇ ਦੱਸਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਡਾ ਰਵਿੰਦਰਜੀਤ ਸਿੰਘ, ਵਿਭਾਗ ਦੇ ਪ੍ਰੋ. ਅਮਨਦੀਪ ਕੌਰ, ਪ੍ਰੋ. ਅਮਨਦੀਪ ਸਿੰਘ, ਪ੍ਰੋ. ਦਲਜੀਤ ਕੌਰ, ਪ੍ਰੋ. ਰੀਆ ਸਿੰਗਲਾ ਅਤੇ ਦੇ ਵਿਦਿਆਰਥੀ ਵੀ ਹਾਜਰ ਸਨ।

