ਕੱਚੇ ਕਰਮੀਆਂ ਨੂੰ ਤਨਖਾਹਾਂ ਨਾ ਮਿਲਣ ਤੇ ਚੌਥਾਂ ਦਰਜਾ ਮੁਲਾਜਮਾ ਨੇ ਸਿਹਤ ਮੰਤਰੀ ਦੇ ਦਫਤਰ ਦਾ ਕੀਤਾ —ਘੇਰਾਓ
ਪਟਿਆਲਾ : 15 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) , ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਵੱਲੋਂ ਸਿਹਤ ਵਿਭਾਗ ਵਿਚਲੇ ਕੰਟਰੈਕਟ / ਆਊਟ ਸੋਰਸ ਕਰਮੀਆਂ ਸਮੇਤ ਸਰਕਾਰੀ ਰਜਿੰਦਰਾ ਹਸਪਤਾਲ, ਮੈਡੀਕਲ ਕਾਲਜ, ਮਾਤਾ ਕੁਸ਼ਲਿਆ ਹਸਪਤਾਲ ਅਤੇ ਟੀ.ਬੀ. ਹਸਪਤਾਲ ਸ਼ਾਮਲ ਹਨ ਨੂੰ ਠੇਕੇਦਾਰਾਂ ਦੁਆਰਾ ਤਿੰਨ—ਤਿੰਨ ਮਹੀਨਿਆਂ ਤੋਂ ਤਨਖਾਹਾਂ ਜਾਰੀ ਨਾ ਕਰਨ ਅਤੇ ਇਹਨਾ ਵਿਚਲੀ ਅਫਸਰਸ਼ਾਹੀ ਵਲੋਂ ਕੋਈ ਨੋਟਿਸ ਨਾ ਲੈਣ ਤੇ ਠੇਕੇਦਾਰਾਂ ਨਾਲ ਮਿਲੀ ਭੁਗਤ ਕਰਨ ਦੇ ਰੋਸ ਵਜੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਪੰਚਾਇਤ ਭਵਨ ਸਥਿੱਤ ਦਫਤਰ ਦਾ ਘਰਾਓ ਕੀਤਾ ਗਿਆ। ਮੁਲਾਜਮ ਆਗੂਆਂ ਦਰਸ਼ਨ ਸਿੰਘ ਲੁਬਾਣਾ, ਰਾਮ ਕਿਸ਼ਨ, ਜਗਮੋਹਨ ਨੋਲੱਖਾ, ਸਵਰਨ ਸਿੰਘ ਬੰਗਾ, ਅਜੈ ਕੁਮਾਰ ਸਿੱਪਾ, ਰਾਜੇਸ਼ ਕੁਮਾਰ ਗੋਲੂ ਕਿਹਾ ਕਿ ਜਥੇਬੰਦੀ ਵਲੋਂ ਸਿਹਤ ਮੰਤਰੀ ਨੂੰ ਤਨਖਾਹਾਂ ਨਾ ਮਿਲਣ ਤੇ ਠੇਕੇਦਾਰਾਂ ਦੁਆਰਾ ਕੀਤੀ ਜਾਂਦੀ ਲੁੱਟ ਖਸੁੱਟ ਸਬੰਧੀ ਮਿਤੀ 18 ਫਰਵਰੀ ਨੂੰ ਰੈਲੀ ਕਰਕੇ ਲਿਖਤੀ ਪੱਤਰ ਦਿੱਤੇ ਗਏ ਸਨ,
ਉਪਰੰਤ ਮਿਤੀ 27 ਫਰਵਰੀ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੁਲਾਕਾਤ ਕਰਕੇ ਸਾਰੀਆਂ ਮਸਲਾ ਧਿਆਨ ਵਿੱਚ ਲਿਆਦਾ ਗਿਆ ਸੀ ਪਰੰਤੂ ਸਿਹਤ ਮੰਤਰੀ ਵਲੋਂ ਕੋਈ ਨੋਟਿਸ ਨਾਲ ਸਰਕਾਰੀ ਮੈਡੀਕਲ ਕਾਲਜ ਤੇ ਮਿਤੀ 14 ਮਾਰਚ ਨੂੰ ਮੈਡੀਕਲ ਸੁਪਰਡੈਂਟ ਦਫਤਰ ਅੱਗੇ ਰੈਲੀਆਂ ਕਰਕੇ ਮਾਮਲੇ ਸਬੰਧਤ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਦੇ ਗਏ ਸਨ ਪਰੰਤੂ ਇਹਨਾਂ ਵਲੋਂ ਵੀ ਕੋਈ ਨੋਟਿਸ ਨਾ ਲੈਦ ਤੇ ਮੰਤਰੀ ਦੇ ਦਫਤਰ ਦਾ ਘਿਰਾਓ ਕੀਤਾ ਗਿਆ ਤੇ ਮਾਮਲਾ ਉਹਨਾਂ ਦੇ ਇੱਥੇ ਬੈਠੇ ਸਿਹਤ ਮੰਤਰੀ ਦੇ ਲੜਕਾ ਸ੍ਰੀ ਰਾਹੁਲ ਜੀ ਦੇ ਮੁੜ ਧਿਆਨ ਵਿੱਚ ਲਿਆਦਾ ਗਿਆ। ਇਸ ਮੌਕੇ ਇਹ ਐਲਾਨ ਵੀ ਕੀਤਾ ਗਿਆ ਕਿ ਜੇਕਰ ਤਨਖਾਹ ਸਮੇਤ ਬਕਾਏ, ਈ.ਪੀ.ਐਫ., ਈ.ਐਸ.ਆਈ. ਸਹੁਲਤਾ ਅਤੇ 2020 ਤੋਂ 2022 ਦੇ ਬਕਾਏ ਨਾ ਦਿੱਤੇ ਗਏ ਤਾਂ ਮਿਤੀ 20 ਮਾਰਚ ਨੂੰ ਮੈਡੀਕਲ ਸਪੁਰਡੈਂਟ ਮਾਤਾ ਕੁਸ਼ਲਿਆ ਹਸਪਤਾਲ ਵਿਖੇ ਰੈਲੀ ਕੀਤੀ ਜਾਵੇਗੀ ਅਤੇ ਅਗਲੇ ਸੰਘਰਸ਼ਾਂ ਦਾ ਐਲਾਨ ਵੀ ਕੀਤਾ ਜਾਵੇਗਾ। ਇਸ ਮੌਕੇ ਜੋ ਆਗੂ ਹਾਜਰ ਸਨ ਉਹਨਾ ਵਿੱਚ ਰਾਕੇਸ਼ ਕਲਿਆਣ, ਅਰੁਣ ਕੁਮਾਰ, ਪ੍ਰਕਾਸ਼ ਲੁਬਾਣਾ, ਬਲਜਿੰਦਰ ਸਿੰਘ, ਮਹਿੰਦਰ ਸਿੰਘ ਸਿੱਧੂ, ਅਮਨ ਕੁਮਾਰ, ਗੀਤਾ, ਲਛਮੀ ਆਦਿ ਹਾਜਰ ਸਨ।

