ਪਟਿਆਲਾ

ਬੀਜੇਪੀ ਯੁਵਾ ਮੋਰਚਾ ਨੇ ਲਗਾਇਆ ਖੂਨ ਦਾਨ ਕੈਂਪ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਬੀਜੇਪੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਬੀਬਾ ਜੈ ਇੰਦਰ ਕੌਰ ਜੀ ਦੇ ਨਿਰਦੇਸ਼ ਅਨੁਸਾਰ ਬੀਜੇਪੀ ਯੁਵਾ ਮੋਰਚਾ ਪਟਿਆਲਾ ਦੇ ਪ੍ਰਧਾਨ ਨਿਖਿਲ ਕੁਮਾਰ ਕਾਕਾ ਅਤੇ ਉਨਾਂ ਦੀ ਟੀਮ ਨੇ ਸ਼ਹੀਦ ਏ ਆਜ਼ਮ ਭਗਤ ਸਿੰਘ ਨੂੰ ਸਮ੍ਰਪਿਤ ਖੂਨ ਦਾਨ ਕੈਂਪ ਲਗਾਇਆ। ਜਿਸ ਵਿੱਚ ਮੁੱਖ ਤੋਰ ਤੇ ਪੰਜਾਬ ਯੁਵਾ ਮੋਰਚਾ ਦੇ ਪ੍ਰਧਾਨ ਕਰਨਵੀਰ ਸਿੰਘ ਟੌਹੜਾ,ਜ਼ਿਲਾ ਪ੍ਰਧਾਨ ਕੇ. ਕੇ ਮਲਹੋਤਰਾ, ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ, ਅਨਿਲ ਮੰਗਲਾ, ਵਿਜੈ ਕੂਕਾ ਪਹੁੰਚੇ ਅਤੇ ਖੂਨਦਾਨੀਆਂ ਦੀ ਹੋਂਸਲਾ ਅਫਜਾਈ ਕੀਤੀ। ਇਸ ਮੌਕੇ ਨਿਖਿਲ ਨੇ ਦੱਸਿਆ ਕਿ ਇਸ ਕੈਂਪ ਵਿਚ ਨੌਜਵਾਨ ਕੁੜੀਆਂ ਤੇ ਮੁੰਡਿਆਂ ਨੇ 163 ਯੂਨਿਟ ਖੂਨ ਇਕੱਠਾ ਕਰਕੇ ਰਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਨੂੰ ਦਿੱਤਾ।

ਉਨ੍ਹਾਂ ਕਿਹਾ ਕਿ ਪਹਿਲੀ ਵਾਰ ਬੀਜੇਪੀ ਯੁਵਾ ਮੋਰਚਾ ਵੱਲੋਂ ਲਗਾਏ ਇਸ ਕੈਂਪ ਨੂੰ ਨੌਜਵਾਨਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਤੋ ਜਾਪਦਾ ਹੈ ਕਿ ਨੌਜਵਾਨ ਪੀੜ੍ਹੀ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਤੋਂ ਖੁਸ਼ ਹੈ ਅਤੇ ਵੱਧ ਤੋਂ ਵੱਧ ਨੌਜਵਾਨ ਨੂੰ ਬੀਜੇਪੀ ਯੁਵਾ ਮੋਰਚਾ ਨਾਲ ਜੁੜ ਰਿਹਾ ਹੈ। ਇਸ ਕੈਂਪ ਨੂੰ ਕਾਮਜਾਬ ਬਣਾਉਣ ਲਈ ਕੁਸ਼ਲ ਚੋਪੜਾ, ਵਿੱਕੀ ਵਰਮਾ, ਹਰਸ਼ਦੀਪ ਰੱਤਨ, ਏਕਜੋਤ ਸਿੰਘ, ਮਾਨਸ਼ਿਕ ਗਰਗ, ਮਨਦੀਪ ਪਾਰੀਕ, ਰਜਤ ਸਾਗਰ, ਰਿਸ਼ਵ ਸ਼ਰਮਾ, ਮੋਜਵੀਰ ਸਿੰਘ, ਅਨਮੋਲ ਲੋਚਮ, ਅਸਿਸ਼ ਮੰਗਲਾ, ਸਾਹਿਲ ਕਾਲਰਾ, ਗੈਰੀ ਗੌਤਮ, ਰਾਘਵ ਗੌਤਮ, ਰਾਜਨ ਰਾਣਾ, ਅਕਸਿਤ ਮੰਗਲਾ, ਅਕਸੇ ਅਕਿਰਆ, ਰੋਹਿਤ ਜਲੋਟਾ, ਸਮੀਰ ਗੁਪਤਾ, ਵਿਵੇਕ ਝਾ, ਰਮਨ ਬਾਕਸਰ, ਪੰਕਜ, ਦੇਵ ਸ਼ਰਮਾ, ਪੁਸ਼ਾਂ ਅਰੋੜਾ, ਭੁਵਨ ਦੀਪਕ, ਸਚਿਨ ਠੰਢ, ਗੁਰਮੇਹਰ ਵਾਲਿਆ, ਵਿਕੀ ਰੇਹਜ਼ਾ, ਅਮਨ ਮਕਰ, ਹਰੀਸ਼ ਕਪੂਰ, ਰਿਕੀ ਕਪੂਰ, ਸੰਦੀਪ ਮਲਹੋਤਰਾ, ਨਕੁਲ ਸੋਫੇਤ, ਐਡਵੋਕੇਟ ਸੁਖਦੀਪ ਖੈਰਾ ਸਪੋਕਸਮੈਨ ਪੰਜਾਬ, ਨੀਰਜ ਸ਼ਰਮਾ ਆਈਟੀ ਸੈੱਲ ਪੰਜਾਬ ਹਾਜਰ ਸਨ।

Leave a Reply

Your email address will not be published. Required fields are marked *