ਪਟਿਆਲਾ

ਜਮੀਨ ਪ੍ਰਾਪਤ ਸੰਘਰਸ਼ ਕਮੇਟੀ ਨੂੰ ਪਿੰਡ ਚੋਧਰੀ ਮਾਜਰੇ ਦੀ ਹੱਡਾ ਰੋਹੜੀ ਘਰਾਂ ਤੋਂ ਬਾਹਰ ਕਰਵਾਉਣ ਲਈ ਲਾਇਆ ਡਿਪਟੀ ਕਮਿਸ਼ਨਰ ਦੇ ਗੇਟ ਅੱਗੇ ਪੱਕਾ ਧਰਨਾ।

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਮਾਮਲਾ ਪਿੰਡ ਚੌਧਰੀਮਾਜਰੇ ਦੀ ਹੱਡਾ ਰੋੜੀ ਘਰਾਂ ਤੋਂ ਬਾਹਰ ਕਰਵਾਉਣ ਲਈ ਪਿਛਲੇ ਕਈ ਮਹੀਨਿਆਂ ਤੋਂ ਨਾਭਾ ਅਤੇ ਪਟਿਆਲਾ ਪ੍ਰਸ਼ਾਸ਼ਨ ਨੂੰ ਮਿਲਿਆ ਜਾ ਰਿਹਾ ਹੈ ਪਰ ਪ੍ਰਸ਼ਾਸ਼ਨ ਦੀ ਨਲਾਇਕੀ ਕਾਰਨ ਮਾਮਲਾ ਜਿਊਂ ਦਾ ਤਿਉ ਹੈ। ਜਿਸ ਤੇ ਸੰਘਰਸ਼ ਕਮੇਟੀ ਨੇ ਪੱਕਾ ਧਰਨਾ ਡਿਪਟੀ ਕਮਿਸ਼ਨਰ ਦੇ ਗੇਟ ਅੱਗੇ ਲਾਇਆ ਪੱਕਾ ਧਰਨਾ। ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਮੀਤ ਪ੍ਰਧਾਨ ਗੁਰਵਿੰਦਰ ਬੌੜਾਂ ਅਤੇ ਵਿੱਤ ਸਕੱਤਰ ਬਿੱਕਰ ਹਥੋਆ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਦਿਨ ਪ੍ਰਤੀ ਦਿਨ ਨੰਗਾ ਹੋ ਕੇ ਲੋਕਾਂ ਦੇ ਸਾਹਮਣੇ ਆ ਰਿਹਾ ਹੈ। ਪਿਛਲੇ ਦਿਨਾਂ ਦੀਆਂ ਘਟਨਾਵਾਂ ਜਿਵੇਂ ਕਿ ਲੇਡੀਜ਼ ਡਾਕਟਰ ਨਾਲ ਜਾਤੀ ਵਿਤਕਰਾ ਕਰਕੇ ਉਸ ਨੂੰ ਮਰਨ ਲਈ ਮਜਬੂਰ ਕਰ ਦੇਣਾ, ਮੋਰਾਵਾਲੀ ਵਿੱਚ ਦਲਿਤ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਣਾਂ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਘਟਨਾਵਾਂ। ਇਸ ਨਵੀਂ ਬਣੀ ਪੰਜਾਬ ਸਰਕਾਰ ਦੇ ਰਾਜ ਵਿੱਚ ਵੱਧਦੀਆਂ ਜਾ ਰਹੀਆਂ ਹਨ। ਇਸੇ ਜਾਤੀ ਵਿਤਕਰੇ ਨਾਲ ਜੁੜਿਆ ਮਾਮਲਾ ਪਿੰਡ ਚੌਧਰੀ ਮਾਜਰੇ ਦੇ ਹੱਡਾ ਰੋੜੀ ਦਾ ਜਿਹੜਾ ਕਿ ਦਲਿਤਾ ਦੇ ਘਰਾਂ ਦੇ ਬਿਲਕੁਲ ਨੇੜੇ ਹੈ, ਭਿਆਨਕ ਬਿਮਾਰੀਆਂ ਲੱਗਣ ਦਾ ਖਤਰਾ ਹੈ, ਜਿਵੇਂ ਕਿ ਲੰਪੀ ਸਕਿੰਨ ਵਰਗੇ ਭਿਆਨਕ ਰੋਗ ਨਾਲ ਮਰੇ ਪਸ਼ੂ ਦਲਿਤਾਂ ਦੇ ਘਰਾਂ ਦੇ ਨੇੜੇ ਸੁੱਟੇ ਜਾ ਰਹੇ ਹਨ। ਜਿਸ ਸਬੰਧੀ ਨਾਭਾ ਅਤੇ ਪਟਿਆਲਾ ਪ੍ਰਸ਼ਾਸ਼ਨ ਨੂੰ ਕਈ ਵਾਰੀ ਮਿਲਿਆ ਗਿਆ ਹੈ ਅਤੇ ਦੱਸਿਆ ਗਿਆ ਕਿ ਪਿੰਡ ਤੋਂ ਬਾਹਰ ਪੰਚਾਇਤੀ ਜਗ੍ਹਾ ਪਈ ਹੈ।

