ਅੰਮ੍ਰਿਤਸਰਪੰਜਾਬ

ਹਿੰਦੂ ਧਾਰਮਿਕ ਸੰਗਠਨਾਂ ਵੱਲੋਂ ਕੀਤਾ ਗਿਆ ਗਿੱਪੀ ਗਰੇਵਾਲ ਦੀ ਫਿਲਮ “ਮਿੱਤਰਾਂ ਦਾ ਨਾਂ ਚੱਲਦਾ ਦਾ ਵਿਰੋਧ

ਅੰਮ੍ਰਿਤਸਰ, 11ਮਾਰਚ , (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਫਿਲਮ ਐਕਟਰ ਗਿੱਪੀ ਗਰੇਵਾਲ ਦੀ 8 ਮਾਰਚ, 2023 ਨੂੰ ਨਵੀਂ ਰਲੀਜ਼ ਹੋਈ ਫਿਲਮ “ਮਿੱਤਰਾਂ ਦਾ ਨਾਂ ਚੱਲਦਾ” ਵਿਚ ਹਿੰਦੂ ਦੇਵੀ ਦੇਵਤਿਆਂ ਦੇ ਉੜਾਏ ਗਏ ਮਜ਼ਾਕ ਅਤੇ ਦੇਵੀ ਮਹਾਂ ਕਾਲੀ ਦੇ ਸਰੂਪ ਦੀ ਕੀਤੀ ਗਈ ਬੇਅਦਬੀ ਦੇ ਸਬੰਧ ਵਿਚ ਵੱਖ-ਵੱਖ ਹਿੰਦੂ ਸੰਗਠਨਾਂ ਨੇ ਸ੍ਰੀ ਰਜ਼ਨੀਸ਼ ਭਾਰਦਵਾਜ ਦੀ ਅਗਵਾਈ ਹੇਠ ਮਾਨਯੋਗ ਪੁਲਿਸ ਕਮੀਸ਼ਨਰ ਅੰਮ੍ਰਿਤਸਰ ਨੂੰ ਸਬੰਧਿਤ ਫਿਲਮ ਐਕਟਰ ਅਤੇ ਨਿਰਦੇਸ਼ਕ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਦਰਖਾਸਤ ਦਿੱਤੀ ਗਈ। ਰਜ਼ਨੀਸ਼ ਭਾਰਦਵਾਜ ਨੇ ਦੱਸਿਆ ਕਿ ਇਹ ਪੰਜਾਬ ਪੰਜ ਦਰਿਆਵਾਂ ਦੀ ਗੁਰੂਆਂ ਪੀਰਾਂ ਦੀ ਧਰਤੀ ਹੈ ਅਤੇ ਜੋ ਸੰਸਕਾਰ ਸਾਨੂੰ ਸਾਡੇ ਵਿਰਸੇ ਤੋਂ ਮਿਲੇ ਹਨ ੳਸ ਵਿਚ ਇਹੀ ਸਿਖਾਇਆ ਗਿਆ ਹੈ ਕਿ ਹਰ ਧਰਮ ਹਰ ਜਾਤੀ ਦਾ ਬਰਾਬਰ ਸਨਮਾਨ ਕੀਤਾ ਜਾਵੇ ਪੰਤੂ ਜੇਕਰ ਕੋਈ ਸ਼ਰਾਰਤੀ ਅਨਸਰ ਇਸ ਤਰ੍ਹਾਂ ਦੇ ਯਤਨਾਂ ਨਾਲ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਦਾ ਹੈ ਤਾਂ ਇੱਕ ਸਮਾਜਸੇਵਕ ਹੋਣ ਦੇ ਨਾਤੇ ਉਸ ਖਿਲਾਫ ਕਾਰਵਾਈ ਕਰਨਾ ਸਾਡਾ ਸਮਾਜਿਕ ਕਰਤਵ ਬਣਦਾ ਹੈ ਅਤੇ ਏਸੇ ਲੜੀ ਵਿਚ ਇਸ ਫਿਲਮ ਐਕਟਰ ਤੇ IPC ਦੀ ਧਾਰਾ 295-A, 298-A ਅਤੇ 153-A ਅਨੁਸਾਰ ਪਰਚਾ ਦਰਜ ਕਰਨਾ ਬਣਦਾ ਹੈ ਅਤੇ ਸਬੰਧਿਤ ਫਿਲਮ ਐਕਟਰ ਅਤੇ ਨਿਰਦੇਸ਼ਕ ਖਿਲਾਫ ਮਾਨਯੋਗ ਅਦਾਲਤ ਵਿਚ ਵੀ ਕੇਸ ਫਾਈਲ ਕੀਤਾ ਜਾਵੇਗਾ।

