ਹਲਕਾ ਅਮਲੋਹ ਦੀ ਪੰਜਾਬ ਬਚਾਓ ਯਾਤਰਾ ਨੂੰ ਇਤਿਹਾਸਕ ਬਣਾਉਣ ਲਈ ਰਾਜੂ ਖੰਨਾ ਵੱਲੋਂ ਅਮਲੋਹ ਸ਼ਹਿਰ ਕੀਤੀਆਂ ਗਈਆਂ ਭਰਵੀਆਂ ਮੀਟਿੰਗਾਂ।
5 ਅਪ੍ਰੈਲ ਦੀ ਯਾਤਰਾ ਲਈ ਸ਼ਹਿਰ ਵਾਸੀਆਂ ਵਿੱਚ ਵੱਡਾ ਉਤਸ਼ਾਹ।
ਅਮਲੋਹ,2 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) 5 ਅਪ੍ਰੈਲ ਨੂੰ ਹਲਕਾ ਅਮਲੋਹ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਜਾ ਰਹੀ ਪੰਜਾਬ ਬਚਾਓ ਯਾਤਰਾ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਅੱਜ ਅਮਲੋਹ ਸ਼ਹਿਰ ਦੇ ਵੱਖ ਵੱਖ ਵਾਰਡਾਂ ਤੇ ਮੁਹੱਲਿਆਂ ਵਿੱਚ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗਾਂ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੂ ਖੰਨਾ ਨੇ ਕਿਹਾ ਕਿ ਹਲਕਾ ਅਮਲੋਹ ਦੀ ਪੰਜਾਬ ਬਚਾਓ ਯਾਤਰਾ ਨੂੰ ਇਕੱਠ ਪੱਖੋਂ ਇਤਿਹਾਸਕ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਜਿਥੇ ਉਹਨਾਂ ਵੱਲੋਂ ਹਲਕਾ ਅਮਲੋਹ ਦੇ ਸਮੁੱਚੇ ਪਿੰਡਾ ਵਿੱਚ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ। ਉਥੇ ਹਲਕੇ ਦੇ ਦੋਵੇਂ ਸ਼ਹਿਰਾਂ ਅਮਲੋਹ ਤੇ ਮੰਡੀਗੌਬਿੰਦਗੜ ਵਿੱਚ ਨਿਰੰਤਰ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਹੈ। ਅੱਜ ਉਹਨਾਂ ਵੱਲੋਂ ਅਮਲੋਹ ਸ਼ਹਿਰ ਦੇ ਵੱਖ ਵੱਖ ਵਾਰਡਾਂ ਤੇ ਮੁਹੱਲਿਆਂ ਵਿੱਚ ਯਾਤਰਾ ਨੂੰ ਲੈਕੇ ਮੀਟਿੰਗਾਂ ਕੀਤੀਆਂ ਗਈਆਂ ਹਨ। ਜਿਹਨਾਂ ਵਿੱਚ ਸ਼ਹਿਰ ਵਾਸੀਆਂ ਦੇ ਹੋਏ ਵੱਡੇ ਇਕੱਠ ਇਸ ਗੱਲ ਦੀ ਗਵਾਹੀ ਭਰਦੇ ਸਨ ਕਿ ਹਲਕਾ ਅਮਲੋਹ ਦੀ 5 ਅਪ੍ਰੈਲ ਨੂੰ ਹੋਣ ਜਾ ਰਹੀ ਪੰਜਾਬ ਬਚਾਓ ਯਾਤਰਾ ਇਤਿਹਾਸ ਸਿਰਜੇਗੀ।
