ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵੱਲੋਂ ਕਰਵਾਇਆ ਗਿਆ ਵਿਸ਼ੇਸ਼ ਲੈਕਚਰ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਕੂਲ ਆਫ ਕਾਮਰਸ ਐਂਡ ਮੈਨੇਜਮੈਂਟ ਦੇ ਪੁਰਾਣੇ ਵਿਦਿਆਰਥੀਆਂ ਨੂੰ ਮੌਕੇ ਪ੍ਰਦਾਨ ਕਰਨ ਹਿੱਤ, ਓਲਡ ਸਟੂਡੈਂਟ ਅਸੋਸੀਏਸ਼ਨ ਖ਼ਾਲਸਾ ਕਾਲਜ, ਪਟਿਆਲਾ ਵਲੋਂ ਆਪਣੀ ਸਾਬਕਾ ਵਿਦਿਆਰਾਥਣ, ਨਿਤਾਸ਼ਾ ਬਾਂਸਲ ਨੂੰ ਸੱਦਾ ਦਿੱਤਾ ਗਿਆ ਜੋ ਵਰਤਮਾਨ ਵਿੱਚ ਸੇਫ ਐਕਸਪ੍ਰੈਸ, ਗੁਰੂਗ੍ਰਾਮ ਵਿੱਚ ਇੱਕ ਸੀਨੀਅਰ ਕਾਰਜਕਾਰੀ ਅਧਿਕਾਰੀ ਵਜੋਂ ਕਾਰਜ ਕਰ ਰਹੀ ਹੈ। 2020 -21 ਬੈਚ ਦੀ ਇਸ ਵਿਦਿਆਰਥਣ ਨੇ ‘ਕੈਰੀਅਰ ਪਾਥ ਸ਼ੇਅਰਿੰਗ’ ਵਿਸ਼ੇ ਤੇ ਇਕ ਇੰਟਰਐਕਟਿਵ ਭਾਸ਼ਣ ਦਿੱਤਾ। ਇਸ ਮੌਕੇ ਨਿਤਾਸ਼ਾ ਨੇ ਆਪਣੇ ਕਰੀਅਰ ਦੇ ਸਫ਼ਰ ਨੂੰ ਮੌਜੂਦ ਵਿਦਿਆਰਥੀਆਂ ਨਾਲ ਬਹੁਤ ਹੀ ਜੀਵੰਤ ਤਰੀਕੇ ਨਾਲ ਸਾਂਝਾ ਕੀਤਾ।

ਉਸਨੇ ਵਿਦਿਆਰਥੀਆਂ ਨੂੰ ਆਪਣੇ ਕਾਲਜ ਦੇ ਦਿਨਾਂ, ਦੋਸਤਾਂ ਅਤੇ ਅਧਿਆਪਕਾਂ ਬਾਰੇ ਵੀ ਦੱਸਿਆ। ਉਸਨੇ ਸੇਫ ਐਕਸਪ੍ਰੈਸ ਤੱਕ ਪਹੁੰਚਣ ਲਈ ਆਪਣੇ ਕਰੀਅਰ ਦੇ ਪੜਾਵਾਂ ਬਾਰੇ ਵੀ ਚਰਚਾ ਕੀਤੀ। ਸਕੂਲ ਆਫ ਕਾਮਰਸ ਐਂਡ ਮੈਨੇਜਮੈਂਟ ਦੇ ਮੁਖੀ ਤੇ ਡਿਪਟੀ ਪਿ੍ਰੰਸੀਪਲ ਡਾ. ਜਸਲੀਨ ਕੌਰ ਨੇ ਕਿਹਾ ਕਿ ਨਿਤਾਸ਼ਾ ਕਾਲਜ ਦੀ ਇੱਕ ਮਾਣਯੋਗ ਸਾਬਕਾ ਵਿਦਿਆਰਥਣ ਹੈ ਅਤੇ ਉਹ ਸੰਸਥਾ ਲਈ ਇੱਕ ਪ੍ਰਭਾਵਸ਼ਾਲੀ ਬ੍ਰਾਂਡ ਅੰਬੈਸਡਰ ਵਜੋਂ ਵਿਚਰਦੀ ਹੈ। ਡਾ. ਬਲਬੀਰ ਕੌਰ, ਡੀਨ ਐਲੂਮਨੀ ਅਤੇ ਪ੍ਰੋ. ਜਸਪ੍ਰੀਤ ਕੌਰ, ਕੰਟਰੋਲਰ ਪ੍ਰੀਖਿਆਵਾਂ ਨੇ ਵੀ ਇਸ ਮੌਕੇ ਨੂੰ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਓਲਡ ਸਟੂਡੈਂਟਸ ਐਸੋਸੀਏਸ਼ਨ ਦੀ ਕਨਵੀਨਰ ਡਾ. ਮੰਜੂ ਮਿੱਤਲ ਨੇ ਆਏ ਮਹਿਮਾਨਾਂ, ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *