ਅੰਮ੍ਰਿਤਸਰ

ਵਿਸਾਲ ਸਰਮਾਂ ਨੇ ਡਿਪਟੀ ਕੁਲੈਕਟਰ ਦੇ ਅਹੁਦੇ ਦਾ ਚਾਰਜ ਸੰਭਾਲਿਆ

ਸ੍ਰੀ ਅੰਮ੍ਰਿਤਸਰ ਸਾਹਿਬ,21 ਮਾਰਚ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਜਲ ਸਰੋਤ ਵਿਭਾਗ ਦੇ ਮਜੀਠਾ ਕੈਨਾਲ ਅਤੇ ਗਰਾਊਂਡ ਵਾਟਰ ਮੰਡਲ ਅੰਮ੍ਰਿਤਸਰ ਪੁੱਲ ਸੈਕਸ਼ਨ ਦੇ ਜਿਲ੍ਹੇਦਾਰ ਸ੍ਰੀ ਵਿਸਾਲ ਸਰਮਾਂ ਨੇ ਡਿਪਟੀ ਕੁਲੈਕਟਰ ਬਿਸਤ ਦੁਆਬ ਕੈਨਾਲ ਅਤੇ ਗਰਾਊਂਡ ਵਾਟਰ ਮੰਡਲ ਜਲ ਸਰੋਤ ਵਿਭਾਗ ਜਲੰਧਰ ਦੇ ਅਹੁਦੇ ਦਾ ਲੁੱਕ ਆਫਟਰ ਵਜੋਂ ਕਾਰਜਭਾਰ ਸੰਭਾਲ ਲਿਆ ਹੈ।ਇਸ ਮੌਕੇ ਸਮੂੰਹ ਸਟਾਫ ਵੱਲੋ ਉਨ੍ਹਾਂ ਦੇ ਸਵਾਗਤ ਲਈ ਫੁੱਲਾਂ ਦੇ ਗੁਲਦਸਤੇ ਭੇਂਟ ਕਰਦਿਆਂ ਹੋਇਆਂ ਨਿੱਘਾ ਅਤੇ ਭਰਵਾਂ ਸਵਾਗਤ ਕੀਤਾ ਗਿਆ।

ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਨਵ ਨਿਯੁਕਤ ਡਿਪਟੀ ਕੁਲੈਕਟਰ ਸ੍ਰੀ ਵਿਸਾਲ ਸਰਮਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਜੋ ਉਨ੍ਹਾਂ ਨੂੰ ਜਿੰਮੇਵਾਰੀ ਸੌਂਪੀ ਗਈ ਹੈ ਉਹ ਪੂਰੀ ਤਨਦੇਹੀ ਅਤੇ ਲਗਨ ਨਾਲ ਨਿਭਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ।ਹੋਰਨਾਂ ਤੋਂ ਇਲਾਵਾ ਇਸ ਮੌਕੇ ਡਿਪਟੀ ਕੁਲੈਕਟਰ ਮਜੀਠਾ ਮੰਡਲ ਸੁਨੀਲ ਗੌਤਮ,ਜਿਲੇਦਾਰ ਦਬੁਰਜੀ ਸੈਕਸਨ ਰਕੇਸ਼ ਮੈਣੀ,ਜਿਲੇਦਾਰ ਬਿਸਤ ਦੁਆਬ ਜਲੰਧਰ ਇਕਬਾਲ ਸਿੰਘ ਅਤੇ ਗੁਰਪ੍ਰੀਤ ਸਿੰਘ, ਜਿਲੇਦਾਰ ਸਰਬਜੀਤ ਸਿੰਘ, ਸੂਰਜ ਪ੍ਰਕਾਸ਼ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *