ਗੈਰ ਜਿੰਮੇਦਾਰ ਸਮਾਜਿਕ ਜਥੇਬੰਦੀਆਂ ਵੱਲੋਂ ਕੇਵਲ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਕੀਤੀ ਜਾ ਰਹੀ ਜਾਤੀ-ਵਾਦ ਸ਼ਬਦ ਦੀ ਗਲਤ ਵਰਤੋ
ਵਿਦਿਆਰਥੀਆਂ ਨੇ ਕੀਤੀ ਇੰਨਸਾਫ ਦੀ ਮੰਗ – ਐਸ.ਜੀ.ਆਰ.ਡੀ. ਮੈਡੀਕਲ ਕਾਲਜ, ਅੰਮ੍ਰਿਤਸਰ
ਅੰਮ੍ਰਿਤਸਰ, 13 ਮਾਰਚ (ਸੋਨੂੰ ਨਰੂਲਾ/ਮਧੂਸਾਰ ਬਿਊਰੋ) – ਅੱਜ ਤੋਂ ਕੁਝ ਦਿਨ ਪਹਿਲਾਂ ਕਾਲਜ ਦੀ ਵਿਦਿਆਰਥਣ ਪੰਪੋਸ਼ ਜਿਸ ਨੇ ਖੁਦਕੁਸ਼ੀ ਕਰ ਲਈ ਸੀ. ਉਸਦੇ ਸਬੰਧ ਵਿੱਚ ਪੁਲਿਸ ਵੱਲੋਂ ਇੱਕ ਤਰਫਾ ਕਾਰਵਾਈ ਕਰਕੇ ਪੰਪੋਸ਼ ਦੇ ਸਾਥੀ ਵਿਦਿਆਰਥੀਆਂ ਦੀ ਗ੍ਰਿਫਤਾਰੀ ਕਰ ਲਈ ਗਈ. ਪੁਲਿਸ ਦੀ ਇਸ ਇੱਕ-ਤਰਫਾ ਕਾਰਵਾਈ ‘ਤੇ ਅੱਜ ਕਾਲਜ ਦੇ ਅੰਦਰ ਬੱਚਿਆਂ ਦੇ ਮਾਪੇ, ਰਿਸ਼ਤੇਦਾਰ ਆਦਿ ਇੱਕਤਰ ਹੋਏ ਅਤੇ ਉਨ੍ਹਾਂ ਨੇ ਮੀਡੀਆ ਅੱਗੇ ਆਪਣਾ-ਆਪਣਾ ਪੱਖ ਰੱਖਿਆ. ਮੀਡੀਆਂ ਵਾਲਿਆ ਨੇ ਕਈ ਤਰ੍ਹਾਂ ਦੇ ਸੁਆਲ ਬੱਚਿਆਂ ਦੇ ਮਾਪਿਆ ਨੂੰ ਕੀਤੇ ਪਰ ਕਿਸੇ ਵੀ ਵਿਦਿਆਰਥੀ ਜਾਂ ਮਾਪਿਆ ਨਾਲ ਹੋ ਰਹੀਂ ਵਾਰਤਾਲਾਪ ਵਿੱਚ ਕਿਧਰੇ ਵੀ ਕੋਈ ਅਜਿਹੀ ਗੱਲ ਨਜ਼ਰ ਨਹੀਂ ਆਈ ਕਿ ਜਿਸ ਨਾਲ ਮਹਿਰੂਮ ਵਿਦਿਆਰਥਣ ਨਾਲ ਕੋਈ ਜਾਤੀ ਭੇਦ-ਭਾਵ ਜਾਂ ਕੋਈ ਮਾੜਾ ਜਾਤੀ ਸੂਚਕ ਅੰਕ ਕਿਧਰੇ ਕਿਸੇ ਵਿਦਿਆਰਥੀ ਵੱਲੋਂ ਇਸ ਖਿਲਾਫ ਵਰਤਿਆ ਗਿਆ ਹੋਵੇ.
