ਸਰਵ ਸਮਾਜ ਦੀ ਭਾਈਚਾਰਕ ਸਾਂਝ ਦੀ ਮਜਬੂਤੀ ਅਤੇ ਖੁਸ਼ਹਾਲੀ ਹਿੱਤ ਕਾਰਜਾਂ ਸਬੰਧੀ ਹੋਈਆਂ ‘ਸਾਝਾਂ ਸਮਾਜ ਹਿੱਤਕਾਰੀ ਮੰਚ’ ਦਾ ਗਠਨ ਰਾਜਵਿੰਦਰ ਸਿੰਘ ਰਹਿਲ ਪ੍ਰਧਾਨ,
ਲਖਵਿੰਦਰ ਸਿੰਘ ਗਿੱਲ ਚੇਅਰਮੈਨ, ਰਿਸ਼ੀਪਾਲ ਸ਼ਰਮਾ ਦੀ ਕਾਨੂੰਨੀ ਸਲਾਹਕਾਰ ਵਜੋਂ ਕੀਤੀ ਗਈ ਸਰਵ ਸੰਮਤੀ ਨਾਲ ਚੋਣ।
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਸਥਾਨਕ ਬੈਂਕ ਕਲੋਨੀ ਵਿਖੇ ਕੁੱਝ ਸੁਝਵਾਨ ਵਿਅਕਤੀਆਂ ਵਲੋਂ ਇੱਕ ਮੀਟਿੰਗ ਦੌਰਾਨ ਸਰਵ ਸਮਾਜ ਦੀ ਬਹਿਤਰੀ ਖੁਸ਼ਹਾਲੀ ਅਤੇ ਆਪਸੀ ਭਾਈਚਾਰਕ ਸਾਂਝ ਦੀ ਮਜਬੂਤੀ ਹਿੱਤ ਆਦਿ ਕਾਰਜਾਂ ਦੀ ਪੁਰਤੀ ਸਬੰਧੀ ‘ਸਾਝਾਂ ਸਮਾਜ ਹਿੱਤਕਾਰੀ ਮੰਚ’ ਦਾ ਗਠਨ ਕੀਤਾ ਗਿਆ। ਇਸ ਮੌਕੇ *ਤੇ ਰਾਜਵਿੰਦਰ ਸਿੰਘ ਰਹਿਲ ਨੂੰ ਪ੍ਰਧਾਨ ਅਤੇ ਲਖਵਿੰਦਰ ਸਿੰਘ ਗਿੱਲ ਚੇਅਰਮੈਨ, ਅਤੇ ਰਿਸ਼ੀਪਾਲ ਸ਼ਰਮਾ ਦੀ ਕਾਨੂੰਨੀ ਸਲਾਹਕਾਰ ਵਜੋਂ ਚੋਣ ਸਰਵ ਸੰਮਤੀ ਨਾਲ ਕੀਤੀ ਗਈ। ਇਸ ਦੌਰਾਨ ਸੰਸਥਾ ਦੇ ਨਵ—ਨਿਯੁਕਤ ਪ੍ਰਧਾਨ ਰਾਜਵਿੰਦਰ ਸਿੰਘ ਰਹਿਲ ਅਤੇ ਚੇਅਰਮੈਨ ਲਖਵਿੰਦਰ ਸਿੰਘ ਗਿੱਲ ਨੇ ਸਾਂਝਾ ਸਮਾਜ ਹਿੱਤਕਾਰੀ ਮੰਚ ਵੱਲੋਂ ਕੀਤੇ ਜਾਣ ਵਾਲੇ ਕਾਰਜਾਂ ਸਬੰਧੀ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਦਾ ਇੱਕੋ ਇੱਕ ਮਕਸਦ ਸਮਾਜ ਦੀ ਖੁਸ਼ਹਾਲੀ ਹਿੱਤ ਵਿੱਚ ਕਾਰਜ ਕਰਨੇ ਹੈ।
ਜਿਸਦੀ ਪੁਰਤੀ ਲਈ ਪ੍ਰਸ਼ਾਸ਼ਨ ਸਰਕਾਰ, ਅਤੇ ਲੋਕਾਂ ਦਾ ਸਹਿਯੋਗ ਅਤੀ ਜਰੂਰੀ ਹੈ, ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਜਿੱਥੇ ਸਮਾਜਿਕ ਕੁਰੀਤੀਆਂ ਵਿਰੁੱਧ ਆਵਾਜ ਬੁਲੰਦ ਕੀਤੀ ਜਾਵੇਗੀ। ਉੱਥੇ ਹੀ ਜਰੂਰਤਮੰਦ ਪਰਿਵਾਰਾਂ ਦੇ ਹਿੱਤ ਵਿੱਚ ਵੀ ਕਾਰਜ ਕੀਤੇ ਜਾਣਗੇ ਅਤੇ ਅਮਨ ਸ਼ਾਤੀ ਭਾਈਚਾਰਕ ਸਾਂਝ ਦੀ ਮਜਬੂਤੀ ਨੁੰ ਬਲ ਦੇਣ ਸਬੰਧੀ ਸਰਵ ਸਮਾਜ ਸਬੰਧੀ ਧਾਰਮਿਕ, ਸਮਾਜਿਕ, ਕਾਰਜ ਵੀ ਨਿਰਸਵਾਰਥ ਸੰਸਥਾ ਵੱਲੋਂ ਆਰੰਭੇ ਜਾਣਗੇ। ਇਸ ਦੌਰਾਨ ਸਰਬਜੀਤ ਸਿੰਘ ਚੋਪੜਾ ਜਨਰਲ ਸਕੱਤਰ, ਜੋਨ ਮਸੀਹ ਸੰਯੁਕਤ ਸਕੱਤਰ, ਗੁਰਪਾਲ ਸਿੰਘ ਸਿੱਧੂ ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਸਿੰਘ ਢੀਂਡਸਾ ਮੀਤ ਪ੍ਰਧਾਨ, ਜਗਦੀਪ ਸਿੰਘ ਜੱਗੀ ਸਕੱਤਰ, ਅਸ਼ੋਕ ਲੋਹਾਨ ਸਲਾਹਕਾਰ ਵਜੋਂ ਚੋਣ ਕੀਤੀ ਗਈ।