ਇਸ ਮੌਕੇ ਵੱਖ-ਵੱਖ ਹਿੰਦੂ ਜਥੇਬੰਦੀਆਂ ਜਿਸ ਵਿਚ ਸ੍ਰੀ ਪ੍ਰੇਮ ਸ਼ਰਮਾ ਸਾਬਕਾ ਪਿੰਸੀਪਲ, ਸ੍ਰੀ ਅਮਨ ਸ਼ਰਮਾ ਛੇਹਰਟਾ, ਸ੍ਰੀ ਰਾਜ ਕੁਮਾਰ, ਸ੍ਰ. ਕੁਲਜਿੰਦਰ ਸਿੰਘ ਬੱਲ, ਮੈਡਮ ਰਜ਼ਨੀ, ਮੈਡਮ ਰਿਤੂ, ਸ੍ਰੀ ਅਮਿਤ ਦਾਨਵ, ਰਜਤ ਠਾਕਰ, ਨਿਤਨ ਕੇਬਲਾਨੀ, ਸਰੋਜ ਸ਼ਰਮਾ, ਸੰਜੇ ਸ਼ਰਮਾ, ਅਦਿੱਤਿਆਂ ਸ਼ਰਮਾ, ਸੰਨੀ ਗੁਪਤਾ, ਅਤੁੱਲ ਕੁਮਾਰ, ਪ੍ਰਵੀਨ ਕੁਮਾਰ, ਅੰਕੁਸ਼ ਸ਼ਰਮਾ, ਰੋਸ਼ਨੀ ਪੁਰੀ, ਰਮਨ ਸ਼ਰਮਾ ਆਦਿ ਵੱਲੋਂ ਇਸ ਫਿਲਮ ਦੇ ਪ੍ਰਸਾਰਨ ਨੂੰ ਬੰਦ ਕਰਨ ਲਈ ਵੱਖ-ਵੱਖ ਸਿਨਮਾਂ ਘਰਾਂ ਦੇ ਬਾਹਰ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ ਅਤੇ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਗਈ ਕਿ ਜੇਕਰ ਇਸ ਫਿਲਮ ਵਿੱਚੋਂ ਇਤਰਾਜ਼ਯੋਗ ਸੀਨ ਨਹੀਂ ਕੱਟੇ ਗਏ ਤੇ ਪੰਜਾਬ ਭਰ ਦੀਆਂ ਹਿੰਦੂ ਜਥੇਬੰਦੀਆਂ ਨੂੰ ਨਾਲ ਲੈ ਕੇ ਪੰਜਾਬ ਭਰ ਵਿਚ ਇਸ ਫਿਲਮ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ। ਸਰਕੂਲਰ ਰੋਡ ਤੇ ਸਥਿਤ VR/Trillium Mall ਦੇ ਮੈਨੇਜ਼ਰ ਨੂੰ ਇਹ ਮੰਗ ਪੱਤਰ ਦਿੱਤਾ ਗਿਆ ਅਤੇ ਮੌਕੇ ਤੇ ਥਾਣਾ ਸਦਰ ਇੰਚਾਰਜ ਸ੍ਰ. ਹਰਿੰਦਰ ਸਿੰਘ ਅਤੇ ਸ੍ਰੀ ਰਵੀ ਸ਼ਰਮਾ ਨੇ ਉਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਸਿਨੇਮਾ ਦੇ ਪ੍ਰਬੰਧਕਾਂ ਤੋਂ ਇਸ ਫਿਲਮ ਵਿੱਚੋਂ ਇਤਰਾਜ਼ਯੋਗ ਦ੍ਰਿਸ਼ ਕੱਟ ਕੇ ਹੀ ਇਸ ਫਿਲਮ ਦਾ ਪ੍ਰਸਾਰਨ ਕਰਨਗੇ।

Leave a Reply

Your email address will not be published. Required fields are marked *