ਮੀਡੀਆ ਨੂੰ ਕਾਲਜ ਦੇ ਡੀਨ ਡਾ. ਏ.ਪੀ. ਸਿੰਘ ਨੇ ਦੱਸਿਆ ਕਿ ਪੰਪੋਸ਼ ਪੜ੍ਹਾਈ ਵਿੱਚ ਚੰਗੀ ਵਿਦਿਆਰਥਣ ਸੀ. ਸਮੇਂ-ਸਮੇਂ ਤੇ ਕਾਲਜ ਵੱਲੋਂ ਇਸ ਨੂੰ ਵੱਖ^ਵੱਖ ਸਮਾਗਮਾਂ ਸਮੇਂ ਅੱਗੇ ਹੋ ਕੇ ਸਮੂਲੀਅਤ ਕਰਨ ਲਈ ਹੌਸਲਾਂ ਅਫਜਾਈ ਕੀਤੀ. ਮਹਿਰੂਮ ਪੰਪੋਜ਼ ਦੀ ਮਾਤਾ ਵੱਲੋਂ ਲਗਾਇਆ ਗਿਆ ਇਲਜਾਮ ਕਿ ਐਸ.ਸੀ. ਭਾਈਚਾਰੇ ਨਾਲ ਸਬੰਧਤ ਹੋਣ ਕਰਕੇ ਉਸਨੂੰ ਡਾਕਟਰ ਨਹੀਂ ਬਨਣ ਦਿੱਤਾ ਲੇਕਿਨ ਇਹ ਗੱਲ ਕਾਲਜ ਦੇ ਰਿਕਾਰਡ ਵਿੱਚ ਮੌਜੂਦ ਹੈ ਕਿ ਉਹ ਆਪਣੇ ਐਮ.ਬੀ.ਬੀ.ਐਸ. ਦੇ ਸਾਰੇ ਇਮਤਿਹਾਨ ਪਾਸ ਕਰ ਚੁੱਕੀ ਸੀ ਅਤੇ ਅਗਲੇ ਮਹੀਨੇ ਉਸਦੀ ਇੰਟਰਨਸ਼ਿਪ ਵੀ ਖਤਮ ਹੋ ਰਹੀਂ ਸੀ ਤਾਂ ਫਿਰ ਡਾਕਟਰ ਨਾ ਬਨਣ ਵਾਲਾ ਇੰਲਜਾਂਮ ਸਰਾਸਰ ਝੂਠਾ ਅਤੇ ਬੇ-ਬੁਨਿਆਦ ਹੈ. ਬਲਕਿ ਪੰਪੋਸ਼ ਆਪਣੇ ਪਰਿਵਾਰਕ ਕਾਰਨਾ ਕਰਕੇ ਪਿਛਲੇ ਕਾਫੀ ਸਮੇਂ ਤੋਂ ਮਾਨਸਿਕ ਤਨਾਅ ਵਿੱਚ ਸੀ ਅਤੇ ਸਾਈਕੇਟ੍ਰਿਕ ਟਰੀਟਮੈਂਟ ਲੈ ਰਹੀਂ ਸੀ. ਮੀਡੀਆ ਸਾਹਮਣੇ ਐਮ.ਬੀ.ਬੀ.ਐਸ. ਦੇ ਇੱਕਤਰ ਵਿਦਿਆਰਥੀਆਂ ਨੇ ਦੱਸਿਆ ਕਿ ਕਾਲਜ ਵਿੱਚ ਇਸ ਸਮੇਂ ਪੜ੍ਹਾਈ ਕਰ ਰਹੇ ਤਕਰੀਬਨ 400 ਵਿਦਿਆਰਥੀ ਐਸ.ਸੀ./ ਐਸ.ਟੀ. ਭਾਈਚਾਰੇ ਨਾਲ ਸਬੰਧਤ ਹਨ. ਕਾਲਜ ਵਿੱਚ ਕਦੀ ਵੀ ਕਿਸੇ ਵਿਦਿਆਰਥੀ ਵੱਲੋਂ ਅਜਿਹੀ ਸ਼ਿਕਾਇਤ ਨਹੀਂ ਕੀਤੀ ਗਈ. ਪੰਪੋਸ਼ ਵੱਲੋਂ ਵੀ ਕਾਲਜ ਦੇ ਪ੍ਰਬੰਧਕੀ ਸਟਾਫ ਅੱਗੇ ਕੋਈ ਜਿਕਰ ਨਹੀਂ ਕੀਤਾ ਕਿ ਮੈਨੂੰ ਕਾਲਜ ਵਿੱਚ ਪ੍ਰੇਸ਼ਾਨ ਕੀਤਾ ਜਾਂਦਾ ਹੈ. ਜੇਕਰ ਬੱਚੀ ਦੀ ਮਾਂ ਦੇ ਕਹਿਣ ਅਨੁਸਾਰ ਬੱਚੀ ਨੂੰ ਕੁਝ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਤਾਂ ਬੱਚੀ ਜਾਂ ਉਸਦੀ ਮਾਂ ਖੁੱਦ ਕਾਲਜ ਮੈਨਜਮੈਂਟ ਨੂੰ ਸ਼ਿਕਾਇਤ ਕਰ ਸਕਦੀ ਸੀ ਪਰ ਅਜਿਹਾ ਕਦੀ ਨਹੀਂ ਹੋਇਆ ਅਤੇ ਜੇਕਰ ਪਿਛਲੇ 5 ਸਾਲ ਤੋਂ ਕਾਲਜ ਸੁਣਵਾਈ ਨਹੀਂ ਕਰ ਰਿਹਾ ਸੀ ਤਾਂ ਕੋਈ ਪੁਲਿਸ ਕੰਪਲੇਟ ਕਰ ਸਕਦੇ ਸੀ, ਐਸ.ਸੀ./ ਐਸ.ਟੀ. ਕਮਿਸ਼ਨ ਨੂੰ ਸ਼ਿਕਾਇਤ ਕਰ ਸਕਦੇ ਸੀ, ਲੇਕਿਨ ਉਨ੍ਹਾਂ ਵੱਲੋਂ ਕਦੇ ਵੀ ਅਜਿਹੀ ਕੋਈ ਸ਼ਿਕਾਇਤ ਨਹੀਂ ਕੀਤੀ ਗਈ. ਪੁਲਿਸ ਦੀ ਇੱਕ ਤਰਫਾ ਕਾਰਵਾਈ ਨਾਲ ਕਾਲਜ ਦੇ ਵਿਦਿਆਰਥੀਆਂ ਵਿੱਚ ਪੁਲਿਸ ਪ੍ਰਤੀ ਕਾਫੀ ਰੋਸ ਹੈ. ਉਨ੍ਹਾਂ ਦੀ ਮੰਗ ਹੈ ਕਿ ਪੁਲਿਸ ਨਿਰਪੱਖ ਜਾਂਚ ਕਰੇ ਜਿਸ ਵਿੱਚ ਸਮੂੰਹ ਵਿਦਿਆਰਥੀਆਂ ਅਤੇ ਕਾਲਜ ਦੇ ਸਟਾਫ ਆਦਿ ਤੋਂ ਪੁੱਛ-ਗਿੱਛ ਕਰਕੇ ਅਗਰ ਕੋਈ ਸੱਚਾਈ ਸਾਹਮਣੇ ਆਉਂਦੀ ਹੈ ਤਾਂ ਕਾਨੂੰਨ ਨੂੰ ਮੱਦੇਨਜ਼ਰ ਰੱਖ ਕੇ ਕੋਈ ਕਾਰਵਾਈ ਕਰੇ. ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਵੀ ਵਿਦਿਆਰਥੀ ਨਾਲ ਬੇ-ਇੰਨਸਾਫੀ ਜਾਂ ਧੱਕਾ ਨਾ ਕੀਤਾ ਜਾਵੇ. ਅਸੀਂ ਪੁਲਿਸ ਨੂੰ ਉਪਰੋਕਤ ਘਟਨਾ ਦੀ ਛਾਨ-ਬੀਨ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਕਰਾਂਗੇ.

