ਪਟਿਆਲਾ

ਮੰਦਰ ਮਾਤਾ ਕਾਲੀ ਦੇਵੀ ਵਿਖੇ ਬੇਟੀ ਬਚਾਓ, ਬੇਟੀ ਪੜ੍ਹਾਓ ਦਾ ਸੰਦੇਸ਼ ਦੇਣ ਲਈ ਲਗਾਏ ਫਲੈਕਸ ਬੈਨਰ

ਪਟਿਆਲਾ 22 ਮਾਰਚ (ਰਮਨਦੀਪ/ਮਧੂਸਾਰ ਬਿਊਰੋ) ਸਿਵਲ ਸਰਜਨ ਡਾ.ਦਲਬੀਰ ਕੌਰ ਦੇ ਦਿਸ਼ਾ ਨਿਰਦੇਸ਼ਾ ਤੇਂ ਦਫਤਰ ਦੀ ਮਾਸ ਮੀਡੀਆ ਸ਼ਾਖਾ ਵੱਲੋਂ ਬੱਚੀ ਭਰੂਣ ਹੱਤਿਆ ਨੂੰ ਰੋਕ ਦੇ ਬੇਟੀ ਬਚਾਓ, ਬੇਟੀ ਪੜ੍ਹਾਓ ਦਾ ਸੰਦੇਸ਼ ਦੇਣ ਲਈ ਮੰਦਰ ਕਾਲੀ ਦੇਵੀ ਵਿੱਚ ਫਲੈਕਸ ਬੈਨਰ ਲਗਾਏ ਗਏ।ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਐਸ.ਜੇ.ਸਿੰਘ ਨੇਂ ਦੱਸਿਆ ਕਿ ਨਵਰਾਤਰਿਆਂ ਦੇ ਸ਼ੁੱਭ ਅਵਸਰ ਹੋਣ ਕਾਰਣ ਮੰਦਰ ਮਾਤਾ ਕਾਲੀ ਦੇਵੀ ਵਿੱਚ ਹਰ ਰੋਜ ਹਜਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਮੱਥਾ ਟੇਕਣ ਆਉਂਦੇ ਹਨ।”ਬੱਚੀ ਭਰੂਣ ਹੱਤਿਆਂ ਕਰਨਾ ਕਾਨੁੰਨ ਜੁਰਮ ਹੈ”, “

ਕੁੱਖ ਵਿੱਚ ਬੱਚੀ ਦਾ ਘਾਤ, ਗਉ ਹੱਤਿਆ ਤੋਂ ਵੱਡਾ ਪਾਪ”, “ਬੇਟੀ ਬਚਾਓ ਬੇਟੀ ਪੜ੍ਹਾਓ”,”ਧੀਆਂ ਸਾਡੀ ਸ਼ਾਨ”,”ਬੇਟੀਆ ਨੇਂ ਜਰੂਰੀ ਤਾਂ ਕਿ ਜਿੰਦਗੀ ਨਾ ਰਹੇ ਅਧੂਰੀ”,ਆਦਿ ਵਰਗੇ ਸਲੋਗਨਾ ਨਾਲ ਛੱਪੇ ਇਹ ਬੈਨਰ ਲੋਕਾਂ ਨੂੰ ਭਰੂਣ ਹੱਤਿਆ ਨੂੰ ਰੋਕ ਕੇ ਬੇਟੀਆਂ ਦੇ ਜਨਮ ਨੂੰ ਉਤਸ਼ਾਹਿਤ ਕਰਨ ਦਾ ਸ਼ੰਦੇਸ਼ ਦੇਣ ਲਈ ਲਾਹੇਵੰਦ ਸਾਬਤ ਹੋਣਗੇ।ਉਹਨਾਂ ਕਿਹਾ ਕਿ ਅਜਿਹੇ ਛੋਟੇ ਛੋਟੇ ਉਪਰਾਲਿਆਂ ਨਾਲ ਹੀ ਜਾਗਰੁਕਤਾ ਮੁਹਿੰਮਾ ਦਵਾਰਾ ਲੋਕਾਂ ਨੂੰ ਸਮਾਜ ਵਿੱਚ ਬੇਟੀਆਂ ਦੀ ਮਹਾਨਤਾ ਬਾਰੇ ਜਾਗਰੁਕ ਕਰਕੇ ਲਿੰਗ ਅਨੁਪਾਤ ਵਿੱਚ ਸਮਾਨਤਾ ਲਿਆਂਦੀ ਜਾ ਸਕਦੀ ਹੈ।ਇਸ ਮੌਕੇ ਉਹਨਾਂ ਨਾਲ ਜਿਲ੍ਹਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ ਅਤੇ ਕੁਲਬੀਰ ਕੌਰ, ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ, ਜਸਜੀਤ ਕੌਰ, ਜਿਲ੍ਹਾ ਬੀ.ਸੀ.ਸੀ ਕੁਆਰਡੀਨੇਟਰ ਜਸਵੀਰ ਕੌਰ ਅਤੇ ਬਿੱਟੂ ਵੀ ਹਾਜਰ ਸਨ।

Leave a Reply

Your email address will not be published. Required fields are marked *