ਦੇਸ਼-ਵਿਦੇਸ਼ਪੰਜਾਬ

ਅੰਕਿਤਾ ਭੰਡਾਰੀ ਹੱਤਿਆਕਾਂਡ : ਭਾਜਪਾ ਦੇ ਸਾਬਕਾ ਮੰਤਰੀ ਦੇ ਬੇਟੇ ਸਮੇਤ ਤਿੰਨ ’ਤੇ ਕਤਲ ਦਾ ਦੋਸ਼ ਤੈਅ

ਉਤਰਾਖੰਡ : ਬਹੁ-ਚਰਚਿਤ ਅੰਕਿਤਾ ਭੰਡਾਰੀ ਹੱਤਿਆਕਾਂਡ ਮਾਮਲੇ ’ਚ ਤਿੰਨਾਂ ਮੁਲਜ਼ਮਾਂ ਦੇ ਖਿਲਾਫ ਦੋਸ਼ ਤੈਅ ਕਰ ਦਿੱਤੇ ਗਏ ਹਨ। ਪੌੜੀ ਗੜਵਾਲ ਦੀ ਕੋਟਵਾਰ ਸੈਸ਼ਨ ਕੋਰਟ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਕੇਸ ’ਚ ਮੁਲਜ਼ਮ ਪੁਲਕਿਤ ਆਰਿਆ, ਸੌਰਭ ਭਾਸਕਰ ਅਤੇ ਅੰਕਿਤ ਗੁਪਤਾ ਨੂੰ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ। ਰਿਸ਼ੀਕੇਸ਼ ਦੇ ਵਨੰਤਰਾ ਰਿਜ਼ਾਰਟ ’ਚ ਰਿਸੈਪਸ਼ਨਿਸਟ ਦਾ ਕੰਮ ਕਰਨ ਵਾਲੀ ਅੰਕਿਤਾ ਭੰਡਾਰੀ ਦੀ ਪਿਛਲੇ ਸਾਲ ਹੱਤਿਆ ਕਰ ਦਿੱਤੀ ਗਈ ਸੀ।

ਹੱਤਿਆ ਦਾ ਦੋਸ਼ ਇਨ੍ਹਾਂ ਤਿੰਨਾਂ ’ਤੇ ਲੱਗਾ ਸੀ। ਦਾਅਵਾ ਕੀਤਾ ਗਿਆ ਕਿ ਅੰਕਿਤਾ ਨੇ ਰਿਸੋਰਟ ’ਚ ਆਉਣ ਵਾਲੇ ਵੀ. ਆਈ. ਪੀ. ਗੈਸਟਸ ਨੂੰ ਸਪੈਸ਼ਲ ਸਰਵਿਸ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸੈਸ਼ਨ ਕੋਰਟ ’ਚ ਤਿੰਨਾਂ ਮੁਲਜ਼ਮਾਂ ਦੀ ਸਖਤ ਸੁਰੱਖਿਆ ’ਚ ਪੇਸ਼ੀ ਕੀਤੀ ਗਈ, ਇਸ ਦੌਰਾਨ ਕੋਰਟ ਦੇ ਬਾਹਰ ਕਾਂਗਰਸੀ ਵਰਕਰਾਂ ਨੇ ਜੰਮ ਕੇ ਪ੍ਰਦਰਸ਼ਨ ਕੀਤਾ। ਪੁਲਸ ਮੁਲਜ਼ਮਾਂ ਨੂੰ ਲੈ ਕੇ ਪਹੁੰਚੀ ਤਾਂ ਕਾਂਗਰਸੀ ਵਰਕਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕੋਰਟ ਦੇ ਬਾਹਰ ਪ੍ਰਦਰਸ਼ਨ ਮਾਮਲੇ ’ਚ ਪੁਲਸ ਨੇ ਕੁਝ ਵਕਰਾਂ ਨੂੰ ਗ੍ਰਿਫਤਾਰ ਵੀ ਕੀਤਾ।

Leave a Reply

Your email address will not be published. Required fields are marked *