ਪਟਿਆਲਾ

ਡੰਪਿੰਗ ਗਰਾਊਂਡ ਤੋਂ ਦੁੱਖੀ ਵੱਖ—ਵੱਖ ਇਲਾਕਾ ਵਾਸੀਆਂ ਨੇ ਸੌਂਪਿਆ ਨਗਰ ਨਿਗਮ ਕਮਿਸ਼ਨਰ ਦੇ ਨਾਮ ਮੰਗ ਪੱਤਰ

ਗੰਦਗੀ ਦੇ ਵੱਡੇ—ਵੱਡੇ ਢੇਰਾਂ ਦੀ ਬਦਬੂ ਕਰ ਰਹੀ ਹੈ ਲੋਕਾਂ ਨੂੰ ਬਿਮਾਰ— ਨੋਲੱਖਾ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਘਲੌੜੀ ਗੇਟ ਸ਼ਮਸ਼ਾਨ ਘਾਟ ਦੇ ਨਜਦੀਕ ਪਟਿਆਲਾ ਸ਼ਹਿਰ ਦਾ ਕੂੜਾ ਗੰਦਗੀ ਇੱਕ ਥਾਂ ਇਕੱਠਾ ਕਰਨ ਡੰਪਿੰਗ ਗਰਾਊਂਡ ਤੋਂ ਦੁੱਖੀ ਇਸ ਦੇ ਸਮਾਧਾਨ ਲਈ ਸਨੌਰੀ ਅੱਡਾ, ਨਿਊ ਮਹਿੰਦਰਾ ਕਲੋਨੀ, ਪਾਠਕ ਵਿਹਾਰ ਕਲੋਨੀ, ਸ਼ੀਸ਼ ਮਹਿਲ ਕਲੋਨੀ ਆਦਿ ਇਲਾਕਾ ਨਿਵਾਸੀਆਂ ਅਤੇ ਨਿਸ਼ਕਾਮ ਸੇਵਾ ਕਲੱਬ ਵੱਲੋਂ ਪ੍ਰਧਾਨ ਨਛੱਤਰ ਸਿੰਘ ਸਿੰਘ ਨੋਲੱਖਾ ਅਤੇ ਸਕਲਦਿਓ ਦੀ ਅਗਵਾਈ ਵਿੱਚ ਨਗਰ ਨਿਗਮ ਕਮਿਸ਼ਨਰ ਦੇ ਨਾਮ ਤੇ ਇੱਕ ਮੰਗ ਪੱਤਰ ਕੁਮੁਦ ਸਭਰਵਾਲ ਕਮਿਸ਼ਨਰ ਜੂਨੀਅਰ ਅਸਿਸਟੈੈਂਟ ਨੂੰ ਸੌਂਪਿਆ ਗਿਆ। ਇਲਾਕਾ ਨਿਵਾਸੀਆਂ ਅਤੇ ਪ੍ਰਧਾਨ ਨਛੱਤਰ ਨੌਲੱਖਾ ਨੇ ਕਿਹਾ ਕਿ ਪਟਿਆਲਾ ਸ਼ਹਿਰ ਦੀ ਨਗਰ ਨਿਗਮ ਵੱਲੋਂ ਸਵੱਛਤਾ ਅਭਿਆਨ ਨੰੂੰ ਅਣਦੇਖਾ ਕਰਕੇ ਸਾਰੇ ਸ਼ਹਿਰ ਦਾ ਗੰਦ ਪਿਛਲੇ ਲੰਮੇ ਸਮੇਂ ਤੋਂ ਛੋਟੀ ਨਦੀ ਅਤੇ ਵੱਡੀ ਨਦੀ ਵਿਚਕਾਰ ਘਲੌੜੀ ਗੇਟ ਦੀ ਸ਼ਮਸ਼ਾਨਘਾਟ ਤੋਂ ਅੱਗੇ ਸੁਟਿਆ ਜਾ ਰਿਹਾ। ਜੋ ਸ਼ਹਿਰ ਦੇ ਵਾਤਾਵਰਨ ਨੂੰ ਪ੍ਰਦੂਸ਼ਤ ਕਰਨ ਦੇ ਨਾਲ ਨਾਲ ਭਿਆਨਕ ਬਿਮਾਰੀਆਂ ਨੂੰ ਵੀ ਸੱਦਾ ਦੇ ਰਿਹਾ ਹੈ।

ਇਸ ਪਾਸੇ ਦੀਆਂ 15—20 ਕਲੋਨੀਆਂ ਘਲੌੜੀ ਗੇਟ, ਸਨੌਰੀ ਅੱਡਾ, ਨਿਊ ਮਹਿੰਦਰਾ ਕਲੋਨੀ, ਪਾਠਕ ਵਿਹਾਰ, ਸਰਕਾਰੀ ਕੁਆਟਰ, ਸੰਜੇ ਕਲੋਨੀ, ਪਾਠਕ ਵਿਹਾਰ, ਸ਼ੀਸ਼ ਮਹਿਲ ਕਲੋਨੀ, ਕੇਸਰ ਬਾਗ ਤੋਂ ਮਹਿੰਦਰਾ ਕਾਲਜ, ਸਮਾਨਿਆ ਗੇਟ ਤੋਂ ਨਦੀ ਤੱਕ ਇਨ੍ਹਾਂ ਕੁੜੇ ਦੇ ਢੇਰਾਂ ਦੀ ਬਦਬੂ ਸਿੱਧੀ ਮਾਰ ਕਰ ਰਹੀ ਹੈ। ਨਜਦੀਕੀ ਵੱਖ—ਵੱਖ ਇਲਾਕਿਆਂ ਦੇ ਲੋਕਾਂ ਨੂੰ ਸਾਂਹ, ਦਮਾ, ਖਾਂਸੀ, ਕਿਡਨੀਆਂ ਆਦਿ ਦੇ ਰੋਗਾਂ ਨਾਲ ਪੀੜਤ ਆਮ ਦੇਖਿਆ ਜਾ ਸਕਦਾ ਹੈ। ਇਨ੍ਹਾਂ ਕੂੜਾ ਕਰਕਟ ਦੇ ਢੇਰਾਂ ਵਿਚੋਂ ਪੈਦਾ ਹੋ ਰਹੀ ਬਦਬੂ ਨਾਲ ਬਿਮਾਰੀਆਂ *ਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਜੋ ਤੁਰੰਤ ਇਸ ਵੱਡੀ ਸਮੱਸਿਆ ਸਮਾਧਾਨ ਨਾ ਕੱਢਿਆ ਗਿਆ ਤਾਂ ਨਜਦੀਕ ਕਲੋਨੀਆਂ ਦੇ ਵਾਸੀ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਰਹਿਣਗੇ। ਇੱਕ ਤਾਂ ਗੰਦਗੀ ਦੇ ਲੋਕਾਂ ਦਾ ਜਿਉਣਾ ਦੁਬਰ ਕੀਤਾ ਹੋਇਆ ਹੈ ਉੱਤੋ ਇੱਥੇ ਗੰਦਗੀ ਢੇਰਾਂ ਨੂੰ ਅੱਗ ਲਗਾਕੇ ਹੋਰ ਧੂਆਂ ਕਰ ਲੋਕਾਂ ਨੂੰ ਮਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਮੌਕੇ ਪ੍ਰਿਤਪਾਲ ਸਿੰਘ, ਗੁਰਦੇਵ ਸਿੰਘ, ਜਰਨੈਲ ਸਿੰਘ, ਸੁਨੀਤਾ ਰਾਣੀ, ਸਤਿਆਪਾਲ, ਸੁਨਿਲ ਕੁਮਾਰ, ਅਨਿਲ ਕੁਮਾਰ, ਮੋਹ ਸਿੰਘ, ਬਲਬੀਰ ਸਿੰਘ, ਮਨਜੀਤ, ਰਾਮ ਕੁਮਾਰ, ਜੋਨੀ, ਰਾਮ ਆਸਰੇ, ਦਲੀਪ ਕੁਮਾਰ, ਸਰਸਵਤੀ, ਮਨਸੂ, ਬਲਬੀਰ, ਰਜਿੰਦਰ, ਪੱਤਰਨ, ਸਤਿਆਪਾਲ ਆਦਿ ਹਾਜਰ ਸਨ।

Leave a Reply

Your email address will not be published. Required fields are marked *