ਜਿਸ ਤੇ ਨਾਭਾ ਪ੍ਰਸ਼ਾਸ਼ਨ ਘੜੱਮ ਚੋਧਰੀਆਂ ਦੀ ਗੁਲਾਮੀ ਕਰਦਾ ਹੋਇਆ ਉਸ ਜਗ੍ਹਾ ਘੜੱਮ ਚੋਧਰੀਆਂ ਤੋਂ ਛੁਡਵਾਉਣ ਦੀ ਬਜਾਈ ਉਹਨਾ ਘੜੱਮ ਚੋਧਰੀਆਂ ਦੀ ਹਮਾਇਤ ਕਰ ਰਿਹਾ ਹੈ। ਜਿਹੜਾ ਕਿ ਪ੍ਰਸ਼ਾਸ਼ਨ ਦਾ ਇਹ ਘੜੱਮ ਚੋਧਰੀਆਂ ਪ੍ਰਤੀ ਚਮਚਾਗਿਰੀ ਅਤੇ ਦਲਿਤ ਵਿਰੋਧੀ ਚਿਹਰਾ ਸਾਫ ਹੋ ਰਿਹਾ ਹੈ। ਅਗਰ ਅਜਿਹੀ ਹੱਡਾ ਰੋੜੀ ਘੜੱਮ ਚੋਧਰੀ ਦੇ ਘਰਾਂ ਕੋਲ ਹੁੰਦੀ ਤਾਂ ਬਿਨਾ ਮੰਗ ਪੱਤਰ ਦਿੱਤੇ ਇਹ ਹੱਡਾ ਰੋੜੀ ਪਿੰਡ ਤੋਂ ਬਾਹਰ ਹੋਣੀ ਸੀ। ਉਹ ਪੰਚਾਇਤੀ ਜਗ੍ਹਾਂ ਘੜੱਮ ਚੋਧਰੀਆਂ ਨੂੰ ਪ੍ਰਸ਼ਾਸ਼ਨ ਵਲੋਂ ਨਜਾਇਜ ਤੌਰ ਤੇ ਵਹਾਈ ਜਾ ਰਹੀ ਹੈ। ਅਗਰ ਇਹੀ ਜਮੀਨ ਕਿਸੇ ਦਲਿਤ ਮਜਦੂਰ ਕੋਲ ਹੁੰਦੀ ਤਾਂ ਉਸ ਉਪਰ ਬਹੁਤ ਸਾਰੀਆਂ ਧਰਾਵਾਂ ਲਗਾ ਕੇ ਉਸ ਨੂੰ ਜੇਲ ਵਿੱਚ ਇਸ ਪ੍ਰਸ਼ਾਸ਼ਨ ਵਲੋਂ ਸੁੱਟ ਦੇਣਾ ਸੀ। ਜਿਸ ਦੀ ਮਿਸਾਲ ਬਲਾਕ ਸ਼ੰਭੂ ਦੇ ਪਿੰਡ ਮਹਿਮਾ ਦੀ ਹੈ। ਜਿੱਥੇ ਕਿ ਦਲਿਤ ਵਲੋਂ ਅਬਾਦ ਕੀਤੀ ਜਮੀਨ ਨੂੰ ਛੁਡਵਾਉਣ ਲਈ ਪ੍ਰਸ਼ਾਸ਼ਨ ਅਤੇ ਪੁਲਿਸ ਪੱਬਾਂ ਭਾਰ ਹੋਈ ਖੜੀ ਹੈ ਅਤੇ ਦਲਿਤ ਮਜਦੂਰਾਂ ਔਰਤਾਂ ਤੇ ਪਰਚੇ ਕਰਕੇ ਉਹਨਾਂ ਨੂੰ ਜੇਲਾਂ ਵਿੱਚ ਸੁੱਟਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਿਸ ਤੇ ਜੋਨਲ ਆਗੂ ਧਰਮਵੀਰ ਹਰੀਗੜ੍ਹ ਨੇ ਕਿਹਾ ਕਿ ਅਗਰ ਪਿੰਡ ਚੋਧਰੀ ਮਾਜਰੇ ਦੀ ਹੱਡਾ ਰੋਹੜੀ ਜਿਹੜੀ ਕਿ ਦਲਿਤਾਂ ਦੇ ਘਰਾਂ ਦੇ ਕੋਲ ਹੈ ਘਰਾਂ ਤੋਂ ਬਾਹਰ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਇਕੱਲਾ ਚੋਧਰੀ ਮਾਜਰਾ ਨਹੀਂ ਬਲਾਕ ਦਾ ਸੰਭੂ, ਨਾਭਾ, ਸਮਾਣਾ, ਪਟਿਆਲਾ, ਪਟਿਆਲਾ ਦਿਹਾਤੀ, ਦੇ ਮਜਦੂਰ ਇਕੱਠੇ ਹੋ ਕੇ ਆਉਣਗੇ ਅਤੇ ਪਟਿਆਲਾ ਪ੍ਰਸ਼ਾਸ਼ਨ ਮਜਦੂਰਾਂ ਦਾ ਰੋਹ ਸਹਿਣ ਲਈ ਤਿਆਰ ਰਹਿਣ। ਉਪਰੋਕਤ ਤੋਂ ਇਲਾਵਾ ਜਤਿੰਦਰ ਸਿੰਘ, ਹਰਜੀਤ ਸਿੰਘ, ਨੰਬਰਦਾਰ, ਨਛੱਤਰ ਕੌਰ, ਸਤਗੁਰ ਸਿੰਘ, ਕਰਮਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ।

Leave a Reply

Your email address will not be published. Required fields are marked *