ਰਾਜੂ ਖੰਨਾ ਨੇ ਕਿਹਾ ਕਿ 5 ਅਪ੍ਰੈਲ ਦੀ ਇਹ ਪੰਜਾਬ ਬਚਾਓ ਯਾਤਰਾ 12.30 ਵਜੇ ਭੱਦਲਥੂਹਾ ਬੱਸ ਸਟੈਂਡ ਤੋਂ ਟਰੈਕਟਰਾਂ ਤੇ ਮੋਟਰਸਾਈਕਲਾਂ ਦੇ ਵੱਡੇ ਕਾਫਲੇ ਨਾਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਭਰਵਾਂ ਸਵਾਗਤ ਕਰਨ ਉਪਰੰਤ ਅਗਲੇ ਪੜਾਅ ਲਈ ਰਵਾਨਾ ਹੋਵੇਗੀ। ਜਿਹੜੀ ਕਿ ਨਾਭਾ ਚੌਕ ਅਮਲੋਹ, ਮੰਡੀਗੌਬਿੰਦਗੜ ਚੌਕ ਅਮਲੋਹ,ਦੇਸ ਭਗਤ ਯੂਨੀਵਰਸਿਟੀ, ਜਲਾਲਪੁਰ ਬੱਸ ਸਟੈਂਡ ਤੋਂ ਹੁੰਦੀ ਹੋਈ ਲਾਲ ਬੱਤੀ ਚੌਕ ਮੰਡੀਗੌਬਿੰਦਗੜ ਵਿਖੇ ਸਮਾਪਤ ਹੋਵੇਗੀ। ਰਾਜੂ ਖੰਨਾ ਨੇ ਅਮਲੋਹ ਸ਼ਹਿਰ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 5 ਅਪ੍ਰੈਲ ਨੂੰ ਹਲਕਾ ਅਮਲੋਹ ਦੀ ਯਾਤਰਾ ਵਿੱਚ ਹੁੰਮ ਹੁੰਮਾ ਕੇ ਪੁੱਜਣ ਤਾ ਜੋ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦਾ ਭਰਵਾਂ ਸਵਾਗਤ ਕੀਤਾ ਜਾ ਸਕੇ। ਇਹਨਾਂ ਮੀਟਿੰਗਾਂ ਸਮੇਂ ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਜਥੇਦਾਰ ਕਰਮਜੀਤ ਸਿੰਘ ਭਗੜਾਣਾ, ਸੀਨੀਅਰ ਆਗੂ ਰਣਜੀਤ ਸਿੰਘ ਘੋਲਾ ਰੁੜਕੀ,ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਕੰਵਲਜੀਤ ਸਿੰਘ ਗਿੱਲ, ਸੀਨੀਅਰ ਆਗੂ ਪਰਮਿੰਦਰ ਸਿੰਘ ਨੀਟਾ ਸੰਧੂ, ਚਮਕੌਰ ਸਿੰਘ ਤੰਧਾ ਬੱਧਾ, ਜੱਸੀ ਅਮਲੋਹ, ਸੋਨੂੰ ਰਾਏਪੁਰ, ਦਰਸ਼ਨ ਸਿੰਘ ਔਲਖ, ਮਾਨ ਸਿੰਘ ਬੈਨਾ, ਸਾਬਕਾ ਕੌਂਸਲਰ ਬਲਤੇਜ ਸਿੰਘ ਅਮਲੋਹ, ਐਡਵੋਕੇਟ ਚਰਨਜੀਤ ਗੋਲਡੀ, ਰਾਜਨ ਅਰੋੜਾ, ਕਾਲਾ ਅਰੋੜਾ, ਪਿਰਥੀਪਾਲ ਸਿੰਘ, ਰੂਪ ਸਿੰਘ, ਅਮਰੀਕ ਸਿੰਘ, ਅਮਰਜੀਤ ਸਿੰਘ, ਹਰਚੰਦ ਸਿੰਘ, ਨਿਰਮਲ ਸਿੰਘ, ਯੂਥ ਆਗੂ ਸਹਿਜ ਸਿੰਘ ਮੰਡੀ,ਸੁਖਬੀਰ ਸਿੰਘ,ਕਮਲਜੋਤ ਬਦੇਸ਼ਾਂ, ਗੁਰਪ੍ਰੀਤ ਸਿੰਘ ਗੁਰੀ,ਮਲਕੀਤ ਸਿੰਘ,ਅੱਛਰ ਸਿੰਘ,ਮੁਕੰਦ ਸਿੰਘ,ਜੀਤਾ ਸਿੰਘ, ਕ੍ਰਿਪਾਲ ਸਿੰਘ,ਰਾਹੁਲ ਸਿੰਘ, ਰਾਜਿੰਦਰ ਸਿੰਘ,ਹਰਭਜਨ ਸਿੰਘ, ਗੁਰਮੇਲ ਸਿੰਘ ਅਮਲੋਹ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਤੇ ਆਗੂ ਮੌਜੂਦ ਸਨ।

