ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਵਿਚਾਰਾਂ ਅਤੇ ਸੱਦਾ ਪੱਤਰ- ਵੱਲੋਂ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਅਕਾਲੀ ਬੁੱਢਾ ਦਲ
ਅੰਮ੍ਰਿਤਸਰ 11 ਮਾਰਚ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਸਿੱਖ ਕੌਮ ਦੇ ਮਹਾਨ ਜਰਨੈਲ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੀ 200 ਸਾਲਾਂ ਸ਼ਹੀਦੀ ਸ਼ਤਾਬਦੀ ਮਨਾਉਣ ਸਬੰਧੀ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਮੁੱਖੀ ਬਾਬਾ ਬੁੱਢਾ ਦਲ ਵੱਲੋਂ ਸੈਕਟਰੀ ਦਲਜੀਤ ਸਿੰਘ ਬੇਦੀ,ਮੈਨਜ਼ਰ ਪ੍ਰਮਜੀਤ ਸਿੰਘ ਅਤੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਵੱਲੋਂ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦੇ ਮੁੱਖ ਸੇਵਾਦਾਰ ਭਾਈ ਅਮਨਦੀਪ ਸਿੰਘ ਜੀ ਨੂੰ ਸੱਦਾ ਪੱਤਰ ਦਿੱਤਾ ਗਿਆ ਅਤੇ ਸ਼ਹੀਦੀ ਸਮਾਗਮ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਜਥੇਦਾਰ ਅਕਾਲੀ ਫੂਲਾ ਸਿੰਘ ਬੁਰਜ ਦੇ ਸੈਕਟਰੀ ਦਲਜੀਤ ਸਿੰਘ ਬੇਦੀ ਅਤੇ ਮੈਨੇਜਰ ਪਰਮਜੀਤ ਸਿੰਘ ਨੇ ਦੱਸਿਆ 11 ਮਾਰਚ ਦਿਨ ਸ਼ਨੀਵਾਰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਸ਼ਹਿਰ ਦੀਆ ਸਾਰੀਆਂ ਸਭਾ ਸੁਸਾਇਟੀਆਂ ਵੱਲੋਂ ਕੀਰਤਨ ਦਰਬਾਰ ਜਥੇਦਾਰ ਅਕਾਲੀ ਫੂਲਾ ਸਿੰਘ ਬੁਰਜ ਵਿਖੇ ਸੱਜਣਗੇ।
12 ਮਾਰਚ ਦਿਨ ਐਤਵਾਰ ਸਵੇਰੇ 9 ਵਜੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋ ਕੇ ਸਾਰੇ ਅੰਮ੍ਰਿਤਸਰ ਸ਼ਹਿਰ ਤੋਂ ਹੋ ਕੇ ਸ਼ਾਮ 5 ਵਜੇ ਜਥੇਦਾਰ ਅਕਾਲੀ ਫੂਲਾ ਸਿੰਘ ਦੇ ਬੁਰਜ ਵਿਖੇ ਸੰਪੂਰਨ ਹੋਵੇਗਾ। ਸ਼ਹੀਦੀ ਸ਼ਤਾਬਦੀ ਦੇ ਚਲਦਿਆਂ 13 ਮਾਰਚ ਦਿਨ ਸੋਮਵਾਰ ਨੂੰ ਮਹਾਨ ਕੀਰਤਨ ਦਰਬਾਰ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਸੱਜਣਗੇ। ਜਿਸ ਵਿਚ ਪੰਥ ਪ੍ਰਸਿੱਧ ਰਾਗੀ ,ਢਾਡੀ, ਪ੍ਰਚਾਰਕ ਅਤੇ ਵਿਸ਼ੇਸ਼ ਤੌਰ ਤੇ ਭਾਈ ਅਮਨਦੀਪ ਸਿੰਘ ਜੀ ਬੀਬੀ ਕੋਲਾਂ ਵਾਲੇ ਦੁਪਹਿਰ 3 ਵਜੇ ਤੋਂ 4 ਵਜੇ ਤੱਕ ਅਤੇ ਭਾਈ ਗੁਰਇਕਬਾਲ ਸਿੰਘ ਜੀ ਬੀਬੀ ਕੋਲਾਂ ਵਾਲੇ ਸ਼ਾਮ 4 ਵਜੇ ਤੋਂ 5 ਵਜੇ ਤੱਕ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਭਾਈ ਅਮਨਦੀਪ ਸਿੰਘ ਜੀ ਨੇ ਬਾਬਾ ਬਲਬੀਰ ਸਿੰਘ ਜੀ ਮੁਖੀ ਅਕਾਲੀ ਬਾਬਾ ਬੁੱਢਾ ਦਲ ਜੀ ਨੂੰ ਬਾਬਾ ਦੀਪ ਚੈਰੀਟੇਬਲ ਟਰੱਸਟ ਵੱਲੋਂ ਹਰ ਤਰ੍ਹਾਂ ਦੇ ਪੂਰਨ ਸਹਿਯੋਗ ਦੇਣ ਦੀ ਸਹਿਮਤੀ ਪ੍ਰਗਟਾਈ। ਭਾਈ ਅਮਨਦੀਪ ਸਿੰਘ ਜੀ ਵੱਲੋਂ ਆਏ ਹੋਏ ਪਤਵੰਤਿਆਂ ਸੱਜਣਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਭਾਈ ਅਮਿਤੇਸ਼ਵਰ ਸਿੰਘ, ਮੀਡੀਆ ਇੰਚਾਰਜ ਗੁਰਪ੍ਰੀਤ ਸਿੰਘ, ਭਾਈ ਅਵਤਾਰ ਸਿੰਘ, ਭਾਈ ਸਿਮਰਨਜੀਤ ਸਿੰਘ, ਭਾਈ ਮਨਮੀਤ ਸਿੰਘ ਆਦਿ ਹਾਜ਼ਰ ਸਨ।

