ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵੱਲੋਂ ਸੰਤੁਲਤ ਖੁਰਾਕ ਵਿਸ਼ੇ ’ਤੇ ਗੈਸਟ ਲੈਕਚਰ ਦਾ ਆਯੋਜਨ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਕੰਪਿਊਟੋਨਿਕਸ ਕਲੱਬ ਨੇ ਵਿਦਿਆਰਥੀ ਭਲਾਈ ਕਮੇਟੀ ਲੜਕੀਆਂ ਅਤੇ ਨੰਨ੍ਹੀ ਛਾਂ ਸੈੱਲ ਨਾਲ ਮਿਲ ਕੇ ਗੈਸਟ ਲੈਕਚਰ ਕਰਵਾਇਆ। ਇਸ ਮੌਕੇ ਕਾਲਜ ਦੇ ਡਿਪਟੀ ਪਿ੍ਰੰਸੀਪਲ ਡਾ. ਜਸਲੀਨ ਕੌਰ ਨੇ ਔਰਤਾਂ ਅਤੇ ਮਰਦਾਂ ਦੋਨਾਂ ਦਾ ਸਿਹਤ ਅਤੇ ਘਰ ਦੇ ਕੰਮ ਪ੍ਰਤੀ ਜਾਗਰੂਕ ਹੋਣ ਦੀ ਗੱਲ ਆਖੀ। ਗੈਸਟ ਲੈਕਚਰ ਦੇ ਮੁੱਖ ਵਕਤਾ ਡਾ. ਰੋਜੀ ਬਾਂਸਲ ਸਨ। ਉਨ੍ਹਾਂ ਦੱਸਿਆ ਕਿ ਸੰਤੁਲਿਤ ਆਹਾਰ ਹੀ ਚੰਗੀ ਸਿਹਤ ਦਾ ਰਾਜ ਹੈ। ਜੰਕ ਫੂਡ ਛੱਡ ਕੇ ਫਾਇਬਰ ਵਾਲੇ ਖਾਣੇ ਨੂੰ ਤਰਜੀਹ ਦੇੇਣੀ ਚਾਹੀਦੀ ਹੈ ਅਤੇ ਸਾਬਤ ਅਨਾਜ, ਹਰੀਆਂ ਸਬਜੀਆਂ ਅਤੇ ਫ਼ਲਫਰੂਟ ਖਾਣਾ ਚਾਹੀਦਾ ਹੈ। ਉਨ੍ਹਾਂ ਚੰਗੇ ਵਿਚਾਰਾਂ ਨੂੰ ਨਿਰੋਗ ਸਰੀਰ ਦੀ ਨਿਸ਼ਾਨੀ ਦੱਸਦੇ ਹੋਏ ਹਰ ਸਮੇਂ ਮੁਸਕਰਾਉਣ/ਹੱਸਦੇ ਰਹਿਣ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਅਜੌਕੇ ਸਮੇਂ ਵਿਚ ਵੱਧ ਰਹੀਆਂ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦਾ ਕਾਰਨ ਵੱਧ ਰਹੇ ਮੋਟਾਪੇ ਨੂੰ ਵੀ ਦੱਸਿਆ। ਉਨ੍ਹਾਂ ਪੈਰ ਗਰਮ, ਪੇਟ ਨਰਮ ਅਤੇ ਸਿਰ ਠੰਢੇ ਨੂੰ ਚੰਗੀ ਸਿਹਤ ਦਾ ਕੁਦਰਤੀ ਮੰਤਰ ਦੱਸਿਆ।

ਡਾ. ਪੁਸ਼ਪਿੰਦਰ ਕੌਰ, ਕਨਵੀਨਰ ਨੰਨ੍ਹੀ ਛਾਂ ਸੈੱਲ ਨੇ ਸਾਰਿਆਂ ਨੂੰ ਜੀ ਆਇਆ ਆਖਿਆ। ਉਨ੍ਹਾਂ ਨੇ ਔਰਤ ਨੂੰ ਚੰਗੀ ਸਿਹਤ ਲਈ ਚੰਗੀ ਖੁਰਾਕ ਖਾਣ ਦੀ ਗੱਲ ਕਰਦਿਆਂ ਦੱਸਿਆ ਕਿ ਪੁਰਾਣੇ ਸਮੇਂ ਵਿਚ ਮਰਦ ਜੰਗਾਂ ਵਿਚ ਜਾਂਦੇ ਸਨ ਜਾਂ ਫਿਰ ਜ਼ਿਆਦਾ ਤਾਕਤ ਦਾ ਕੰਮ ਪੁਰਸ਼ ਹੀ ਕਰਦੇ ਸਨ। ਇਸ ਕਰਕੇ ਔਰਤ ਦੀ ਖੁਰਾਕ ਨੂੰ ਜ਼ਿਆਦਾ ਤਵੋਜੋ ਨਹੀਂ ਦਿੱਤੀ ਜਾਂਦੀ ਸੀ। ਪਰ ਸਮੇਂ ਨਾਲ ਹੁਣ ਔਰਤ ਲਈ ਜਰੂਰੀ ਹੈ ਕਿ ਉਹ ਪੜ੍ਹਾਈ ਦੇ ਨਾਲ ਚੰਗੀ ਸਿਹਤ ਅਤੇ ਚੰਗੀ ਖੁਰਾਕ ਵੱਲ ਵੀ ਧਿਆਨ ਦੇਵੇ ਕਿਉਂਕਿ ਇੱਕ ਸਿਹਤਮੰਦ ਔਰਤ ਹੀ ਇੱਕ ਸਿਹਤਮੰਦ ਪਰਿਵਾਰ ਨੂੰ ਚਲਾ ਸਕਦੀ ਹੈ। ਪ੍ਰੋ. ਇੰਦਰਬੀਰ ਕੌਰ ਨੇ ਸਾਰਿਆਂ ਦਾ ਸਮਾਗਮ ਵਿਚ ਸ਼ਿਰਕਤ ਕਰਨ ’ਤੇ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਸਿਹਤ ਸਬੰਧੀ ਲੈਕਚਰ ਅਟੈਂਡ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਸਟੇਜ ਦਾ ਸੰਚਾਲਨ ਪ੍ਰੋ. ਰਣਜੀਤ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਡਾ. ਹਰਪ੍ਰੀਤ ਕੌਰ, ਪ੍ਰੋ. ਅਮਨਦੀਪ ਕੌਰ, ਪ੍ਰੋ. ਪਰਵਿੰਦਰ ਕੌਰ, ਪ੍ਰੋ. ਗੁਰਦੀਪ ਕੌਰ ਅਤੇ ਪ੍ਰੋ. ਜਸਪ੍ਰੀਤ ਕੌਰ ਅਤੇ 110 ਦੇ ਕਰੀਬ ਵਿਦਿਆਰਥੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ।

Leave a Reply

Your email address will not be published. Required fields are marked *